20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਤੀਸਰੀ ਗੋਗਨਾ ਕਲਾਸਿਕ ਆਲ ਇੰਡੀਆ ਵਿਸ਼ਾਲ ਬੈਂਚ ਪ੍ਰੈੱਸ ਚੈਂਪੀਅਨਸ਼ਿਪ ਭੁਲੱਥ ਵਿਖੇ 19 ਨੂੰ -ਅਜੇ ਗੋਗਨਾ

Ad Position 21
No active advertisement
ਅਜੀਤ ਡੈਸਕ 17-04-2026
ਜਲੰਧਰ, 16 ਅਪ੍ਰੈਲ (ਡਾ.ਜਤਿੰਦਰ ਸਾਬੀ)-ਤੀਸਰੀ ਗੋਗਨਾ ਕਲਾਸਿਕ ਆਲ ਇੰਡੀਆ ਵਿਸ਼ਾਲ ਬੈੱਚ ਪ੍ਰੈੱਸ ਚੈਂਪੀਅਨਸ਼ਿਪ ਸਬ ਡਵੀਜਨ ਕਸਬਾ ਭੁਲੱਥ ਵਿਖੇ 19 ਅਪ੍ਰੈਲ ਨੂੰ ਮਹਾਰਾਜਾ ਗਰੈਡ ਪੈਲੇਸ ਕਰਤਾਰਪੁਰ ਰੋਡ ਭੁਲੱਥ ਵਿਖੇਂ ਵੱਡੇ ਇਨਾਮਾਂ ਤੇ ਵੱਡੇ ਪ੍ਰਬੰਧਾਂ ਨਾਲ ਕਾਮਨਵੈਲਥ ਚੈਂਪੀਅਨ ਤੇ ਅੰਤਰਰਾਸ਼ਟਰੀ ਪਾਵਰ ਲਿਫਟਰ ਅਜੈ ਗੋਗਨਾ ਭੁਲੱਥ ਦੀ ਅਗਵਾਈ ਹੇਠ ਹੋਵੇਗੀ | ਇਸ 'ਚ ਔਰਤਾਂ ਤੇ ਮਰਦਾਂ ਦੇ ਅਲੱਗ-ਅਲੱਗ ਮੁਕਾਬਲੇ ਹੋਣਗੇ ਅਤੇ ਮਰਦਾਂ ਦੇ ਵੱਖ-ਵੱਖ ਭਾਰ ਦੀ ਵਰਗ ਵਿਚ ਪਹਿਲਾ ਇਨਾਮ 11000 ਹਜ਼ਾਰ, ਦੂਜਾ 8100, ਤੀਜਾ 5100 ਰੁਪਏ ਨਾਲ ਟਰਾਫੀ ਤੇ ਤਗਮੇ ਦਿੱਤੇ ਜਾਣਗੇ | ਲੜਕੀਆਂ ਦੇ ਮੁਕਾਬਲਿਆਂ 'ਚੋ ਜੇਤੂ ਨੂੰ ਪਹਿਲਾ ਇਨਾਮ 5100, ਦੂਜਾ 4100, ਤੀਸਰਾ 3100 ਸੌ ਰੁਪਏ ਦੀ ਰਾਸ਼ੀ ਸਮੇਤ ਟਰਾਫੀ ਤੇ ਤਗਮੇ ਵੀ ਜਾਣਗੇ | 260 ਕਿੱਲੋ ਰਾਅ ਬੈੱਚ ਪ੍ਰੈੱਸ ਜੇਤੂ ਨੂੰ 2 ਲੱਖ ਰੁਪਏ ਦਾ ਵੱਡਾ ਇਨਾਮ ਦਿੱਤਾ ਜਾਣਾ ਹੈ | ਜੂਨੀਅਰ ਲੜਕਿਆਂ ਲਈ ਪਹਿਲੇ, ਦੂਜੇ ਤੇ ਤੀਜੇ ਲਈ 5100, 4100, 3100 ਦੀ ਨਕਦ ਰਾਸ਼ੀ ਟਰਾਫੀ ਤੇ ਤਗਮਾ ਦਿੱਤਾ ਜਾਵੇਗਾ | ਪੈਰਾ ੳਲੰਪਿਕ ਨੂੰ 11000, 8100, 5100, 3100, 2100 ਟਰਾਫੀ ਦੇ ਨਾਲ ਸਨਮਾਨ ਦਿੱਤੇ ਜਾਣਗੇ | ਸਭ ਤੋ ਵੱਧ ਬੈੱਚ ਪ੍ਰੈੱਸ ਲਾਉਣ ਵਾਲੇ ਖਿਡਾਰੀ ਨੂੰ ਸ਼ਪੈਸਲ ਤੌਰ 'ਤੇ 21 ਹਜ਼ਾਰ ਰੁਪਏ ਦੀ ਰਾਸ਼ੀ ਨਕਦ ਤੇ ਗੁਰਜ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ ਤੇ ਜਿਹੜੀ ਲੜਕੀ 105 ਕਿੱਲੋ ਦੀ ਬੈੱਚ ਪ੍ਰੈਸ ਲਾਵੇਗੀ ਉਸ ਨੂੰ ਉਸ ਨੂੰ 5000/ 5000 ਹਜ਼ਾਰ ਦੀ ਵੱਖਰੇ ਤੌਰ 'ਤੇ ਦਿੱਤੀ ਜਾਵੇਗੀ | ਲੜਕਿਆਂ 'ਚ 205 ਕਿੱਲੋ ਦੀ ਬੈੱਚ ਪ੍ਰੈੱਸ ਲਾਉਣ ਵਾਲੇ ਖਿਡਾਰੀਆਂ ਨੂੰ ਵੀ ਵੱਖਰੇ ਤੌਰ 'ਤੇ 5000 ਹਜ਼ਾਰ ਰੁਪਏ ਦੀ ਵੱਖਰੀ ਨਕਦ ਰਾਸ਼ੀ ਦਿੱਤੀ ਜਾਵੇਗੀ | ਚੈਂਪੀਅਨਸ਼ਿਪ ਦੇ ਮੁੱਖ ਮਹਿਮਾਨ ਸਨਦੀਪ ਸਿੰਘ ਮੰਡ ਐਸ. ਪੀ. ਹੈੱਡਕੁਆਰਟਰ ਮੋਗਾ, ਰਾਣਾ ਰੌਕ, ਲੋਕ ਗਾਇਕ ਗਗਨ ਕੋਕਰੀ, ਧਰਮਿੰਦਰ ਸਿੰਘ ਚੀਮਾ ਗੋਲਡਨ ਸਟਾਰ ਭੁਲੱਥ ਵੀ ਵਿਸ਼ੇਸ਼ ਤੌਰ 'ਤੇ ਪੁੱਜ ਰਹੇ |
Ad Position 22
No active advertisement
ਪਿਛਲੀ ਖ਼ਬਰ ਸਿੱਖ ਕਿ੍ਕਟ ਕਲੱਬ ਨੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕਰਵਾਏ ਕਿ੍ਕਟ ਮੈਚ ਕਰਵਾਏ <br/> ਅਗਲੀ ਖ਼ਬਰ ਅਮਰੀਕਾ-ਇਜ਼ਰਾਈਲ ਵਲੋਂ ਈਰਾਨ ਵਿਰੁੱਧ ਵਿੱਢੀ ਜੰਗ ਖ਼ਿਲਾਫ਼ ਖੱਬੇ ਪੱਖੀ ਪਾਰਟੀਆਂ ਦੀ ਕਨਵੈਨਸ਼ਨ ਤੇ ਰੋਸ ਮਾਰਚ
Ad Position 24