ਬਿਲਗਾ, 24 ਅਪ੍ਰੈਲ (ਤਜਿੰਦਰ ਕੁਮਾਰ)-ਪਿੰਡ ਸ਼ਾਮਪੁਰ ਗ੍ਰਾਮ ਪੰਚਾਇਤ ਵਲੋਂ ਸਿਵਾ ਪਬਲਿਕ ਸਕੂਲ ਨੂਰਮਹਿਲ, ਪੰਜਾਬ ਕਲਾ ਦਰਪਣ, ਸ਼ਾਮਪੁਰ (ਰਜਿ.) ਤੇ ਐੱਨ. ਆਰ. ਆਈਜ਼. ਦੇ ਸਹਿਯੋਗ ਨਾਲ ਪਿੰਡ ਵਿਚ ਖੋਲ੍ਹੇ ਮੁਫ਼ਤ ਸਿਲਾਈ ਸੈਂਟਰ ਦੀਆਂ ਸਿੱਖਿਆਰਥਣਾਂ ਨੂੰ ਸਰਟੀਫਿਕੇਟ ਵੰਡੇ ਗਏ | ਇਸ ਸੰਬੰਧੀ ਸਰਪੰਚ ਸੁਖਵਿੰਦਰ ਕÏਰ ਨੇ ਦੱਸਿਆ ਕਿ ਸਾਢੇ ਤਿੰਨ ਮਹੀਨੇ ਤੱਕ ਚੱਲੇ ਮੁਫ਼ਤ ਸਿਲਾਈ ਸੈਂਟਰ 'ਚ ਪਿੰਡ ਦੀਆਂ ਕਰੀਬ ਡੇਢ ਦਰਜਨ ਕੁੜੀਆਂ ਤੇ ਅÏਰਤਾਂ ਨੇ ਕੱਪੜਿਆਂ ਦੀ ਕਟਾਈ-ਸਿਲਾਈ ਦੀ ਟ੍ਰੇਨਿੰਗ ਪੂਰੀ ਕੀਤੀ ਅਤੇ ਆਪਣੇ ਆਪ ਨੂੰ ਹੁਨਰ ਤੇ ਕਲਾ ਭਰਪੂਰ ਬਣਾਇਆ | ਕਪੜਿਆਂ ਦੀ ਕਟਾਈ-ਸਿਲਾਈ ਦੀ ਟ੍ਰੈਨਿੰਗ ਮੈਡਮ ਪਰਮਜੀਤ ਕÏਰ ਜੰਡੂ ਵਲੋਂ ਦਿੱਤੀ ਗਈ | ਇਸ ਸੈਂਟਰ ਵਾਸਤੇ ਸ਼ਿਵਾ ਪਬਲਿਕ ਸਕੂਲ ਨੂਰਮਹਿਲ ਦੇ ਪਿ੍ੰਸੀਪਲ ਸੁਮਨ ਪਾਠਕ ਨੇ ਵੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ | ਸਿਖਿਆਰਥਣਾਂ ਨੂੰ ਸਰਟੀਫਿਕੇਟ ਪਿਛਲੇ ਦਿਨੀਂ ਹੋਏ ਇਕ ਸਮਾਗਮ ਦÏਰਾਨ ਗ੍ਰਾਮ ਪੰਚਾਇਤ ਤੇ ਐਡਵੋਕੇਟ ਸੰਜੀਵ ਭÏਰਾ ਵਲੋਂ ਸਾਂਝੇ ਰੂਪ ਵਿਚ ਤਕਸੀਮ ਕੀਤੇ ਗਏ | ਸੈਂਟਰ ਦੀ ਸਫਲਤਾ ਲਈ ਪ੍ਰਵਾਸੀ ਭਾਰਤੀ ਮਲਕੀਤ ਸਿੰਘ ਬਾਸੀ ਤੇ ਗੁਰਪ੍ਰੀਤ ਸਿੰਘ ਜੀਤਾ ਨੇ ਵੀ ਵਿਸ਼ੇਸ਼ ਯੋਗਦਾਨ ਦਿੱਤਾ | ਇਸ ਮÏਕੇ ਪੰਚ ਕੁਲਜੀਤ ਕÏਰ, ਗੁਰਬਖਸ਼ ਕÏਰ, ਗੋਬਿੰਦ ਮੱਲ, ਪੰਜਾਬ ਕਲਾ ਦਰਪਣ ਦੇ ਜਨਰਲ ਸਕੱਤਰ ਸੁਮਨ ਸ਼ਾਮਪੁਰੀ, ਸੁਖਜਿੰਦਰ ਸਿੰਘ, ਗਾਇਕ ਰੈਨੀ ਸਿੰਘ ਵੀ ਮÏਜੂਦ ਸਨ |