16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਸ਼ਿਵਪੁਰੀ ਮਾਡਲ ਟਾਊਨ ਦੇ ਨਵੀਨੀਕਰਨ ਦੀ ਸ਼ੁਰੂਆਤ ਲਈ ਅਰਦਾਸ ਅੱਜ

Ad Position 21
repet_subhas-goyals [Copy P29]
ਅਜੀਤ ਡੈਸਕ 19-04-2026
ਜਲੰਧਰ, 18 ਅਪ੍ਰੈਲ (ਐੱਮ. ਐੱਸ. ਲੋਹੀਆ)-ਸ਼ਿਵਪੁਰੀ ਮਾਡਲ ਟਾਊਨ ਨੂੰ ਨਵਾਂ ਰੂਪ ਦੇਣ ਲਈ ਪ੍ਰਬੰਧਕਾਂ ਵਲੋਂ ਕਾਰਜਾਂ ਦੀ ਸ਼ੁਰੂਆਤ ਲਈ ਭੂਮੀ ਪੂਜਨ ਤੇ ਅਰਦਾਸ ਦਾ ਸਮਾਗਮ ਰੱਖਿਆ ਗਿਆ ਹੈ | ਸ਼ਮਸ਼ਾਨਘਾਟ ਦੇ ਪ੍ਰਬੰਧਾਂ ਨੂੰ ਚਲਾ ਰਹੀ 'ਦੀ ਜਲੰਧਰ ਮਾਡਲ ਟਾਊਨ ਸੁਸਾਇਟੀ ਜਲੰਧਰ' ਦੇ ਚੇਅਰਮੈਨ ਵਰਿੰਦਰ ਮਲਿਕ, ਮੁੱਖ ਸੇਵਾਦਾਰ ਮਨਮੀਤ ਸਿੰਘ ਸੋਢੀ ਤੇ ਜਰਨਲ ਸਕੱਤਰ ਜਸਵਿੰਦਰ ਸਿੰਘ ਸਾਹਨੀ ਨੇ ਜਾਣਕਾਰੀ ਦਿੱਤੀ ਕਿ ਇਸ ਸੰਬੰਧੀ ਸਵੇਰੇ 8.30 ਵਜੇ ਤੋਂ 10.30 ਤੱਕ ਵਿਸ਼ੇਸ਼ ਸਮਾਗਮ ਰੱਖਿਆ ਗਿਆ ਹੈ, ਜਿਸ ਦੌਰਾਨ ਪਹੁੰਚ ਰਹੇ ਬਾਬਾ ਭਗਵਾਨ ਸਿੰਘ (ਡੇਰਾ ਸੰਤਗੜ੍ਹ), ਬਾਬਾ ਰਣਜੀਤ ਸਿੰਘ (ਲਾਇਲਪੁਰੀ, ਸੰਤਪੁਰਾ), ਬਾਬਾ ਜੀਵਨ ਸਿੰਘ (ਸ਼ਹੀਦਾਂ ਸਮਸਤਪੁਰ), ਬਾਬਾ ਗੁਰਵਿੰਦਰ ਸਿੰਘ (ਨਿਰਮਲ ਕੁਟੀਆ) ਤੇ ਬਾਬਾ ਮਨਜੀਤ ਸਿੰਘ (ਬਸ਼ੀਰਪੁਰਾ) ਵਾਲੇ ਵਲੋਂ ਸ਼ਮਸ਼ਾਨਘਾਟ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ ਜਾਵੇਗਾ, ਜਿਸ ਨਾਲ ਕਾਰਜਾਂ ਦੀ ਸ਼ੁਰੂਆਤ ਹੋਵੇਗੀ | ਉਨ੍ਹਾਂ ਦੱਸਿਆ ਕਿ ਸ਼ਿਵਪੁਰੀ ਵਿਖੇ ਆਮ ਸ਼ਹਿਰੀਆਂ ਦੇ ਦੁੱਖ ਦੀ ਘੜੀ 'ਚ ਸਹੂਲਤਾਂ ਦੇਣ ਲਈ ਪ੍ਰਬੰਧਕਾਂ ਗੁਰਸ਼ੇਰ ਸਿੰਘ ਚੀਫ਼ ਪੈਟਰਨ, ਦਵਿੰਦਰ ਸਿੰਘ ਸੋਢੀ ਚੀਫ਼ ਪੈਟਰਨ, ਆਤਮਪ੍ਰਕਾਸ਼ ਸਿੰਘ ਬਬਲੂ ਪੈਟਰਨ, ਰਾਜੀਵ ਦੱੁਗਲ ਸੀਨੀਅਰ ਵਾਈਸ ਪ੍ਰਧਾਨ, ਸੁਨੀਲ ਚੋਪੜਾ ਵਾਈਸ ਪ੍ਰਧਾਨ, ਲਲਿਤ ਤਿੱਖਾ, ਜਗਦੀਪ ਸਿੰਘ ਨੰਦਾ ਸਰਸਿਟੀ, ਰਾਜ ਧੀਮਾਨ, ਸਵਤੰਤਰ ਚਾਵਲਾ, ਰਤਨ ਸਿੰਘ ਯੂ. ਐੱਸ. ਏ., ਰੋਹਿਤ ਮਲਿਕ, ਸੁਖਵਿੰਦਰ ਨੰਦਰਾ, ਵਰਿੰਦਰ ਸੈਣੀ, ਗੁਰਦੀਪ ਸਿੰਘ ਠੇਕੇਦਾਰ, ਪ੍ਰਭਦੀਪ ਸਿੰਘ ਤੇ ਮੈਂਬਰਾਂ ਵਲੋਂ ਸਹਿਯੋਗ ਕਰਕੇ ਨਵੇਂ ਕੁੰਡ, ਲੱਕੜ ਦੇ ਗੁਦਾਮ, ਪਾਣੀ, ਕਮਰਿਆਂ, ਬਾਥਰੂਮ, ਮੰਦਰ, ਬਿਜਲੀ ਨਾਲ ਸਸਕਾਰ, ਮੁਰਦਾਘਰ (ਮੋਰਚਰੀ) ਆਦਿ ਦਾ ਪ੍ਰਬੰਧ ਕੀਤਾ ਜਾਵੇਗਾ ਤੇ ਇਸ ਸਥਾਨ ਨੂੰ ਪ੍ਰਦੂਸ਼ਣ ਰਹਿਤ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਸ਼ਮਸ਼ਾਨਘਾਟ ਦੀ ਇਮਾਰਤ ਦੇ ਡਿਜ਼ਾਈਨ ਕਰਨ ਦੀ ਸੇਵਾ ਠਾਕੁਰ ਉਦੇਵੀਰ ਸਿੰਘ ਵਲੋਂ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਦੁਆਬਾ ਖ਼ਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ 'ਚ ਮਨਾਇਆ ਵਿਸਾਖੀ ਦਾ ਤਿਉਹਾਰ ਅਗਲੀ ਖ਼ਬਰ ਮੇਹਰ ਚੰਦ ਕਾਲਜ ਵਿਖੇ ਮਹਾਤਮਾ ਹੰਸ ਰਾਜ ਤਕਨੀਕੀ ਮੇਲਾ ਲਗਾਇਆ
Ad Position 24