22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਬੱਚਿਆਂ ਦੀਆਂ ਸਾਹ ਨਾਲ ਸੰਬੰਧਤ ਬਿਮਾਰੀਆਂ 'ਤੇ ਚਰਚਾ ਲਈ ਕਾਨਫ਼ਰੰਸ 19 ਨੂੰ -ਡਾ. ਰੰਧਾਵਾ

Ad Position 21
No active advertisement
ਅਜੀਤ ਡੈਸਕ 17-04-2026
ਜਲੰਧਰ, 16 ਅਪ੍ਰੈਲ (ਐੱਮ. ਐੱਸ. ਲੋਹੀਆ)-ਪੰਜਾਬ 'ਚ ਪਹਿਲੀ ਵਾਰ ਬੱਚਿਆਂ ਦੀਆਂ ਸਾਹ ਨਾਲ ਸੰਬੰਧਤ ਬਿਮਾਰੀਆਂ 'ਤੇ ਵਿਚਾਰ-ਚਰਚਾ ਕਰਨ ਲਈ ਇਕ ਕਾਨਫਰੰਸ, ਨੈਸ਼ਨਲ ਰੈਸਪੀਰੇਟਰੀ ਚੈਪਟਰ ਤੇ ਜਲੰਧਰ ਅਕੈਡਮੀ ਆਫ ਪੀਡੀਐਟਰਿਕਸ ਦੇ ਸਾਂਝੇ ਉੱਦਮ ਨਾਲ 19 ਅਪ੍ਰੈਲ ਨੂੰ ਹੋਟਲ ਰੀਜੈਂਟ ਪਾਰਕ ਵਿਖੇ ਕਰਵਾਈ ਜਾਵੇਗੀ | ਪੋਸਟ ਗ੍ਰੈਜੂਏਟ ਕੁਇਜ਼ ਮੁਕਾਬਲੇ ਨਾਲ ਸ਼ੁਰੂ ਹੋਣ ਵਾਲੀ ਕਾਨਫਰੰਸ 'ਚ ਪੂਨਾ, ਬੈਂਗਲੁਰੂ, ਦਿੱਲੀ ਅਤੇ ਪੀ. ਜੀ. ਆਈ. ਚੰਡੀਗੜ੍ਹ ਦੇ ਮਾਹਿਰ ਡਾਕਟਰ ਆਏ ਹੋਏ ਕਰੀਬ 200 ਡੈਲੀਗੇਟਾਂ ਨਾਲ ਵਿਚਾਰ-ਵਟਾਂਦਰਾ ਕਰਨਗੇ | ਨੈਸ਼ਨਲ ਰੈਸਪੀਰੇਟਰੀ ਚੈਪਟਰ ਪੰਜਾਬ ਦੇ ਪ੍ਰਧਾਨ ਡਾ. ਤਰਲੋਚਨ ਸਿੰਘ ਰੰਧਾਵਾ ਨੇ ਜਾਣਕਾਰੀ ਦਿੱਤੀ ਕਿ ਇਸ ਕਾਨਫਰੰਸ 'ਚ ਦਮਾ, ਟੀ. ਬੀ., ਨੀਂਦ ਦੀ ਬਿਮਾਰੀ, ਕਾਲੀ ਖੰਘ, ਹਿਫ਼ਾਜ਼ਤੀ ਟੀਕੇ, ਅਲਰਜੀ ਆਦਿ ਵਿਸ਼ਿਆਂ ਤੋਂ ਇਲਾਵਾ ਪੀ. ਜੀ. ਵਿਦਿਆਰਥੀਆਂ ਦੁਆਰਾ ਖੋਜ ਕਾਰਜਾਂ ਦਾ ਪੋਸਟਰ ਮੁਕਾਬਲਾ ਕਰਵਾਇਆ ਜਾਵੇਗਾ | ਪਹਿਲੇ ਸਥਾਨ 'ਤੇ ਰਹਿਣ ਵਾਲੇ ਤਿੰਨ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਫੋਰਟਿਸ ਜਲੰਧਰ ਨੇ ਸਮੇਂ ਸਿਰ ਖੂਨ ਦਾ ਥੱਕਾ (ਕਲੋਟ) ਹਟਾਉਣ ਦੀ ਪ੍ਰਕਿਰਿਆ ਨਾਲ 45 ਸਾਲਾ ਅਧਰੰਗ ਦੇ ਮਰੀਜ਼ ਨੂੰ ਬਚਾਇਆ... ਅਗਲੀ ਖ਼ਬਰ ਫੋਰੈਕਸ ਤੇ ਟਰੈਵਲਰ ਦੇ ਦਫ਼ਤਰ 'ਚੋਂ ਹੋਈ ਲੁੱਟ ਦੇ ਮਾਮਲੇ 'ਚ ਦੋ ਗਿ੍ਫ਼ਤਾਰ
Ad Position 24