22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਇੰਜੀਨੀਅਰ ਸ਼ੈਲਜਾ ਕਪੂਰ ਭੱਲਾ ਨੂੰ ਏ. ਡੀ. ਸੀ. (ਦਿਹਾਤੀ) ਨੇ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 23-04-2026
ਜਲੰਧਰ, 22 ਅਪ੍ਰੈਲ (ਜਤਿੰਦਰ ਪੰਮੀ)- ਇੰਜੀਨੀਅਰ ਸ਼ੈਲਜਾ ਕਪੂਰ ਭੱਲਾ, ਜਿਨ੍ਹਾਂ ਨੇ ਆਪਣੇ ਅਣਥਕ ਯਤਨਾਂ, ਲਗਨ ਅਤੇ ਸਮਰਪਣ ਨਾਲ ਮਹਿਲਾ ਸ਼ਸ਼ਕਤੀਕਰਨ ਦੀ ਮਜ਼ਬੂਤ ਮਿਸਾਲ ਕਾਇਮ ਕੀਤੀ ਹੈ, ਨੂੰ ਬੁੱਧਵਾਰ ਨੂੰ ਐਡੀਸ਼ਨਲ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਦਿਵਿਆ ਪੀ. ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੇ ਨਾਲ ਰੈੱਡ ਕਰਾਸ ਦੇ ਸੈਕਟਰੀ ਸੁਰਜੀਤ ਲਾਲ ਵੀ ਮੌਜੂਦ ਸਨ | ਦੱਸਣਯੋਗ ਹੈ ਕਿ ਸ਼ੈਲਜਾ ਕਪੂਰ ਭੱਲਾ ਦਾ ਸਮਾਜਿਕ ਖੇਤਰ 'ਚ ਵੀ ਮਹੱਤਵਪੂਰਨ ਯੋਗਦਾਨ ਰਿਹਾ ਹੈ | ਉਹ ਅਪਾਹਿਜ ਆਸ਼ਰਮ ਤੇ ਲਾਲਾ ਰਾਮ ਕਿਸ਼ੋਰ ਕਪੂਰ ਵਿਕਲਾਂਗ ਸਹਾਇਤਾ ਟਰੱਸਟ ਨਾਲ ਜੁੜ ਕੇ ਲੋੜਵੰਦ ਤੇ ਬੇਸਹਾਰਾ ਲੋਕਾਂ ਦੀ ਸੇਵਾ ਵਿੱਚ ਲਗਾਤਾਰ ਸਰਗਰਮ ਹਨ | ਇਸ ਮੌਕੇ ਏ. ਡੀ. ਸੀ. ਦਿਵਿਆ ਪੀ. ਨੇ ਕਿਹਾ ਕਿ ਇਹ ਸਨਮਾਨ ਨਾ ਸਿਰਫ ਉਨ੍ਹਾਂ ਦੇ ਕੰਮਾਂ ਦੀ ਕਦਰ ਹੈ, ਸਗੋਂ ਸਮਾਜ ਦੀਆਂ ਹੋਰ ਮਹਿਲਾਵਾਂ ਲਈ ਵੀ ਇੱਕ ਪ੍ਰੇਰਣਾ ਸਰੋਤ ਹੈ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਵਿਧਾਇਕ ਰਜਿੰਦਰ ਬੇਰੀ ਦੀ ਮਿਹਨਤ ਰੰਗ ਲਿਆਈ ਅਗਲੀ ਖ਼ਬਰ ਗੁਰੂ ਅਮਰਦਾਸ ਪਬਲਿਕ ਸਕੂਲ ਮਾਡਲ ਟਾਊਨ ਵਿਖੇ ਧਰਤੀ ਬਚਾਓ ਦਿਵਸ ਮਨਾਇਆ
Ad Position 24