ਕਰਤਾਰਪੁਰ, 24 ਅਪ੍ਰੈਲ (ਜਨਕ ਰਾਜ ਗਿੱਲ)-ਹਲਕਾ ਇੰਚਾਰਜ ਕਰਤਾਰਪੁਰ ਕਾਂਗਰਸ ਕਮੇਟੀ, ਸੇਵਾ ਮੁਕਤ ਐੱਸ. ਐੱਸ. ਪੀ. ਰਾਜਿੰਦਰ ਸਿੰਘ ਨੇ 'ਆਪ' ਦੀ ਸਰਕਾਰ 'ਤੇ ਤਿੱਖੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਰੋਜ਼ਾਨਾ ਪੰਜਾਬ ਦੇ ਅੰਦਰ ਸੈਂਕੜੇ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਰਹੇ ਹਨ ਸੂਬਾ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਜੰਗ ਦੇ ਜੋ ਵੱਡੇ ਪ੍ਰਚਾਰ ਕੀਤੇ ਜਾ ਰਹੇ ਹਨ ਜੋ ਜ਼ਮੀਨੀ ਪੱਧਰ 'ਤੇ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਏ ਹਨ ਅਤੇ ਸਰਕਾਰ ਤੇ ਪ੍ਰਸ਼ਾਸਨ ਸਿਰਫ਼ ਇਸ਼ਤਿਹਾਰਬਾਜ਼ੀ ਤੱਕ ਹੀ ਸੀਮਤ ਰਹਿ ਗਏ ਹਨ ਜਦਕਿ ਸੱਚਾਈ ਕੋਹਾਂ ਦੂਰ ਹੈ ਅਤੇ ਅੱਜ ਵੀ ਹਲਕਾ ਕਰਤਾਰਪੁਰ ਦੇ ਦਿਹਾਤੀ ਖੇਤਰਾਂ 'ਚ ਵੱਡੀ ਗਿਣਤੀ 'ਚ ਨੌਜਵਾਨ ਬੇਅਬਾਦ ਤੇ ਸ਼ਮਸ਼ਾਨਘਾਟਾਂ 'ਚ ਨਸ਼ੇ ਦੀ ਪੂਰਤੀ ਨੂੰ ਅੰਜਾਮ ਦੇ ਰਹੇ ਹਨ ਅਤੇ ਪੰਜਾਬ ਦਾ ਨੌਜਵਾਨ ਸ਼ਮਸ਼ਾਨਘਾਟਾਂ ਵਿਚ ਨਸ਼ੇ ਦੇ ਟੀਕੇ ਅਤੇ ਸਰਿੰਜਾਂ ਲਗਾ ਕੇ ਦਮ ਤੋੜ ਰਿਹਾ ਹੈ, ਜੋ ਕਿ ਸੂਬੇ ਦੇ ਹਾਲਾਤਾਂ ਦੇ ਨਾਲ ਹਲਕਾ ਕਰਤਾਰਪਪੁਰ ਖੇਤਰ ਲਈ ਵੀ ਬੇਹੱਦ ਹੀ ਗੰਭੀਰ ਚਿੰਤਾਜਨਕ ਵਿਸ਼ਾ ਹੈ |