ਕ੍ਰਿਸ਼ਨਾ ਫੁੱਟਬਾਲ ਟਰੇਨਿੰਗ ਸੈਂਟਰ ਵਲੋਂ ਲੀਗ ਸ਼ੁਰੂ
ਅਜੀਤ ਡੈਸਕ
17-04-2026
ਗੁਰਾਇਆ, 16 ਅਪ੍ਰੈਲ (ਬਲਵਿੰਦਰ ਸਿੰਘ)-ਕ੍ਰਿਸ਼ਨਾ ਫੁੱਟਬਾਲ ਟਰੇਨਿੰਗ ਸੈਂਟਰ ਗੁਰਾਇਆ ਵਲੋਂ ਦੂਸਰੀ ਦੁਆਬਾ ਯੂਥ ਗਰਾਸ ਰੂਟ ਲੀਗ ਇੱਥੇ ਸ਼ੁਰੂ ਹੋਈ | ਜਿਸ ਦਾ ਉਦਘਾਟਨ ਡਾ. ਕੁਲਦੀਪ ਰਾਏ ਨੇ ਕੀਤਾ | ਇਸ ਮੌਕੇ ਡਾ. ਕੁਲਦੀਪ ਰਾਏ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ | ਇਸ ਮੌਕੇ ਚੇਅਰਮੈਨ ਸੁਸ਼ੀਲ ਕੁਮਾਰ, ਪ੍ਰਧਾਨ ਪਿ੍ੰਸੀਪਲ ਸੁਭਾਸ਼ ਚੰਦਰ, ਬਲਜੀਤ ਸਿੰਘ ,ਦਵਿੰਦਰ ਸਿੰਘ ਢਿੱਲੋਂ, ਮਨਦੀਪ ਕੁਮਾਰ,ਅਸ਼ੋਕ ਰੱਤੂ ਨੇ ਸਹਿਯੋਗੀਆਂ ਦਾ ਧੰਨਵਾਦ ਕੀਤਾ | ਸੁਭਾਸ਼ ਚੰਦਰ ਨੇ ਦੱਸਿਆਂ ਕਿ ਇਸ ਲੀਗ ਦਾ ਉਦੇਸ਼ ਖਿਡਾਰੀਆਂ ਦਾ ਸਰੀਰਕ ਅਤੇ ਮਾਨਸਿਕ ਪੱਖੋਂ ਵਿਕਾਸ ਕਰਨਾ ਹੈ | ਇਸ ਲੀਗ ਨੂੰ ਮਜ਼ਬੂਤ ਕਰਨ ਲਈ ਰਾਜ ਕੁਮਾਰ, ਸੁਰਿੰਦਰ ਪਾਲ,ਸੋਹਣ ਲਾਲ, ਮੱਖਣ ਸਿੰਘ ਰਿਆਤ, ਡਾ. ਨਰਿੰਦਰ ਕਲਸੀ,ਪਵਿੱਤਰ ਸਿੰਘ ਨੇ ਸਹਿਯੋਗ ਕੀਤਾ | ਇਸ ਲੀਗ ਵਿਚ ਲਗਭਗ 10 ਟੀਮਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ | ਇਹ ਲੀਗ 9 ਮਈ ਤਕ ਚੱਲੇਗੀ |