ਮਹਿਤਪੁਰ,22 ਅਪ੍ਰੈਲ(ਲਖਵਿੰਦਰ ਸਿੰਘ)- ਜੇ.ਡੀ ਸਕੂਲ ਦੇ ਸੰਸਥਾਪਕ ਸਵ.ਸਰਦਾਰ ਰਵੀਪਾਲ ਸਿੰਘ, ਜੋ ਕਿ ਖੁਦ ਵਾਤਾਵਰਨ ਪ੍ਰੇਮੀ ਸਨ |ਜਿਨ੍ਹਾਂ ਦੇ ਦੱਸੇ ਹੋਏ ਮਾਰਗ 'ਤੇ ਚਲਦੇ ਸ. ਸਿਮਰਜੀਤ ਸਿੰਘ ਮੋਮੀ ਅਤੇ ਪਿ੍ੰਸੀਪਲ ਮੈਡਮ ਰੰਜਨਾ ਰਾਏ ਵੱਖ ਵੱਖ ਸਮੇਂ ਤੇ ਵੱਖ-ਵੱਖ ਪ੍ਰੋਗਰਾਮ ਮਨਾਉਣ ਦਾ ਆਯੋਜਨ ਕਰਦੇ ਰਹਿੰਦੇ ਹਨ |ਜਿਸ ਤਹਿਤ ਸਕੂਲ 'ਚ 'ਅਰਥ ਡੇ' ਦਾ ਆਯੋਜਨ ਕੀਤਾ ਗਿਆ |ਵਿਦਿਆਰਥੀਆਂ ਨੂੰ ਆਪਣੀ ਧਰਤੀ ਦੀ ਸਾਂਭ ਸੰਭਾਲ ਲਈ ਪ੍ਰੇਰਿਤ ਕੀਤਾ ਗਿਆ | ਵਿਦਿਆਰਥੀਆਂ ਨੂੰ ਦੱਸਿਆ ਕਿ ਜੇਕਰ ਭੂਮੀ ਨਸ਼ਟ ਹੋ ਗਈ ਤਾਂ ਜੀਵਨ ਸਮਾਪਤ ਹੋ ਜਾਵੇਗਾ | ਵਿਦਿਆਰਥੀਆਂ ਨੇ ਵੀ ਭੂਮੀ ਦੀ ਸਾਂਭ ਸੰਭਾਲ ਦੇ ਲਈ ਰੁੱਖ ਲਗਾਉਣ ਦਾ ਪ੍ਰਣ ਕੀਤਾ |ਇਸ ਮੌਕੇ ਛੋਟੇ -ਛੋਟੇ ਬੱਚਿਆਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ | ਗਤੀਵਿਧੀਆਂ ਅਧਿਆਪਕਾਂ ਦੇ ਸਹਿਯੋਗ ਨਾਲ ਨੇਪਰੇ ਚੜ੍ਹੀਆਂ |ਵਿਦਿਆਰਥੀਆਂ ਨੇ ਵੱਖ-ਵੱਖ ਤਰ੍ਹਾਂ ਦੇ ਰੁੱਖ ਲਗਾਏ |ਧਰਤੀ ਤੇ ਹੋਣ ਵਾਲੀਆਂ ਪ੍ਰਤੀਕਿਰਿਆਵਾਂ ਬਾਰੇ ਦੱਸਿਆ |ਧਰਤੀ ਦੇ ਮਾਡਲ ਅਤੇ ਚਿੱਤਰ ਰਚਨਾ ਕੀਤੀ ਗਈ ਜੋ ਕਿ ਇੱਕ ਬਹੁਤ ਸ਼ਲਾਘਾ ਯੋਗ ਕੰਮ ਹੈ | ਵਿਦਿਆਰਥੀਆਂ ਵਲੋਂ ਸਮਾਜ ਨੂੰ ਵੀ ਇੱਕ ਸੁਨੇਹਾ ਦਿੱਤਾ ਗਿਆ ਕੀ ਆਓ ਸਾਰੇ ਧਰਤੀ ਦੀ ਸਾਂਭ ਸੰਭਾਲ ਕਰੀਏ ਵੱਧ ਤੋਂ ਵੱਧ ਰੁੱਖ ਲਗਾਈਏ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਈਏ |