ਕਰਤਾਰਪੁਰ, 16 ਅਪ੍ਰੈਲ (ਜਨਕ ਰਾਜ ਗਿੱਲ)-ਪਿਛਲੇ ਸਾਢੇ ਚਾਰ 'ਚ ਸੂਬੇ ਦੇ ਬਦਹਾਲ ਕਿਸਾਨ ,ਕਰਜੇ ਦੀ ਮਾਰ, ਖੇਤਰ 'ਚ ਬੇਰੁਜ਼ਗਾਰੀ,ਸਿੱਖਿਆ ਤੇ ਸਿਹਤ ਸੇਵਾਵਾਂ ਦੇ ਵਿਗੜਦੇ ਹਾਲਤ ਸੂਬੇ ਅੰਦਰ ਭਰਿਸ਼ਟਾਚਾਰ, ਮਹਿੰਗਾਈ ਅਤੇ ਕਾਨੂੰਨ ਵਿਵਸਥਾ ਦੇ ਮਾੜੇ ਪ੍ਰਬੰਧਾਂ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਹਲਕਾ ਇੰਚਾਰਜ ਕਾਂਗਰਸ ਕਮੇਟੀ ਕਰਤਾਪੁਰ ਸੇਵਾ ਮੁਕਤ ਐੱਸ.ਐੱਸ.ਪੀ ਰਾਜਿੰਦਰ ਸਿੰਘ ਅਤੇ ਕਾਂਗਰਸੀ ਲੀਡਰਸ਼ਿਪ 'ਚ ਹਲਕਾ ਪ੍ਰਧਾਨ ਕਾਂਗਰਸ ਕਿਸਾਨ ਵਿੰਗ ਰਾਜਪਾਲ ਅਤੇ ਯੂਥ ਆਗੂ ਅਵਤਾਰ ਸਿੰਘ ਕਾਹਲੋਂ ,ਬਲਾਕ ਪ੍ਰਧਾਨ ਅਮਰਜੀਤ ਸਿੰਘ ਕੰਗ, ਸੁਰਿੰਦਰ ਸਿੰਘ ਐਮਾ,ਬਲਵਿੰਦਰ ਸਿੰਘ ਸਰਪੰਚ ਹਸਨਮੁੰਡਾ, ਰਾਣਾ ਚੱਕਰਾਲਾ ਨੂੰ ਨਾਲ ਲੈਂਦੇ ਹੋਏ ਨੇੜਲੇ ਪਿੰਡ ਮੁਸਤਫਾਪੁਰ ਵਿਖੇ ਟਕਸਾਲੀ ਕਾਂਗਰਸੀ ਸ੍ਰੀ ਜਸਪਾਲ ਸ਼ਰਮਾ ਦੇ ਗ੍ਰਹਿ ਵਿਖੇ ਭਰਵਾਂ ਇਕੱਠ ਕੀਤਾ ਅਤੇ ਸੂਬੇ ਦੇ ਹਾਲਾਤਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਮੌਕੇ ਤੇ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਰਾਜਿੰਦਰ ਸਿੰਘ ਨੇ ਆਖਿਆ ਕਿ ਹਲਕਾ ਕਰਤਾਰਪੁਰ ਦਾ ਪਿੰਡ ਮੁਸਤਫਾਪੁਰ ਦੇਸ਼ ਦੇ ਗ੍ਰਹਿ ਮੰਤਰੀ ਸਰਦਾਰ ਬੂਟਾ ਸਿੰਘ ਦਾ ਜੱਦੀ ਪਿੰਡ ਹੈ ਅਫਸੋਸ ਜਿਹੜਾ ਮਾਣ ਇਸ ਪਿੰਡ ਨੂੰ ਮਿਲਣਾ ਚਾਹੀਦਾ ਸੀ ਉਹ ਹਾਲੇ ਤਾਈਾ ਨਹੀ ਮਿਲ ਸੱਕਿਆ ਹੈ ਅਤੇ ਪਿੰਡ ਦੇ ਨਾਲ ਦੇ ਖੇਤਰਾਂ ਸੜਕੀ ਮਾਰਗਾਂ ਦੀ ਹਾਲਾਤ ਵੀ ਤਰਸਯੋਗ ਬਣੀ ਪਈ ਹੈ ਅਤੇ ਨਸ਼ਾ ਖੋਰੀ ਦੀ ਝਲਕ ਵੀ ਸਾਫ ਹੈ ਜੋ ਆਪ ਸਰਕਾਰ ਦੇ ਪਿਛਲੇ ਸਾਢੇ ਚਾਰ ਦੇ ਕਾਰਜ਼ਕਾਲ ਦੀ ਕਹਾਣੀ ਬਿਆਨ ਕਰ ਰਹੇ ਹਨ |ਇਸ ਮੌਕੇ ਤੇ ਭਾਰੀ ਗਿਣਤੀ 'ਚ ਟਕਸਾਲੀ ਕਾਂਗਰਸੀ ਪਰਿਵਾਰਾਂ ਵਲੋਂ ਕਾਂਗਰਸ ਪਾਰਟੀ ਲਈ ਆਗਾਮੀ ਵਿਧਾਨ ਸਭਾ ਚੋਣਾਂ ਲਈ ਵਿਊਾਤ ਬੰਦੀ ਉਲੀਕੀ ਗਈ ਅਤੇ ਹਲਕਾ ਕਰਤਾਰਪੁਰ ਤੋਂ ਕਾਂਗਰਸ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਪ੍ਰਣ ਲਿਆ |ਇਸ ਮੌਕੇ ਤੇ ਸੋਹਨ ਲਾਲ ਬਾਵਾ, ਸੂਬਾ ਸਿੰਘ,ਮਹਿੰਦਰ ਸਿੰਘ, ਸਤਨਾਮ ਸਿੰਘ, ਸਰੂਪ ਸਿੰਘ, ਰਾਮ ਸਿੰਘ,ਸੰਤੋਖ ਸਿੰਘ,ਜਸਕਰਨ ਸਿੰਘ, ਹਰਜਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਤੇ ਵਰਕਰ ਹਾਜਿਰ ਸਨ |