ਮਹਿਤਪੁਰ, 13 ਅਪ੍ਰੈਲ (ਲਖਵਿੰਦਰ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 8ਵੀਂ ਜਮਾਤ ਦੇ ਨਤੀਜਿਆਂ 'ਚ ਐਚ. ਪੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਸੰਗੋਵਾਲ ਦਾ ਨਤੀਜਾ 100 ਫ਼ੀਸਦੀ ਰਿਹਾ | ਇਸ ਸੰਬੰਧੀ ਸਕੂਲ ਪ੍ਰਧਾਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਕੂਲ ਦੇ 37 ਬੱਚਿਆਂ ਨੇ ਅੱਠਵੀਂ ਜਮਾਤ ਦੇ ਪੇਪਰਾਂ 'ਚ ਭਾਗ ਲਿਆ ਸੀ, ਜਿਨ੍ਹਾਂ 'ਚ 32 ਬੱਚੇ ਪਹਿਲੇ ਸਥਾਨ 'ਤੇ ਪਾਸ ਹੋਏ ਅਤੇ ਪੰਜ ਬੱਚੇ ਦੂਜੇ ਸਥਾਨ 'ਤੇ ਪਾਸ ਹੋਏ | ਸਕੂਲ ਦੀ ਵਿਦਿਆਰਥਣ ਗੁਰਲੀਨ ਕੌਰ ਨੇ 90 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ, ਹਰਮਨ ਨੇ 89 ਫ਼ੀਸਦੀ ਅੰਕ ਪ੍ਰਾਪਤ ਕਰਕੇ ਦੂਸਰਾ, ਸਿਮਰਨ ਕੌਰ ਨੇ 86 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ, ਜਸਮੀਨ ਕੌਰ ਨੇ 83 ਫ਼ੀਸਦੀ ਅੰਕ ਲੈ ਕੇ ਚੌਥਾ ਤੇ ਨਿਸ਼ਾ ਨੇ 82 ਫ਼ੀਸਦੀ ਅੰਕ ਪ੍ਰਾਪਤ ਕਰਕੇ ਪੰਜਵਾਂ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਪਿ੍ੰਸੀਪਲ ਮੈਡਮ ਸੰਦੀਪ ਕੌਰ ਨੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ | ਇਸ ਮੌਕੇ ਕਲਾਸ ਇੰਚਾਰਜ ਮੈਡਮ ਕਿਰਨ ਸੋਨੀਆ ਸਬਰਵਾਲ ਤੇ ਸਕੂਲ ਸਟਾਫ਼ ਮੈਂਬਰ ਸਰਬਜੀਤ ਸਿੰਘ, ਅਮਨਦੀਪ ਸਿੰਘ, ਹਨੀ, ਸਤਿੰਦਰ ਕੌਰ, ਪ੍ਰੀਆ, ਰਮਨਦੀਪ ਕੌਰ, ਸੰਦੀਪ ਕੌਰ, ਮਨਜੋਤ ਕੌਰ, ਆਦਿ ਹਾਜ਼ਰ ਸਨ |