21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਵਿਨੇ ਮੰਦਰ ਸੜਕ ਸਮੇਤ ਕਈ ਸੜਕਾਂ ਦੀ ਹਾਲਤ ਠੀਕ ਕਰਵਾਉਣ ਦੀ ਮੰਗ

Ad Position 21
No active advertisement
ਅਜੀਤ ਡੈਸਕ 23-04-2026
ਜਲੰਧਰ, 22 ਅਪ੍ਰੈਲ (ਸ਼ਿਵ)-ਕਾਂਗਰਸ ਦੇ ਕੌਂਸਲਰ ਪਵਨ ਕੁਮਾਰ ਨੇ ਵਿਨੇ ਮੰਦਰ ਤੋਂ ਜੀ. ਟੀ. ਬੀ. ਨਗਰ ਜਾਣ ਵਾਲੀ ਸੜਕ ਸਮੇਤ ਕਈ ਮਾੜੀਆਂ ਸੜਕਾਂ ਵੱਲ ਨਿਗਮ ਪ੍ਰਸ਼ਾਸਨ ਦਾ ਧਿਆਨ ਦੁਆਉਂਦੇ ਹੋਏ ਕਿਹਾ ਕਿ ਇਨ੍ਹਾਂ ਸੜਕਾਂ ਦੀ ਹਾਲਤ 'ਚ ਸੁਧਾਰ ਕਰਨਾ ਚਾਹੀਦਾ ਹੈ | ਉਨਾਂ ਨੇ ਵਿਨੇ ਮੰਦਰ ਦਾ ਮੌਕਾ ਦਿਖਾਉਂਦੇ ਹੋਏ ਕਿਹਾ ਕਿ ਇਸ ਜਗ੍ਹਾ 'ਤੇ ਸਾਰੀ ਲੁੱਕ ਬਜਰੀ ਉਖੜ ਚੁੱਕੀ ਹੈ ਤੇ ਲੋਕਾਂ ਨੂੰ ਭਾਰੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਤੋਂ ਇਲਾਵਾ ਮੈਂਬਰੋ ਚੌਕ ਤੋਂ ਲੈ ਕੇ ਗੁਰੂ ਰਵਿਦਾਸ ਚੌਕ, ਕੁੱਕੀ ਢਾਬ ਤੋਂ ਸਟੇਡੀਅਮ ਤੱਕ ਸਮੇਤ ਹੋਰ ਵੀ ਕਈ ਸੜਕਾਂ ਹਨ, ਜਿਨ੍ਹਾਂ ਦੀ ਹਾਲਤ ਕਾਫੀ ਖ਼ਰਾਬ ਹੈ ਪਰ ਇਨ੍ਹਾਂ ਦੀ ਹਾਲਤ ਵਿਚ ਕੋਈ ਸੁਧਾਰ ਨਹੀਂ ਕੀਤਾ ਜਾ ਰਿਹਾ ਹੈ | ਪਵਨ ਕੁਮਾਰ ਦਾ ਕਹਿਣਾ ਸੀ ਕਿ ਇਕ ਪਾਸੇ ਤਾਂ ਕੰਪਨੀਆਂ ਵਲੋਂ ਸ਼ਹਿਰ ਦੇ ਕਈ ਚੌਕਾਂ ਨੂੰ ਸੁੰਦਰ ਬਣਾਇਆ ਜਾ ਰਿਹਾ ਹੈ ਪਰ ਨਿਗਮ ਨੂੰ ਆਪ ਚੰਗੀਆਂ ਸੜਕਾਂ ਬਣਾਉਣੀਆਂ ਚਾਹੀਦੀਆਂ ਹਨ | ਜਿਹੜੀਆਂ ਸੜਕਾਂ ਕੁੱਝ ਸਮੇਂ ਵਿਚ ਟੁੱਟ ਚੁੱਕੀਆਂ ਹਨ | ਉਨ੍ਹਾਂ ਦੀ ਹਾਲਤ ਵਿਚ ਸੁਧਾਰ ਕਰਵਾਉਣਾ ਚਾਹੀਦਾ ਹੈ ਤੇ ਇਸ ਮਾਮਲੇ ਵਿਚ ਠੇਕੇਦਾਰਾਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ |
Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀ ਪਹਿਲੀ ਪਸੰਦ ਬਣ ਚੁੱਕਾ ਹੈ-ਢੀਂਡਸਾ <br/> ਅਗਲੀ ਖ਼ਬਰ ਦੋਆਬਾ ਖ਼ਾਲਸਾ ਸਕੂਲ ਮਾਰਕੀਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਵਲੋਂ ਡੀ.ਸੀ. ਨਾਲ ਮੁਲਾਕਾਤ
Ad Position 24