ਜਲੰਧਰ, 16 ਅਪ੍ਰੈਲ (ਡਾ. ਜਤਿੰਦਰ ਸਾਬੀ)-ਸ਼ਹਿਰ ਦੇ ਵੱਕਾਰੀ ਕਾਰੋਬਾਰੀ ਘਰਾਣਿਆਂ ਨਾਲ ਸੰਬੰਧਤ ਸਿੱਖ ਨੌਜਵਾਨਾਂ ਦੀ ਸੰਸਥਾ ਸਿੱਖ ਕਿ੍ਕਟ ਕਲੱਬ ਵਲੋਂ ਬੀਤੇ ਦਿਨੀਂ ਪਾਵਰ ਪਲੇਅ ਕਿ੍ਕਟ ਗਰਾਊਾਡ 'ਚ 2 ਮੈਚ ਕਰਵਾਏ ਗਏ | ਸੰਸਥਾ ਦੇ ਆਗੂ ਮਨਪ੍ਰੀਤ ਸਿੰਘ ਗਾਬਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲਾ ਰੋਮਾਂਚਕ ਕਿ੍ਕਟ ਮੈਚ ਰਿਪਦਮਨ ਸਿੰਘ ਤੇ ਗੁਰਮਿੰਦਰ ਸਿੰਘ ਦੀ ਕਪਤਾਨੀ ਵਾਲੀਆਂ ਖ਼ਾਲਸਾ ਟਾਈਗਰਜ਼ ਤੇ ਅਕਾਲ ਖ਼ਾਲਸਾ ਟੀਮਾਂ ਵਿਚਕਾਰ ਖੇਡਿਆ | ਇਸ ਮੌਕੇ ਅਕਾਲ ਖਾਲਸਾ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 10 ਓਵਰਾਂ 'ਚ 110 ਦੌੜਾਂ ਬਣਾਈਆਂ | ਟੀਚੇ ਦਾ ਪਿੱਛਾ ਕਰਨ ਉੱਤਰੀ ਖ਼ਾਲਸਾ ਟਾਈਗਰਜ਼ ਟੀਮ ਨੇ 9 ਓਵਰਾਂ ਵਿਚ 112 ਦੌੜਾਂ ਬਣਾ ਕੇ ਜਿੱਤ ਹਾਸਿਲ ਕੀਤੀ | ਦੂਜਾ ਮੈਚ ਇੰਦਰਪ੍ਰੀਤ ਸਿੰਘ ਕਾਲੜਾ ਸਿੰਘ ਤੇ ਸ਼ਾਨਜੀਤ ਸਿੰਘ ਗੁਲਾਟੀ ਦੀ ਕਪਤਾਨੀ ਵਾਲੀਆਂ ਖ਼ਾਲਸਾ ਵਾਰੀਅਰਜ਼ ਤੇ ਫ਼ਤਹਿ ਖਾਲਸਾ ਟੀਮਾਂ ਵਿਚਕਾਰ ਖੇਡਿਆ | ਖ਼ਾਲਸਾ ਵਾਰੀਅਰਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਕੁੱਲ 68 ਦੌੜਾਂ (ਆਲ ਆਊਟ) ਬਣਾਈਆਂ | ਟੀਚੇ ਦਾ ਪਿੱਛਾ ਕਰਨ ਉਤਰੀ ਫ਼ਤਹਿ ਖ਼ਾਲਸਾ ਟੀਮ ਨੇ 70 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ | ਸਿੱਖ ਕਿ੍ਕਟ ਕਲੱਬ ਦੇ ਗਠਨ ਦਾ ਉਦੇਸ਼ ਨੌਜਵਾਨਾਂ ਅੰਦਰ ਸਿੱਖ ਧਰਮ ਤੇ ਖੇਡ ਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ | ਕਲੱਬ ਮਨਦੀਪ ਸਿੰਘ ਮਿੱਠੂ ਦੇ ਮਾਰਗਦਰਸ਼ਨ ਵਿਚ ਖੇਡਾਂ ਰਾਹੀਂ ਨੌਜਵਾਨਾਂ ਵਿਚ ਏਕਤਾ, ਅਨੁਸ਼ਾਸਨ ਤੇ ਖੇਡ ਭਾਵਨਾ ਨੂੰ ਉਤਸ਼ਾਹਿਤ ਕਰਦਾ ਰਹੇਗਾ | ਇਸ ਮੌਕੇ ਮਨਪ੍ਰੀਤ ਸਿੰਘ ਗਾਬਾ, ਹਰਜੋਤ ਸਿੰਘ, ਰਿਪਦਮਨ ਸਿੰਘ, ਸ਼ਾਨਜੀਤ ਸਿੰਘ ਗੁਲਾਟੀ, ਇੰਦਰਪ੍ਰੀਤ ਸਿੰਘ, ਭੁਪਿੰਦਰ ਸਿੰਘ, ਅਰਸ਼ਪ੍ਰੀਤ ਸਿੰਘ ਜੌਹਰਾ, ਦਮਨਦੀਪ ਸਿੰਘ ਜੌਹਰਾ, ਗੁਰਮਿੰਦਰ ਸਿੰਘ, ਸਹਿਜਜੋਤ ਸਿੰਘ ਗੁਲਾਟੀ, ਅਰਸ਼ਦੀਪ ਸਿੰਘ ਪੁਣੇ, ਰਮਣੀਕ ਸਿੰਘ, ਗੁਨੀਤ ਸਿੰਘ, ਯੁਵਰਾਜ ਸਿੰਘ, ਗੁਰ ਸਾਹਿਬ ਸਿੰਘ, ਜਪਬੀਰ ਸਿੰਘ ਗਾਬਾ ਤੇ ਹੋਰ ਖਿਡਾਰੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |