18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਸਟੇਟ ਪਬਲਿਕ ਸਕੂਲ ਸ਼ਾਹਕੋਟ 'ਚ ਵਿਸਾਖੀ ਦਾ ਤਿਉਹਾਰ ਤੇ ਯੈਲੋ ਡੇ ਮਨਾਇਆ

Ad Position 21
No active advertisement
ਅਜੀਤ ਡੈਸਕ 17-04-2026
ਸ਼ਾਹਕੋਟ, 16 ਅਪ੍ਰੈਲ (ਦਲਜੀਤ ਸਿੰਘ ਸਚਦੇਵਾ)- ਸਟੇਟ ਪਬਲਿਕ ਸਕੂਲ ਸ਼ਾਹਕੋਟ ਵਿਖੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਨਰੋਤਮ ਸਿੰਘ ਤੇ ਉਪ ਪ੍ਰਧਾਨ ਡਾ. ਗਗਨਦੀਪ ਕੌਰ ਦੀ ਅਗਵਾਈ ਅਤੇ ਪਿ੍ੰਸੀਪਲ ਡਾ. ਕੰਵਰ ਨੀਲ ਕਮਲ ਦੀ ਦੇਖ-ਰੇਖ ਹੇਠ ਸਕੂਲ ਵਿਚ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਪੰਜਾਬੀ ਵਿਭਾਗ ਵਲੋਂ ਖਾਸ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ | ਸਭਾ ਦੀ ਸ਼ੁਰੂਆਤ 'ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ' ਸ਼ਬਦ ਨਾਲ ਕੀਤੀ ਗਈ | ਦਸਵੀਂ ਜਮਾਤ ਦੀ ਵਿਦਿਆਰਥਣ ਖੁਸ਼ਲੀਨ ਕੌਰ ਨੇ ਸਭ ਨਾਲ ਵਿਸਾਖੀ ਦੇ ਤਿਉਹਾਰ ਬਾਰੇ ਵਿਚਾਰ ਸਾਂਝੇ ਕੀਤੇ | ਨੌਵੀਂ ਜਮਾਤ ਦੀ ਵਿਦਿਆਰਥਣ ਭਾਵਨਾ ਨੇ ਵਿਸਾਖੀ ਨਾਲ ਸਬੰਧਿਤ ਵਿਸਾਖੀ ਦਾ ਮੇਲਾ ਕਵਿਤਾ ਪੇਸ਼ ਕੀਤੀ | ਪ੍ਰੋਗਰਾਮ ਨੂੰ ਅੱਗੇ ਤੋਰਦਿਆਂ ਨੌਵੀਂ ਜਮਾਤ ਦੀ ਵਿਦਿਆਰਥਣ ਕਾਵਿਆ ਦੁਆਰਾ ਵਿਸਾਖੀ ਨਾਲ ਸਬੰਧਿਤ ਪ੍ਰਸ਼ਨੋਤਰੀ ਕੀਤੀ ਗਈ | ਇਸ ਮੌਕੇ ਹਰਸਿਮਰਨ ਕੌਰ ਨੇ ਪਾਣੀ ਪੰਜਾਂ ਦਰਿਆਵਾਂ ਵਾਲਾ ਗੀਤ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ | ਇਸੇ ਤਰ੍ਹਾਂ ਹੀ ਕਿੰਡਰ ਗਾਰਡਨ ਵਿਦਿਆਰਥੀਆਂ ਲਈ 'ਯੈਲੋ ਡੇ' ਮਨਾਇਆ ਗਿਆ | ਛੋਟੇ-ਛੋਟੇ ਵਿਦਿਆਰਥੀਆਂ ਨੇ ਪੀਲੇ ਰੰਗ ਦੇ ਸੋਹਣੇ-ਸੋਹਣੇ ਕੱਪੜੇ ਪਾਏ ਹੋਏ ਸਨ | 'ਯੈਲੋ ਡੇ' 'ਤੇ ਵਿਦਿਆਰਥੀਆਂ ਨੂੰ ਪੀਲੇ ਰੰਗ ਦੇ ਮਹੱਤਵ ਤੋਂ ਜਾਣੂ ਕਰਵਾਇਆ ਗਿਆ | ਅੰਤ ਵਿਚ ਸਕੂਲ ਦੇ ਪਿ੍ੰਸੀਪਲ ਡਾ. ਕੰਵਰ ਨੀਲ ਕਮਲ ਨੇ ਸਭ ਨੂੰ ਇਸ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਮਾਤਾ ਸਾਹਿਬ ਕÏਰ ਖ਼ਾਲਸਾ ਕਾਲਜ-ਸਕੂਲ 'ਚ ਵਿਸਾਖੀ ਤੇ ਖ਼ਾਲਸਾ ਸਾਜਨਾ ਦਿਵਸ ਸੰਬੰਧੀ ਸਮਾਗਮ ਅਗਲੀ ਖ਼ਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵਲੋਂ ਸ਼ਿਕਾਇਤਾਂ ਦਾ ਤੇਜ਼ੀ ਨਾਲ ਕੀਤਾ ਜਾ ਰਿਹੈ ਨਿਪਟਾਰਾ : ਗੜ੍ਹੀ
Ad Position 24