ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਪੁਲਿਸ ਦੇ ਸਾਹਮਣੇ ਹੀ ਕਾਨੂੰਨ ਦੀ ਉਲੰਘਣਾ-ਬਿਨਾਂ ਨੰਬਰ ਟਰਾਲੀਆਂ ਦਾ ਖੁੱਲ੍ਹਾ ਖੇਡ

Ad Position 21
No active advertisement
ਅਜੀਤ ਡੈਸਕ 25-04-2026
ਮਕਸੂਦਾਂ 24 ਅਪ੍ਰੈਲ (ਸÏਰਵ ਮਹਿਤਾ)-ਜਲੰਧਰ ਸ਼ਹਿਰ ਦੀਆਂ ਮੁੱਖ ਸੜਕਾਂ 'ਤੇ ਕਾਨੂੰਨ ਵਿਵਸਥਾ ਦੀ ਹਾਲਤ 'ਤੇ ਇਕ ਵਾਰ ਫਿਰ ਸਵਾਲ ਖੜੇ੍ਹ ਹੋ ਗਏ | ਅੱਜ ਪਠਾਨਕੋਟ ਚੌਕ ਤੇ ਦੁਆਬਾ ਚੌਕ ਨੇੜੇ ਖਿੱਚੀਆਂ ਗਈਆਂ ਤਸਵੀਰਾਂ ਇਕ ਚਿੰਤਾਜਨਕ ਸੱਚਾਈ ਨੂੰ ਬੇਨਕਾਬ ਕਰਦੀਆਂ ਹਨ-ਸੜਕਾਂ 'ਤੇ ਬਿਨਾਂ ਨੰਬਰ ਪਲੇਟਾਂ ਵਾਲੀਆਂ ਟਰੈਕਟਰ-ਟਰਾਲੀਆਂ ਧੜੱਲੇ ਨਾਲ ਦÏੜ ਰਹੀਆਂ ਹਨ | ਇਹ ਕੋਈ ਇਕ-ਅੱਧ ਘਟਨਾ ਨਹੀਂ, ਸਗੋਂ ਪੂਰੇ ਸ਼ਹਿਰ ਵਿਚ ਆਮ ਦਿ੍ਸ਼ ਬਣ ਚੁੱਕਾ ਹੈ | ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਵਾਹਨਾਂ 'ਤੇ ਨਾ ਕੋਈ ਨੰਬਰ ਪਲੇਟ ਹੈ ਅਤੇ ਨਾ ਹੀ ਕੋਈ ਹੋਰ ਪਛਾਣ | ਇਸ ਨਾਲ ਵੱਡੇ ਹਾਦਸਿਆਂ ਦੀ ਸੂਰਤ ਵਿਚ ਦੋਸ਼ੀਆਂ ਨੂੰ ਪਛਾਣਨਾ ਮੁਸ਼ਕਿਲ ਹੋ ਜਾਂਦਾ ਹੈ | ਸਵਾਲ ਇਹ ਵੀ ਉੱਠਦਾ ਹੈ ਕਿ ਜਦੋਂ ਪ੍ਰਸ਼ਾਸਨ ਵਲੋਂ 'ਸਪੈਸ਼ਲ ਨਾਕਾਬੰਦੀ' ਦੇ ਦਾਅਵੇ ਕੀਤੇ ਜਾਂਦੇ ਹਨ, ਤਾਂ ਫਿਰ ਇਹ ਟਰਾਲੀਆਂ ਬਿਨਾਂ ਕਿਸੇ ਡਰ ਦੇ ਕਿਵੇਂ ਸ਼ਹਿਰ ਵਿਚ ਆਜ਼ਾਦੀ ਨਾਲ ਘੁੰਮ ਰਹੀਆਂ ਹਨ? ਸੜਕਾਂ 'ਤੇ ਚੱਲ ਰਹੀਆਂ ਇਨ੍ਹਾਂ ਟਰਾਲੀਆਂ ਨੂੰ ਵੱਡੀ ਗਿਣਤੀ ਵਿਚ ਪ੍ਰਵਾਸੀ ਡਰਾਈਵਰ ਚਲਾ ਰਹੇ ਹਨ | ਦਾਅਵਾ ਇਹ ਹੈ ਕਿ ਇਨ੍ਹਾਂ ਵਿਚੋਂ ਬਹੁਤ ਸਾਰੇ ਡਰਾਈਵਰਾਂ ਕੋਲ ਵੈਧ ਡਰਾਈਵਿੰਗ ਲਾਈਸੈਂਸ ਵੀ ਨਹੀਂ | ਇਸ ਦੇ ਬਾਵਜੂਦ, ਉਹ ਨਾ ਸਿਰਫ ਵਾਹਨ ਚਲਾ ਰਹੇ ਹਨ, ਸਗੋਂ ਕਈ ਵਾਰ ਓਵਰਲੋਡਿੰਗ ਤੇ ਤੇਜ਼ ਰਫਤਾਰ ਨਾਲ ਸੜਕਾਂ 'ਤੇ ਖ਼ਤਰਾ ਬਣ ਰਹੇ ਹਨ | ਸਭ ਤੋਂ ਚਿੰਤਾਜਨਕ ਪੱਖ ਇਹ ਹੈ ਕਿ ਇਹ ਸਾਰੀ ਉਲੰਘਣਾ ਅਕਸਰ ਪੁਲਿਸ ਦੀ ਮÏਜੂਦਗੀ ਵਿਚ ਹੀ ਹੁੰਦੀ ਦਿਖਾਈ ਦਿੰਦੀ ਹੈ | ਚਾਹੇ ਟ੍ਰੈਫਿਕ ਪੁਲਿਸ ਹੋਵੇ ਜਾਂ ਹੋਰ ਪੁਲਿਸ ਕਰਮਚਾਰੀ-ਇਨ੍ਹਾਂ ਵਾਹਨਾਂ ਨੂੰ ਰੋਕਣ ਜਾਂ ਕਾਰਵਾਈ ਕਰਨ ਦੀ ਘਾਟ ਸਪੱਸ਼ਟ ਤÏਰ 'ਤੇ ਨਜ਼ਰ ਆਉਂਦੀ ਹੈ |
Ad Position 22
No active advertisement
ਪਿਛਲੀ ਖ਼ਬਰ ਪਿੰਡ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਅਗਲੀ ਖ਼ਬਰ ਫੋਰਟਿਸ ਜਲੰਧਰ ਨੇ ਆਪਣੇ ਡਾਇਲਸਿਸ ਬੁਨਿਆਦੀ ਢਾਂਚੇ ਨੂੰ ਕੀਤਾ ਹੋਰ ਮਜ਼ਬੂਤ
Ad Position 24
No active advertisement