ਜਲੰਧਰ, 18 ਅਪ੍ਰੈਲ (ਜਸਪਾਲ ਸਿੰਘ)-ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਦਿਆਰਥੀਆਂ ਵਲੋਂ ਮਹਾਤਮਾ ਹੰਸਰਾਜ ਦੇ ਜਨਮ ਦਿਵਸ ਮੌਕੇ ਤਕਨੀਕੀ ਮੇਲਾ ਲਗਾਇਆ, ਜਿਸ 'ਚ ਪਹਿਲੇ ਤੇ ਦੂਜੇ ਸਾਲ ਦੇ ਵਿਦਿਆਰਥੀਆਂ ਨੇ ਆਪਣੀ ਕਲਾ ਤੇ ਹਾਸਿਲ ਕੀਤੇ ਤਕਨੀਕੀ ਗਿਆਨ ਦੇ ਆਧਾਰ 'ਤੇ ਬਣਾਏ ਹੋਏ ਵਰਕਿੰਗ ਅਤੇ ਸਟਿਲ ਮਾਡਲਾਂ ਤੇ ਪ੍ਰਾਜੈਕਟਾਂ ਦੀ ਪ੍ਰਦਰਸ਼ਨੀ ਲਗਾਈ ਗਈ, ਜਿਸ ਦਾ ਉਦਘਾਟਨ ਇੰਜੀ. ਸੰਦੀਪ ਰਿਸ਼ੀ, ਆਈ. ਏ. ਐਸ. ਨਿਗਮ ਕਮਿਸ਼ਨਰ ਜਲੰਧਰ ਨੇ ਕੀਤਾ | ਮਹਿਮਾਨਾਂ ਦਾ ਸਵਾਗਤ ਪਿ੍ੰਸੀਪਲ ਡਾ. ਜਗਰੂਪ ਸਿੰਘ ਅਤੇ ਮੁਖੀ ਵਿਭਾਗਾਂ ਨੇ ਫੁਲਾਂ ਦੇ ਗੁਲਦਸਤੇ ਨਾਲ ਕੀਤਾ | ਪ੍ਰਦਰਸ਼ਨੀ 'ਚ 50 ਦੇ ਕਰੀਬ ਵਰਕਿੰਗ ਤੇ ਸਟਿਲ ਮਾਡਲ ਪੇਸ਼ ਕੀਤੇ ਗਏ, ਜਿਨ੍ਹਾਂ ਨੂੰ ਬਹੁਤ ਸਲਾਹਿਆ ਗਿਆ | ਪਿ੍ੰਸੀਪਲ ਡਾ. ਜਗਰੂਪ ਸਿੰਘ ਨੇ ਮੁਖ ਮਹਿਮਾਨ ਦਾ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ | ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਇਕ ਪੋਲੀਟੈਕਨਿਕ ਵਿਚ ਵੀ ਕਿਸੇ ਉੱਚ ਕੋਟੀ ਦੇ ਇੰਜੀਨੀਅਰਿੰਗ ਕਾਲਜ ਵਰਗਾ ਕੰਮ ਹੋ ਰਿਹਾ ਹੈ | ਪਿ੍ੰਸੀਪਲ ਡਾ. ਜਗਰੂਪ ਸਿੰਘ ਤੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਵਲੋਂ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਟੈਕਨੋਮੇਲੇ 'ਚ ਡਾ. ਰਾਜੀਵ ਭਾਟੀਆ (ਅਡਵਾਈਜ਼ਰ ਸਟੂਡੈਂਟ ਚੈਪਟਰ), ਮੈਡਮ ਰਿਚਾ ਅਰੋੜਾ, ਸ੍ਰੀ ਪਿ੍ੰਸ ਮਦਾਨ, ਸ. ਤਰਲੋਕ ਸਿੰਘ, ਸ੍ਰੀ ਗੌਰਵ ਸ਼ਰਮਾ, ਵਿਕਰਮਜੀਤ ਸਿੰਘ, ਮੈਡਮ ਪ੍ਰੀਤ ਕੰਵਲ, ਅੰਕੁਸ਼ ਸ਼ਰਮਾ, ਸ਼ਸ਼ੀ ਭੂਸ਼ਣ, ਸੁਸ਼ੀਲ ਕੁਮਾਰ, ਦੁਰਗੇਸ਼ ਜੰਡੀ, ਪ੍ਰਦੀਪ ਕੁਮਾਰ ਵੀ ਸ਼ਾਮਿਲ ਹੋਏ |