ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਮਦਰਜ਼ ਪ੍ਰਾਈਡ ਸਕੂਲ ਦੇ ਵਿਦਿਆਰਥੀਆਂ ਨੇ ਐੱਸ. ਓ. ਐੱਫ਼. ਗਣਿਤ ਮੁਕਾਬਲੇ 'ਚੋਂ ਮਾਰੀਆਂ ਮੱਲਾਂ

Ad Position 21
No active advertisement
ਅਜੀਤ ਡੈਸਕ 25-04-2026
ਮਲਸੀਆਂ, 24 ਅਪ੍ਰੈਲ (ਦਲਜੀਤ ਸਿੰਘ ਸਚਦੇਵਾ)-ਮਦਰਜ਼ ਪ੍ਰਾਈਡ ਇੰਟਰਨੈਸ਼ਨਲ ਪਬਲਿਕ ਸਕੂਲ ਮਲਸੀਆਂ ਦੇ ਵਿਦਿਆਰਥੀਆਂ ਨੇ ਗਣਿਤ ਐੱਸ. ਓ. ਐੱਫ਼. 'ਚ ਆਪਣੀ ਸ਼ਾਨਦਾਰ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਆਪਣੇ ਸਕੂਲ ਦਾ ਮਾਣ ਵਧਾਇਆ ਹੈ ਤੇ ਸਕੂਲ ਦੀ ਪਿ੍ੰਸੀਪਲ ਰਜਨੀ ਬਾਲਾ ਨੂੰ ਵੀ ਐਵਾਰਡ ਨਾਲ ਸਨਮਾਨਿਤ ਕੀਤਾ | ਸਕੂਲ ਚੇਅਰਪਰਸਨ ਅਰੁਣ ਜੱਸਲ ਨੇ ਕਿਹਾ ਕਿ ਐੱਸ. ਓ. ਐੱਫ਼. ਗਣਿਤ ਮੁਕਾਬਲੇ ਵਿਚ ਮਦਰਜ਼ ਪ੍ਰਾਈਡ ਸਕੂਲ ਦੇ 92 ਬੱਚਿਆਂ ਨੇ ਭਾਗ ਲਿਆ ਤੇ 32 ਬੱਚਿਆਂ ਨੇ ਸੋਨ ਤਗਮੇ ਹਾਸਿਲ ਕੀਤੇ, ਜਿਨ੍ਹਾਂ 'ਚੋਂ ਸਕੂਲ ਦੀ 12ਵੀਂ ਜਮਾਤ ਦੀ ਵਿਦਿਆਰਥਣ ਕਿ੍ਸ਼ਟੀ ਅਰੋੜਾ ਨੇ ਜ਼ਿਲ੍ਹੇ 'ਚੋਂ ਪਹਿਲਾ, ਪੰਜਾਬ 'ਚੋਂ ਚੌਥਾ, ਉੱਤਰੀ ਭਾਰਤ 'ਚੋਂ 64ਵਾਂ ਤੇ ਅੰਤਰਰਾਸ਼ਟਰੀ ਪੱਧਰ 'ਚੋਂ 145 ਰੈਂਕ ਪ੍ਰਾਪਤ ਕੀਤਾ ਹੈ | ਇਸੇ ਤਰ੍ਹਾਂ ਸ਼ਿਵਮ ਨੇ ਜ਼ਿਲ੍ਹੇ 'ਚੋਂ 6ਵਾਂ, ਪੰਜਾਬ 'ਚੋਂ 21ਵਾਂ, ਉੱਤਰੀ ਭਾਰਤ 'ਚੋਂ 327ਵਾਂ ਤੇ ਅੰਤਰਰਾਸ਼ਟਰੀ ਪੱਧਰ 'ਚੋਂ 675ਵਾਂ ਸਥਾਨ ਪ੍ਰਾਪਤ ਕੀਤਾ | ਵੰਸ਼ ਨੇ ਵੀ ਜ਼ਿਲ੍ਹੇ ਪੱਧਰ 'ਤੇ 7ਵਾਂ, ਪੰਜਾਬ 'ਚੋਂ 24ਵਾਂ, ਉੱਤਰੀ ਭਾਰਤ 'ਚੋਂ 340ਵਾਂ ਤੇ ਅੰਤਰਰਾਸ਼ਟਰੀ ਪੱਧਰ 'ਚੋਂ 706ਵਾਂ ਸਥਾਨ ਪ੍ਰਾਪਤ ਕੀਤਾ | ਸਕੂਲ ਪਿ੍ੰਸੀਪਲ ਰਜਨੀ ਬਾਲਾ ਨੇ ਜੇਤੂ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਸਕੂਲ ਦੇ ਗਣਿਤ ਦੇ ਐੱਚ. ਓ. ਡੀ. ਤੇ ਐੱਸ. ਓ. ਐੱਫ਼. ਇੰਚਾਰਜ ਕਿਰਨ ਦੇਵਗੁਣ ਤੇ ਸਮੂਹ ਸਟਾਫ਼ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਇਹ ਸ਼ਾਨਾਦਾਰ ਨਤੀਜੇ ਸਕੂਲ ਦੇ ਗਣਿਤ ਦੇ ਮਾਹਿਰ ਮਨਜੋਤ ਸਿੰਘ, ਹਰਮਨਦੀਪ, ਅੰਮਿ੍ਤ ਤੇ ਨਿਸ਼ਾ ਦੀ ਮਿਹਨਤ ਸਦਕਾ ਹੀ ਆਏ ਹਨ | ਸਾਡੇ ਸਕੂਲ ਦੇ ਵਿਦਿਆਰਥੀ ਹਰੇਕ ਖੇਤਰ ਵਿਚ ਭਾਗ ਲੈ ਕੇ ਅੱਗੇ ਵਧਦੇ ਹਨ ਤੇ ਆਪਣੇ ਸਕੂਲ ਦਾ ਨਾਂਅ ਚਮਕਾਉਂਦੇ ਹਨ |
Ad Position 22
No active advertisement
ਪਿਛਲੀ ਖ਼ਬਰ ਸ਼ਾਮਪੁਰ ਪੰਚਾਇਤ ਨੇ ਸਿਲਾਈ ਸੈਂਟਰ ਦੀਆਂ ਸਿੱਖਿਆਰਥਣਾਂ ਨੂੰ ਸਰਟੀਫਿਕੇਟ ਵੰਡੇ ਅਗਲੀ ਖ਼ਬਰ ਸੁਣਵਾਈ ਨਾ ਹੋਣ ਕਾਰਨ ਡੀ. ਜੀ. ਪੀ. ਪੰਜਾਬ ਤੇ ਹਿਊਮਨ ਰਾਈਟਸ ਕਮਿਸ਼ਨ ਦੇ ਅੱਗੇ ਹੋਵਾਂਗੇ ਪੇਸ਼-ਜਸਵਿੰਦਰ ਕÏਰ
Ad Position 24
No active advertisement