18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਮਹਿਤਪੁਰ ਵਿਸਾਖੀ ਮੇਲੇ 'ਤੇ ਲੱਗੀਆਂ ਭਾਰੀ ਰੌਣਕਾਂ <br/>

Ad Position 21
No active advertisement
ਅਜੀਤ ਡੈਸਕ 17-04-2026
ਮਹਿਤਪੁਰ,16 ਅਪ੍ਰੈਲ (ਲਖਵਿੰਦਰ ਸਿੰਘ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਰਾਮ ਮਾਲੋ ਤੇ ਬਾਬਾ ਸੰਤ ਸੁਧਾਰ ਦੇ ਪਾਵਨ ਅਸਥਾਨ 'ਤੇ ਵਿਸਾਖੀ ਦੇ ਮੇਲੇ ਵਿੱਚ ਬਹੁਤ ਭਾਰੀ ਰੌਣਕਾਂ ਵੇਖਣ ਨੂੰ ਮਿਲੀਆ | ਦੂਰ-ਦੂਰ ਤੋਂ ਸੰਗਤਾਂ ਨੇ ਭਾਰੀ ਗਿਣਤੀ ਵਿੱਚ ਮੇਲੇ ਵਿੱਚ ਸ਼ਮੂਲੀਅਤ ਕੀਤੀ ਇਸ ਮੌਕੇ ਬਾਬਾ ਰਾਮ ਮਾਲੋ ਸਥਾਨ ਤੇ ਅੰਮਿ੍ਤ ਵੇਲੇ ਝੰਡਾ ਚੜ੍ਹਾਇਆ ਗਿਆ ਤੇ ਸੰਤ ਸੁਧਰ ਜੀ ਦੇ ਪਾਵਨ ਅਸਥਾਨ ਤੇ ਭਾਰੀ ਜੋੜ ਮੇਲਾ ਕਰਵਾਇਆ ਗਿਆ ਅਤੇ ਰੱਖੇ ਆਖੰਡ ਪਾਠ ਦੇ ਭੋਗ ਪਾਏ ਗਏ | ਜਿਸ 'ਚ ਵੱਖ-ਵੱਖ ਢਾਡੀ ਜਥਿਆਂ ਵੱਲੋਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ | ਵਿਸਾਖੀ ਦੇ ਮੇਲੇ ਵਿੱਚ ਸੰਗਤਾਂ ਨੇ ਪਹੁੰਚ ਕੇ ਇਸ਼ਨਾਨ ਕਰਕੇ ਮੱਥਾ ਟੇਕਿਆ | ਤਰਕਸ਼ੀਲ ਦਾ ਮੇਲਾ 'ਤੇ ਬਲਦ ਦੀਆਂ ਹਲਟ ਦੋੜਾਂ ਵੀ ਖਿੱਚ ਦਾ ਕੇਂਦਰ ਰਹੀਆਂ | ਤਰਕਸ਼ੀਲ ਮੇਲਾ ਛਿੰਝ ਗਰਾਊਾਡ ਵਿੱਚ ਕਰਵਾਇਆ ਗਿਆ ਜਿਸ ਵਿੱਚ ਲੋਕ ਕਲਾ ਮੰਚ ਵੱਲੋਂ ਨਸ਼ਾ ਬੇਰੁਜ਼ਗਾਰੀ, ਪ੍ਰਵਾਂਸ ਬਾਰੇ ਨਾਟਕ ,ਦੋ ਰੋਟੀਆਂ ਕੋਰੀਓਗਰਾਫੀਆਂ ਪੇਸ਼ ਕੀਤੀਆਂ ਤੇ ਬਲੱਡ ਡੋਨਰਜ ਕਲੱਬ ਵਲੋਂ ਐਚ.ਬੀ ਖੂਨ ਗਰੁੱਪ ਟੈਸਟ ਫ਼ਰੀ ਕੀਤੇ ਗਏ | ਇਸੇ ਤਰ੍ਹਾਂ ਖਾਲਸਾ ਦੰਗਲ ਕਮੇਟੀ ਵਲੋਂ ਦੂਰ ਦੂਰ ਤੋਂ ਪਹੁੰਚੀਆਂ ਬਲਦ ਟੀਮਾਂ ਦੀਆਂ ਹੱਲਟ ਦੌੜਾ ਕਰਵਾਈਆਂ ਗਈਆਂ | ਜਿਸ ਵਿੱਚ ਜੇਤੂਆਂ ਨੂੰ ਇਨਾਮ ਵੰਡੇ ਗਏ | ਮਲਿਕ ਮਹਿਤਾ ਪਰਿਵਾਰ ਤੇ ਹੋਰ ਨਗਰ ਨਿਵਾਸੀਆਂ ਵਲੋਂ ਸੰਗਤਾਂ ਲਈ ਥਾਂ-ਥਾਂ 'ਤੇ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ | ਇਸ ਮੌਕੇ ਵੱਖ-ਵੱਖ ਤਰ੍ਹਾਂ ਦੀਆਂ ਸੱਜੀਆਂ ਦੁਕਾਨਾਂ, ਭੰਗੂੜੇ ਤੇ ਹੋਰ ਮਨੋਰੰਜਨ ਦੇ ਸਾਧਨ ਵੇਖਣ ਨੂੰ ਮਿਲ ਰਹੇ ਸੀ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਆਗੂ 25 ਗ੍ਰਾਮ ਹੈਰੋਇਨ ਸਮੇਤ ਕਾਬੂ ਅਗਲੀ ਖ਼ਬਰ ਮਾਤਾ ਸਾਹਿਬ ਕÏਰ ਖ਼ਾਲਸਾ ਕਾਲਜ-ਸਕੂਲ 'ਚ ਵਿਸਾਖੀ ਤੇ ਖ਼ਾਲਸਾ ਸਾਜਨਾ ਦਿਵਸ ਸੰਬੰਧੀ ਸਮਾਗਮ
Ad Position 24