ਕਿਸ਼ਨਗੜ੍ਹ, 24 ਅਪ੍ਰੈਲ (ਹੁਸਨ ਲਾਲ)-ਕਿਸ਼ਨਗੜ੍ਹ ਵਿਖੇ ਭਾਰਤ ਰਤਨ ਡਾ. ਬੀ. ਆਰ. ਅੰਬੇਡਕਰ ਦਾ 135ਵਾਂ ਜਨਮ ਦਿਨ ਡਾ. ਬੀ. ਆਰ. ਅੰਬੇਡਕਰ ਮਿਸ਼ਨ ਐਂਡ ਵੈਲਫੇਅਰ ਸੁਸਾਇਟੀ ਰਜਿ. ਅੱਡਾ ਕਿਸ਼ਨਗੜ੍ਹ, ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ ਕਿਸ਼ਨਗੜ੍ਹ ਤੇ ਸਤਿਗੁਰੂ ਰਵਿਦਾਸ ਭਵਨ ਪ੍ਰਬੰਧਕ ਕਮੇਟੀ ਕਿਸ਼ਨਗੜ੍ਹ ਆਦਿ ਦੇ ਸਾਂਝੇ ਸਹਿਯੋਗ ਨਾਲ ਮਨਾਇਆ | ਸਮਾਗਮ 'ਚ ਪਹੁੰਚੀਆਂ ਹੋਈਆਂ ਸ਼ਖ਼ਸੀਅਤਾਂ 'ਚੋਂ ਤਹਿਸੀਲਦਾਰ ਵਿਜੇ ਕੁਮਾਰ ਅਹੀਰ, ਸੰਤ ਪ੍ਰਦੀਪ ਦਾਸ ਕੂਪੁਰ ਢੇਪੁਰ, ਸੰਤ ਬਾਬਾ ਜਗੀਰ ਸਿੰਘ, ਗੁਰਮੇਲ ਸਿੰਘ ਮਾਣਕੋ ਸੇਵਾ ਮੁਕਤ ਡਿਪਟੀ ਰੋਜ਼ਗਾਰ ਅਫਸਰ, ਪਿ੍ੰਸੀਪਲ ਗਿਰਧਾਰੀ ਲਾਲ ਪਚਰੰਗਾ, ਸੇਵਾ ਮੁਕਤ ਪਿ੍ੰਸੀਪਲ ਚਰਨਾ ਰਾਮ, ਡਾ. ਅਮਨਦੀਪ ਕੌਰ ਮਹੇ, ਸਬ ਇੰਸ. ਮੰਗਾ ਰਾਮ, ਬਲਾਕ ਸੰਮਤੀ ਮੈਂਬਰ ਬਲਜਿੰਦਰ ਕੌਰ, ਸਾਬਕਾ ਸਰਪੰਚ ਮਾ. ਭਾਗ ਰਾਮ, ਬਾਬਾ ਸੁਖਦੇਵ ਸੁੱਖੀ, ਬਲਦੇਵ ਸਿੰਘ ਹੋਠੀ, ਸਟੇਟ ਐਵਾਰਡ ਅਧਿਆਪਕ ਪ੍ਰਵੀਨ ਕੁਮਾਰ, ਸੇਵਾ ਮੁਕਤ ਥਾਣੇਦਾਰ ਗੁਰਸ਼ਰਨ ਸਿੰਘ, ਨੰਬਰਦਾਰ ਹਰਜੀਤ ਸਿੰਘ ਦਾਸੂਪੁਰ, ਰੇਸ਼ਮ ਲਾਲ ਸਰਪੰਚ ਨਿਜਾਮਦੀਨਪੁਰ, ਗੁਰਦਿਆਲ ਸਿੰਘ ਸਾਬਕਾ ਸਰਪੰਚ ਨਿਜਾਮਦੀਨਪੁਰ, ਸੁੱਚਾ ਸਿੰਘ ਜੱਸਲ, ਲੈਕਚਰਾਰ ਪ੍ਰਗਟ ਲਾਲ ਸੰਘਵਾਲ, ਲੈਕਚਰਾਰ ਜਤਿੰਦਰ ਸਿੰਘ ਫਗਵਾੜਾ, ਸੂਬੇਦਾਰ ਕਰਨੈਲ ਚੰਦ, ਬਲਦੇਵ ਰਾਜ ਜੱਸੀ ਕਬੂਲਪੁਰ, ਸਾਬਕਾ ਸਰਪੰਚ ਕਰਮਜੀਤ ਕੌਰ ਕਿਸ਼ਨਗੜ੍ਹ ਆਦਿ ਵਲੋਂ ਸਾਂਝੇ ਤੌਰ 'ਤੇ ਬਾਬਾ ਸਾਹਿਬ ਦੀ ਪ੍ਰਤਿਮਾ ਨੂੰ ਨਤਮਸਤਕ ਹੁੰਦਿਆਂ ਫੁੱਲ ਮਲਾਵਾਂ ਭੇਟ ਕੀਤੀਆਂ ਗਈਆਂ | ਇਸ ਮੌਕੇ ਮਿਸ਼ਨਰੀ ਗਾਇਕ ਜੋਗਿੰਦਰ ਦੁਖੀਆ ਵਲੋਂ ਬਾਬਾ ਸਾਹਿਬ ਦੇ ਸੰਘਰਸ਼ਮਈ ਜੀਵਨ ਤੇ ਅਨੇਕਾਂ ਰਚਨਾਵਾਂ ਨਾਲ ਹਾਜ਼ਰੀਨ ਨੂੰ ਜਾਣੂ ਕਰਵਾਇਆ | ਉਪਰੰਤ ਡਾ. ਬੀ. ਆਰ. ਅੰਬੇਡਕਰ ਮੁਫ਼ਤ ਸਿੱਖਿਆ ਸੈਂਟਰ ਕਰਾੜੀ ਦੇ ਵਿਦਿਆਰਥੀਆਂ ਵਲੋਂ ਬਾਬਾ ਸਾਹਿਬ ਦੇ ਜੀਵਨ ਤੇ ਸੰਘਰਸ਼ ਸੰਬੰਧੀ ਕੋਰੀਓਗ੍ਰਾਫੀਆਂ ਦੀ ਸਫਲ ਪੇਸ਼ਕਾਰੀ ਕੀਤੀ | ਇਸ ਮੌਕੇ ਸਮੁੱਚੀ ਪ੍ਰਬੰਧਕ ਕਮੇਟੀ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਕਿਸ਼ਨਗੜ੍ਹ ਦੇ ਪਹਿਲੀ ਤੋਂ ਲੈ ਕੇ ਅੱਠਵੀਂ ਕਲਾਸ ਤੱਕ ਦੇ ਸਾਲਾਨਾ ਇਮਤਿਹਾਨਾਂ 'ਚੋਂ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਰਾਮਜੀਤ ਸੇਵਾਮੁਕਤ ਈ. ਓ., ਮਨੋਹਰ ਬੈਂਸ ਜੰਡੂ ਸਿੰਘਾ, ਸੰਤ ਬਾਬਾ ਜਗੀਰ ਸਿੰਘ, ਸੰਤ ਪ੍ਰਦੀਪ ਦਾਸ , ਗੁਰਮੇਲ ਸਿੰਘ ਮਾਣਕੋ ਆਦਿ ਨੇ ਸਾਂਝੇ ਤੌਰ 'ਤੇ ਆਖਿਆ ਕਿ ਭਾਰਤ ਰਤਨ ਬਾਬਾ ਸਾਹਿਬ ਦੇ ਮੂਲ ਸਿਧਾਂਤਾਂ ਨੂੰ ਅਮਲੀ ਜੀਵਨ 'ਚ ਅਪਣਾਉਣਾ ਸਮੇਂ ਦੀ ਮੁੱਖ ਲੋੜ ਹੈ | ਪ੍ਰਬੰਧਕਾਂ ਵਲੋਂ ਆਏ ਹੋਏ ਵਿਸ਼ੇਸ਼ ਮਹਿਮਾਨਾਂ, ਇਲਾਕੇ ਦੇ ਪਤਵੰਤੇ ਸੱਜਣਾਂ ਤੇ ਪ੍ਰੋਗਰਾਮ ਨੂੰ ਨੇਪਰੇ ਚਾੜਨ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਚੇਅਰਮੈਨ ਮਹਿੰਦਰ ਕੁਮਾਰ ਸੇਵਾ ਮੁਕਤ ਕਾਨੂੰਨਗੋ, ਪ੍ਰਧਾਨ ਸਾਲਗ ਰਾਮ ਸਰੋਆ ਸੇਵਾ ਮੁਕਤ ਕਾਨੂੰਨਗੋ, ਸਕੱਤਰ ਲੈਕਚਰਾਰ ਸੁਰਜੀਤ ਸਿੰਘ ਜੱਸਲ, ਸਰਪੰਚ ਡਾ. ਗੁਰਬਖ਼ਸ ਸਵਾਮੀ, ਕੈਸ਼ੀਅਰ ਰੋਸ਼ਨ ਲਾਲ ਸੋਂਧੀ, ਸਹਾਇਕ ਕੈਸ਼ੀਅਰ ਸਤਪਾਲ ਸਿੰਘ ਬੰਗੜ ਸੇਵਾ ਮੁਕਤ ਰੇਂਜ ਅਫਸਰ, ਐਸਆਈ ਰਜੇਸ਼ ਕੁਮਾਰ ਵਿਰਦੀ, ਬਲਵੀਰ ਬੈਂਸ ਸਰਮਸਤਪੁਰ, ਸਾਬਕਾ ਸਰਪੰਚ ਪਰਮਜੀਤ ਕੁਮਾਰ ਕਿਸ਼ਨਗੜ੍ਹ, ਗੁਰਕਿ੍ਪਾਲ ਮਹੇ, ਸ਼ਮਸ਼ੇਰ ਭਾਰਤੀ ਸੇਵਾ ਮੁਕਤ ਮੈਨੇਜਰ, ਸੰਸਾਰ ਚੰਦ ਬਿਆਸ ਪਿੰਡ, ਸੁਰਿੰਦਰ ਕੁਮਾਰ ਬੰਗੜ, ਮਾ. ਬਲਵੀਰ, ਬੂਟਾ ਰਾਮ ਸੰਘਵਾਲ, ਮਾ. ਵਿਜੇ ਕੁਮਾਰ ਪਚਰੰਗਾ, ਨੰਬਰਦਾਰ ਬੀਰ ਚੰਦ ਸੁਰੀਲਾ, ਰਾਮ ਨਿਰੰਜਨ ਕੈਂਥ, ਮਨਜੀਤ ਰਾਏ ਬੱਲ, ਉੱਤਮ ਸਿੰਘ ਸੰਘਵਾਲ, ਵਿਨੋਦ ਕੁਮਾਰ ਮਦਾੜ,ਪੰਡਿਤ ਸਦਾ ਨੰਦ ਸ਼ਰਮਾ, ਜਸਵਿੰਦਰ ਬੱਲ, ਅੰਮਿ੍ਤਪਾਲ ਸੋਂਧੀ, ਲੰਬੜਦਾਰ ਬਹਾਦਰ ਚੰਦ, ਗੁਰਵੀਰ ਸਿੰਘ ਢਿੱਲੋ, ਜਸਪਾਲ ਸਿੰਘ ਤੇਜਾ, ਰਵਿੰਦਰ ਸਿੰਘ ਫੁੱਲ, ਮਨਪ੍ਰੀਤ ਸਿੰਘ ਗਿੱਲ, ਮਾਸਟਰ ਨਿਰਮਲ ਚੰਦ ਜੀ ਸੇਵਕ ਟੇਲਰ, ਬੂਟਾ ਰਾਮ ਮਹੇ, ਨਿਰਮਲ ਕੁਮਾਰ ਬੰਸਾਂ, ਰਾਮਪਾਲ ਕਰਾੜੀ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ | ਸਮੁੱਚੇ ਸਮਾਗਮ ਦੌਰਾਨ ਮੰਚ ਸੰਚਾਲਨ ਦੀਆਂ ਸੇਵਾਵਾਂ ਲੈਕਚਰਾਰ ਸੁਰਜੀਤ ਸਿੰਘ ਜੱਸਲ ਵਲੋਂ ਨਿਭਾਈਆਂ ਗਈਆਂ |