ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

-ਮਾਮਲਾ ਗੁਦਾਮਾਂ 'ਚ ਚੋਰੀ ਹੋਈਆਂ ਕਣਕ ਦੀਆਂ ਬੋਰੀਆਂ ਦਾ- ਪਨਸਪ ਦੇ ਅਧਿਕਾਰੀਆਂ ਦਾ ਪੁਲਿਸ ਕਾਰਵਾਈ ਤੋਂ ਭੱਜਣਾ ਖੜ੍ਹੇ ਕਰ ਰਿਹੈ ਕਈ ਤਰ੍ਹਾਂ ਦੇ ਸਵਾਲ

Ad Position 21
No active advertisement
ਅਜੀਤ ਡੈਸਕ 25-04-2026
ਸ਼ਾਹਕੋਟ, 24 ਅਪ੍ਰੈਲ (ਦਲਜੀਤ ਸਿੰਘ ਸਚਦੇਵਾ)-ਸ਼ਾਹਕੋਟ ਵਿਖੇ ਪਨਸਪ ਦੇ ਗੁਦਾਮਾਂ 'ਚੋਂ ਚੋਰੀ ਹੋਈਆਂ ਕਣਕ ਦੀਆਂ ਬੋਰੀਆਂ ਦੇ ਮਾਮਲੇ 'ਚ ਪਨਸਪ ਦੇ ਅਧਿਕਾਰੀਆਂ ਵਲੋਂ ਅੱਜ ਵੀ ਪੁਲਿਸ ਕਾਰਵਾਈ ਲਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ | ਚੋਰੀ ਦੀ ਘਟਨਾ ਦੇ ਦੋ ਦਿਨ ਬਾਅਦ ਵੀ ਅਧਿਕਾਰੀਆਂ ਦੀ ਇਹ ਚੁੱਪ ਤੇ ਢਿੱਲ-ਮੱਠ ਨੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ | ਇਸ ਮਾਮਲੇ 'ਚ ਸਭ ਤੋਂ ਵੱਡਾ ਸਵਾਲ ਇਹ ਉੱਠ ਰਿਹਾ ਹੈ ਕਿ ਆਖ਼ਰ ਪਨਸਪ ਦੇ ਅਧਿਕਾਰੀ ਪੁਲਿਸ ਕਾਰਵਾਈ ਤੋਂ ਕਿਉਂ ਭੱਜ ਰਹੇ ਹਨ | ਸਰਕਾਰੀ ਜਾਇਦਾਦ 'ਤੇ ਚੋਰੀ ਹੋਣ 'ਤੇ ਤੁਰੰਤ ਐੱਫ਼. ਆਈ. ਆਰ. ਦਰਜ ਕਰਵਾਉਣਾ ਵਿਭਾਗੀ ਜ਼ਿੰਮੇਵਾਰੀ ਹੁੰਦੀ ਹੈ, ਪਰ ਇਥੇ ਮਾਮਲਾ ਉਲਟ ਨਜ਼ਰ ਆ ਰਿਹਾ ਹੈ | ਲੋਕਾਂ 'ਚ ਇਹ ਚਰਚਾ ਆਮ ਹੈ ਕਿ ਅਧਿਕਾਰੀ ਕਿਸੇ ਅੰਦਰੂਨੀ ਮਿਲੀਭੁਗਤ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਾਂ ਫਿਰ ਆਪਣੀ ਨਾਕਾਮੀ 'ਤੇ ਪਰਦਾ ਪਾਉਣ ਲਈ ਮਾਮਲੇ ਨੂੰ ਦਬਾਉਣਾ ਚਾਹੁੰਦੇ ਹਨ | ਉੱਚ ਅਧਿਕਾਰੀਆਂ ਨੂੰ ਇਸ ਮਾਮਲੇ ਵਿਚ ਤੁਰੰਤ ਦਖ਼ਲ ਦੇਣਾ ਚਾਹੀਦਾ ਹੈ ਤੇ ਪੁਲਿਸ ਨੂੰ ਲਿਖਤੀ ਦਰਖ਼ਾਸਤ ਦੇ ਕੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣੀ ਚਾਹੀਦੀ ਹੈ | ਸੂਤਰਾਂ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਚੋਰੀ ਦੀ ਘਟਨਾ ਦੀ ਖ਼ਬਰ ਛਪਣ ਤੋਂ ਬਾਅਦ ਡੀ. ਸੀ. ਜਲੰਧਰ ਵਲੋਂ ਇਸ ਮਾਮਲੇ ਦੀ ਜਾਂਚ ਲਈ ਕਿਸੇ ਜ਼ਿਲ੍ਹਾ ਪੱਧਰ ਦੇ ਅਧਿਕਾਰੀ ਦੀ ਡਿਊਟੀ ਲਗਾਈ ਗਈ ਹੈ, ਜਿਨ੍ਹਾਂ ਵਲੋਂ ਅੱਜ ਗੁਦਾਮਾਂ 'ਚ ਜਾ ਕੇ ਮੌਕਾ ਵੀ ਦੇਖਿਆ ਗਿਆ | ਜੇਕਰ ਇਸ ਮਾਮਲੇ ਦੀ ਨਿਰਪੱਖਤਾ ਨਾਲ ਜਾਂਚ ਕੀਤੀ ਜਾਵੇ, ਤਾਂ ਇਸ ਵਿਚ ਹੈਰਾਨੀਜਨਕ ਖ਼ੁਲਾਸੇ ਹੋਣਗੇ |
Ad Position 22
No active advertisement
ਪਿਛਲੀ ਖ਼ਬਰ ਕਿਸ਼ਨਗੜ੍ਹ 'ਚ ਡਾ. ਬੀ. ਆਰ. ਅੰਬੇਡਕਰ ਦਾ 135ਵਾਂ ਜਨਮ ਦਿਵਸ ਮਨਾਇਆ ਅਗਲੀ ਖ਼ਬਰ ਡੀ. ਸੀ. ਜਲੰਧਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਵਾਕਾਥੋਨ ਦਾ ਪੋਸਟਰ ਰਿਲੀਜ਼
Ad Position 24
No active advertisement