21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਕਮਾਲਪੁਰ ਰੋਡ 'ਤੇ ਲੁਟੇਰਿਆਂ ਨੇ ਡਾਕਟਰ ਨੂੰ ਜ਼ਖ਼ਮੀ ਕਰਕੇ ਲੁੱਟਿਆ

Ad Position 21
No active advertisement
ਅਜੀਤ ਡੈਸਕ 23-04-2026
ਗੁਰਾਇਆ, 22 ਅਪ੍ਰੈਲ (ਬਲਵਿੰਦਰ ਸਿੰਘ)-ਨਜ਼ਦੀਕੀ ਪਿੰਡ ਅੱਟਾ ਵਿਖੇ ਲੁਟੇਰਿਆਂ ਨੇ ਦਾਤਰਾਂ ਮਾਰ ਕੇ ਜ਼ਖ਼ਮੀ ਕਰਕੇ ਮੋਬਾਈਲ ਫ਼ੋਨ,ਨਕਦੀ ਅਤੇ ਹੋਰ ਸਮਾਨ ਲੈ ਗਏ¢ ਜਾਣਕਾਰੀ ਦਿੰਦੇ ਹੋਏ ਡਾ. ਅਵਤਾਰ ਨੇ ਦੱਸਿਆਂ ਕਿ ਉਹ ਪਿੰਡ ਕਮਾਲਪੁਰ ਦਾ ਰਹਿਣ ਵਾਲਾ ਹੈ ਅਤੇ ਮੁਠੱਡਾ ਕਲਾਂ ਵਿਖੇ ਕਲੀਨਿਕ ਹੈ¢ ਉਹ ਮੁਠੱਡਾ ਕਲਾਂ ਤੋਂ ਪਿੰਡ ਕਮਾਲਪੁਰ ਨੂੰ ਆ ਰਿਹਾ ਸੀ ਜਦੋਂ ਉਹ ਬਾਬਾ ਸਰਮੁੱਖ ਦੇਵ ਜੀ ਪਿੰਡ ਅੱਟਾ ਦੇ ਅਸਥਾਨ ਦੇ ਨੇੜੇ ਕਮਾਲਪੁਰ ਰੋਡ ਤੇ ਜਾ ਰਿਹਾ ਸੀ ਕਿ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਨੂੰ ਘੇਰ ਕੇ ਦਾਤਰ ਨਾਲ ਜ਼ਖ਼ਮੀ ਕਰ ਦਿੱਤਾ¢ ਲੁਟੇਰੇ ਮੋਬਾਈਲ, 6 ਹਜ਼ਾਰ ਰੁਪਏ ਨਕਦ ਅਤੇ ਹੋਰ ਸਮਾਨ ਲੈ ਗਏ¢ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ¢ ਇਸ ਸਬੰਧੀ ਡਾ.ਲਖਵੀਰ ਮੁਠੱਡਾ ਜੋ ਡਾਕਟਰ ਐਸੋਸੀਏਸ਼ਨ ਦੇ ਆਗੂ ਹਨ ਨੇ ਕਿਹਾ ਹੈ ਕਿ ਪੁਲਿਸ ਨੂੰ ਤੁਰੰਤ ਹਰਕਤ ਵਿਚ ਆਉਣਾ ਚਾਹੀਦਾ ਹੈ¢ ਇਲਾਕੇ ਵਿਚ ਵਧ ਰਹੀਆਂ ਲੁੱਟਾਂ ਖੋਹਾਂ ਨੂੰ ਠੱਲ੍ਹਣਾ ਚਾਹੀਦਾ ਹੈ¢
Ad Position 22
No active advertisement
ਪਿਛਲੀ ਖ਼ਬਰ ਜੇ.ਡੀ ਸੈਂਟਰਲ ਸਕੂਲ ਆਦਰਾਮਾਨ ਵਿਖੇ ਧਰਤੀ ਦੀ ਸਾਂਭ ਸੰਭਾਲ ਲਈ 'ਅਰਥ ਡੇ' ਦਾ ਆਯੋਜਨ ਅਗਲੀ ਖ਼ਬਰ ਨੰਬਰਦਾਰ ਯੂਨੀਅਨ ਭੋਗਪੁਰ ਦੇ ਅਹੁਦੇਦਾਰਾਂ ਵਲੋਂ ਡਿਪਟੀ ਕਮਿਸ਼ਨਰ ਜਲੰਧਰ ਨਾਲ ਮੁਲਾਕਾਤ
Ad Position 24