ਕਰਤਾਰਪੁਰ, 24 ਅਪ੍ਰੈਲ (ਭਜਨ ਸਿੰਘ)-ਕਰਤਾਰਪੁਰ ਪ੍ਰੈੱਸ ਕਲੱਬ ਰਜਿ. ਦੀ ਇਕ ਵਿਸ਼ੇਸ਼ ਮੀਟਿੰਗ ਕਰਤਾਰਪੁਰ 'ਚ ਪ੍ਰਧਾਨ ਦੀਪਕ ਕੁਮਾਰ ਵਰਮਾ ਦੀ ਦੇਖ-ਰੇਖ ਵਿਚ ਕੀਤੀ ਗਈ, ਜਿਸ ਵਿਚ ਪ੍ਰੈੱਸ ਕਲੱਬ ਵਲੋਂ ਪਿਛਲੇ ਸਮੇਂ ਦÏਰਾਨ ਕੀਤੇ ਕੰਮਾਂ ਦੀ ਸ਼ਲਾਘਾ ਕਰਦਿਆਂ ਸਮੂਹ ਕਲੱਬ ਮੈਂਬਰਾਂ ਵਲੋਂ ਸਰਬ ਸੰਮਤੀ ਨਾਲ ਪੰਜਾਬੀ ਜਾਗਰਣ ਦੇ ਪੱਤਰਕਾਰ ਕੁਲਦੀਪ ਸਿੰਘ ਵਾਲੀਆ ਨੂੰ ਕਰਤਾਰਪੁਰ ਪ੍ਰੈੱਸ ਕਲੱਬ ਦਾ ਇਕ ਸਾਲ ਲਈ ਪ੍ਰਧਾਨ ਚੁਣ ਲਿਆ ਗਿਆ ਤੇ ਗਗਨ ਗੋਤਮ ਨੂੰ ਸੀਨੀਅਰ ਵਾਈਸ ਪ੍ਰਧਾਨ ਨਿਯੁਕਤ ਕੀਤਾ | ਇਸ ਦÏਰਾਨ ਪ੍ਰਧਾਨ ਕੁਲਦੀਪ ਸਿੰਘ ਵਾਲੀਆ ਤੇ ਸੀਨੀਅਰ ਵਾਈਸ ਪ੍ਰਧਾਨ ਗਗਨ ਗੋਤਮ ਨੂੰ ਪੱਤਰਕਾਰ ਭਾਈਚਾਰੇ ਨੇ ਫੁੱਲਾਂ ਦੇ ਹਾਰ ਪਾ ਕੇ ਵਧਾਈ ਦਿੱਤੀ ਅਤੇ ਸਮਾਜ-ਭਲਾਈ ਦੇ ਕੰਮਾਂ ਵਿਚ ਤਕੜੇ ਹੋ ਕੇ ਸੇਵਾ ਭਾਵਨਾ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਪ੍ਰਧਾਨ ਕੁਲਦੀਪ ਸਿੰਘ ਵਾਲੀਆ ਨੇ ਪੱਤਰਕਾਰ ਭਾਈਚਾਰੇ ਵਲੋਂ ਉਨ੍ਹਾਂ 'ਤੇ ਪ੍ਰਗਟਾਏ ਵਿਸ਼ਵਾਸ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਹ ਹਰ ਸਮੇਂ ਆਪਣੇ ਭਾਈਚਾਰੇ ਤੇ ਸਮਾਜ ਲਈ ਤਨ ਮਨ ਨਾਲ ਕੰਮ ਕਰਨਗੇ | ਇਸ ਮੌਕੇ ਸਾਬਕਾ ਪ੍ਰਧਾਨ ਦੀਪਕ ਕੁਮਾਰ ਵਰਮਾ, ਚੇਅਰਮੈਨ ਭਜਨ ਸਿੰਘ ਧੀਰਪੁਰ, ਬੋਧ ਪ੍ਰਕਾਸ਼ ਸਾਹਨੀ, ਸੀਨੀਅਰ ਵਾਈਸ ਪ੍ਰਧਾਨ ਗਗਨ ਗÏਤਮ, ਜਸਵੰਤ ਵਰਮਾ, ਹਰਮੇਸ਼ ਦੱਤ, ਰਕੇਸ਼ ਪੁੰਜ ਕਿਸ਼ਨ ਕੁਮਾਰ ਸ਼ਰਮਾ, ਸੁਰਿੰਦਰ ਸਿੰਘ ਪੱਡਾ, ਦਿਨੇਸ਼ ਕੁਮਾਰ, ਪ੍ਰਦੀਪ ਕੁਮਾਰ ਤੇ ਮਨਜੀਤ ਕੁਮਾਰ ਹਾਜ਼ਰ ਸਨ |