ਨੂਰਮਹਿਲ, 18 ਅਪ੍ਰੈਲ (ਤਜਿੰਦਰ ਕੁਮਾਰ)-ਨੂਰਮਹਿਲ ਫੋਟੋਗ੍ਰਾਫਰ ਐਸੋਸੀਏਸ਼ਨ ਦੀ ਇਕ ਜ਼ਰੂਰੀ ਮੀਟਿੰਗ ਹੋਈ, ਜਿਸ ਵਿਚ ਜਸਵਿੰਦਰ ਸਿੰਘ ਲਾਂਬਾ ਨੂੰ ਸਰਬ ਸੰਮਤੀ ਨਾਲ ਐਸੋਸੀਏਸ਼ਨ ਦਾ ਪ੍ਰਧਾਨ ਨਿਯੁਕਤ ਕੀਤਾ | ਇਸ ਤੋਂ ਇਲਾਵਾ ਬੀਰਬਲ ਨੀਟਾ ਸਕੱਤਰ, ਮਨਜੀਤ ਸਿੰਘ ਵਿਰਦੀ ਨੂੰ ਖਜਾਨਚੀ, ਬਲਜਿੰਦਰ ਕੁਮਾਰ ਰਿੰਕੂ ਨੂੰ ਪੀ. ਆਰ. ਓ., ਰਾਜ ਕੁਮਾਰ ਲਵਲੀ ਨੂੰ ਮੀਤ ਪ੍ਰਧਾਨ ਚੁਣਿਆ ਗਿਆ | ਇਸ ਤੋਂ ਇਲਾਵਾ ਚਾਰ ਡੈਲੀਗੇਟ ਵੀ ਚੁਣੇ ਗਏ, ਜਿਸ 'ਚ ਪਰਮਜੀਤ ਬੱਧਣ, ਬਲਬੀਰ ਬੱਲੀ, ਸੁਖਵਿੰਦਰ ਛਿੰਦੀ, ਸਤਪਾਲ ਬਾਠ ਆਦਿ ਡੈਲੀਗੇਟ ਬਣੇ | ਟੀਮ ਦੇ ਅਸ਼ਵਨੀ ਕੁਮਾਰ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ | ਇਸ ਮੌਕੇ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਨੇ ਹਾਜ਼ਰੀ ਲਗਵਾਈ | ਉਪਰੰਤ ਪਾਰਟੀ ਕੀਤੀ ਗਈ |