ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਸੁਣਵਾਈ ਨਾ ਹੋਣ ਕਾਰਨ ਡੀ. ਜੀ. ਪੀ. ਪੰਜਾਬ ਤੇ ਹਿਊਮਨ ਰਾਈਟਸ ਕਮਿਸ਼ਨ ਦੇ ਅੱਗੇ ਹੋਵਾਂਗੇ ਪੇਸ਼-ਜਸਵਿੰਦਰ ਕÏਰ

Ad Position 21
No active advertisement
ਅਜੀਤ ਡੈਸਕ 25-04-2026
ਨੂਰਮਹਿਲ, 24 ਅਪ੍ਰੈਲ (ਤਜਿੰਦਰ ਕੁਮਾਰ)-ਜਸਵਿੰਦਰ ਕÏਰ ਪਤਨੀ ਰਣਜੋਧ ਸਿੰਘ ਨਿਵਾਸੀ ਸਿੱਧਮ ਹਰੀ ਸਿੰਘ ਨੇ ਪ੍ਰੈੱਸ ਕਾਨਫਰੰਸ ਰਾਹੀਂ ਦੱਸਿਆ ਕਿ ਸਾਡੀ ਪਿੰਡ ਵਿਚ ਲਗਪਗ 44 ਕਨਾਲ ਜ਼ਮੀਨ ਹੈ | ਇਹ ਜ਼ਮੀਨ ਸਾਡੇ ਪਰਿਵਾਰ ਦੀ ਸਾਂਝੀ ਜ਼ਮੀਨ ਹੈ | ਮੇਰੇ ਸਹੁਰਾ ਸਾਹਿਬ ਪਰਮਜੀਤ ਸਿੰਘ ਇਸ ਜ਼ਮੀਨ ਦੀ ਦੇਖ-ਰੇਖ ਕਰਦੇ ਸਨ ਤੇ ਚਾਚਾ ਸਹੁਰਾ ਚਰਨਜੀਤ ਸਿੰਘ ਲਗਪਗ ਸਾਲ 1968 ਤੋਂ ਵਿਦੇਸ਼ ਚਲੇ ਗਏ ਸਨ ਅਤੇ ਅਸੀਂ ਇਸ ਜ਼ਮੀਨ ਦੀ ਦੇਖਭਾਲ ਕਰਦੇ ਰਹੇ | 2006 ਵਿਚ ਅਸੀਂ ਇਸ ਜ਼ਮੀਨ 'ਤੇ ਰਹਿਣ ਲਈ ਮਕਾਨ ਪਾਏ | ਮੇਰੇ ਪਤੀ ਹੋਣੇ ਤਿੰਨ ਭਰਾ ਰਣਜੋਧ ਸਿੰਘ, ਅਵਤਾਰ ਸਿੰਘ ਤੇ ਬਾਦਲ ਸਿੰਘ ਹਨ | ਮੇਰੇ ਸਹੁਰਾ ਸਾਹਿਬ ਦੀ ਮÏਤ ਤੋਂ ਬਾਅਦ ਸਾਡੇ ਹਿੱਸੇ ਦੀ ਜ਼ਮੀਨ ਮੇਰੇ ਪਤੀ ਤੇ ਉਸ ਦੇ ਭਰਾਵਾਂ ਦੇ ਨਾਂਅ ਹੋ ਗਈ | ਬੀਤੇ ਲਗਪਗ ਇਕ ਸਾਲ ਤੋਂ ਮੇਰੇ ਚਾਚਾ ਸਹੁਰਾ ਚਰਨਜੀਤ ਸਿੰਘ ਵਲੋਂ ਸਾਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਮੇਰੇ ਦਿਓਰ ਬਾਦਲ ਸਿੰਘ ਦੇ ਨਾਂਅ ਆਉਂਦੀ ਜ਼ਮੀਨ ਉਸ ਨੇ ਵਾਹੀ ਲਈ ਆਪਣੇ ਮਿੱਤਰ ਕੁਲਦੀਪ ਸਿੰਘ ਪੁੱਤਰ ਅਜੀਤ ਸਿੰਘ ਨਿਵਾਸੀ ਬਾਠ (ਚੁਹੇਕੀ) ਨੂੰ ਪਾਵਰ ਆਫ ਅਟਾਰਨੀ ਦੇ ਕੇ ਦਿੱਤੀ ਹੋਈ ਹੈ | ਚਾਚਾ ਸਹੁਰਾ ਚਰਨਜੀਤ ਸਿੰਘ ਤੇ ਇਕ ਹੋਰ ਚਾਚੇ ਦੇ ਹਿੱਸੇ ਆਉਂਦੀ ਜ਼ਮੀਨ ਲਈ ਤਕਸੀਮ ਦਾ ਕੇਸ ਲੱਗਿਆ ਹੋਇਆ ਹੈ ਤੇ ਅਦਾਲਤ ਵਲੋਂ ਸਟੇਅ ਮਿਲਿਆ ਹੋਇਆ ਹੈ | ਜਾਣਬੁੱਝ ਕੇ ਚਰਨਜੀਤ ਸਿੰਘ ਵਲੋਂ ਕੋਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ, ਕਦੇ ਗੁੰਡਾ ਅਨਸਰਾਂ ਵਲੋਂ ਸਾਡੇ 'ਤੇ ਹਥਿਆਰਾਂ ਨਾਲ ਹਮਲੇ ਕਰਵਾਏ ਜਾ ਰਹੇ ਹਨ ਕਦੇ ਸਾਨੂੰ ਧਮਕਾਇਆ ਜਾ ਰਿਹਾ ਹੈ ਕਿ ਮੇਰੀ ਮੰਤਰੀਆਂ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਪੂਰੀ ਪਹੁੰਚ ਹੈ | 3 ਜੂਨ 2025 ਨੂੰ ਧੱਕੇ ਨਾਲ ਸਫੈਦੇ ਲਾਉਣ ਦੀ ਕੋਸ਼ਿਸ਼ ਕੀਤੀ ਗਈ ਜੋ ਕਿ ਸਾਡੀ ਮੁਸਤੈਦੀ ਨਾਲ ਨਾਕਾਮ ਰਹੀ | 5 ਜੂਨ 2025 ਤੇ 10 ਜੁਲਾਈ 2025 ਨੂੰ ਸਾਡੇ 'ਤੇ ਹਮਲਾ ਹੋਇਆ ਪਰ ਸੁਣਵਾਈ ਜ਼ੀਰੋ | ਚਰਨਜੀਤ ਸਿੰਘ ਵਲੋਂ ਜੰਡਿਆਲਾ ਦੇ ਇਕ ਬੰਦੇ ਨੂੰ ਜ਼ਮੀਨ 2 ਸਾਲ ਲਈ ਠੇਕੇ 'ਤੇ ਦਿੱਤੀ ਗਈ ਅਤੇ ਇਕਦਮ ਨਵੰਬਰ 'ਚ ਬਦਲ ਕੇ ਧਰਮਿੰਦਰ ਨਾਂਅ ਦੇ ਵਿਅਕਤੀ ਨੂੰ ਜ਼ਮੀਨ ਠੇਕੇ 'ਤੇ ਦੇ ਕੇ ਸਾਡੇ 'ਤੇ ਐਸ. ਸੀ., ਐਸ. ਟੀ. ਐਕਟ ਦਾ ਝੂਠਾ ਪਰਚਾ ਕਰਵਾਇਆ | ਜਸਵਿੰਦਰ ਕÏਰ ਨੇ ਦੱਸਿਆ ਕਿ ਲੜਾਈ ਦਾ ਅਸਲੀ ਕਾਰਨ ਇਹ ਹੈ ਕਿ ਚਰਨਜੀਤ ਸਿੰਘ ਨੇ ਮੇਰੀ ਨਨਾਣ ਦੇ ਪੈਸੇ ਦੇਣੇ ਹਨ ਉਸੀ ਐਵਜ ਵਿਚ ਇਹ ਸਾਨੂੰ ਤੰਗ ਕਰ ਰਿਹਾ ਹੈ, ਇਸ ਦਾ ਕਹਿਣਾ ਹੈ ਕਿ ਜਿਸ ਹਿੱਸੇ 'ਤੇ ਤੁਸੀਂ ਕਾਬਜ਼ ਹੋ ਉਹੀ ਹਿੱਸਾ ਲੈਣਾ ਹੈ | ਇਸ ਸੰਬੰਧੀ ਅਦਾਲਤ ਵਿਚ ਤਕਸੀਮ ਦਾ ਕੇਸ ਵਿਚਾਰਾਧੀਨ ਹੈ | ਜਸਵਿੰਦਰ ਕÏਰ ਨੇ ਕਿਹਾ ਕਿ ਥਾਣਾ ਨੂਰਮਹਿਲ ਦੇ ਕਈ ਚੱਕਰ ਕੱਟੇ ਪਰ ਕਿਸੇ ਨੇ ਵੀ ਸਾਡੀ ਕੋਈ ਗੱਲ ਨਹੀਂ ਸੁਣੀ | ਹੁਣ ਮੈਂ ਹੋ ਰਹੀ ਤੰਗੀ ਪ੍ਰੇਸ਼ਾਨੀ ਤੇ ਅਲੱਗ ਅਲੱਗ ਥਾਂਵਾਂ ਤੋਂ ਮਿਲ ਰਹੀਆਂ ਧਮਕੀਆਂ ਸੰਬੰਧੀ ਡੀ. ਜੀ. ਪੀ. ਪੰਜਾਬ ਤੇ ਹਿਊਮਨ ਰਾਇਟਸ ਕਮਿਸ਼ਨ ਨੂੰ ਮਿਲਾਂਗੀ | ਥਾਣਾ ਮੁਖੀ ਬਲਜਿੰਦਰ ਸਿੰਘ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਦੀ ਬੀਬੀ ਗੱਲ ਕਰ ਰਹੀ ਹੈ ਉਸ ਦਿਨ 112 'ਤੇ ਕਾਲ ਆਈ ਸੀ, ਸਾਡੇ ਮੁਲਾਜ਼ਮ ਪਹੁੰਚੇ ਤੇ ਉਨ੍ਹਾਂ ਨੂੰ ਰੋਕ ਕੇ ਆਏ ਤੇ ਕਹਿ ਕੇ ਆਏ ਜੇਕਰ ਕੋਈ ਮਸਲਾ ਹੈ ਤਾਂ ਥਾਣੇ ਪਹੁੰਚੋ | ਸਾਡੇ ਕੋਲ ਕੋਈ ਵੀ ਥਾਣੇ ਨਹੀਂ ਪਹੁੰਚਿਆ ਨਾ ਹੀ ਕੋਈ ਦਰਖਾਸਤ ਆਈ | ਥਾਣਾ ਮੁਖੀ ਦਾ ਕਹਿਣਾ ਹੈ ਕਿ ਮੇਰੇ ਕਾਰਜਕਾਲ ਦÏਰਾਨ ਕੋਈ ਵੀ ਗੱਲਬਾਤ ਹੈ ਤਾਂ ਮੇਰੇ ਨਾਲ ਸੰਪਰਕ ਕਰਨ | ਚਰਨਜੀਤ ਦਾ ਕੋਈ ਵੀ ਸੰਪਰਕ ਨਾ ਹੋਣ ਕਰਕੇ ਉਸ ਦਾ ਪੱਖ ਨਹੀਂ ਜਾਣ ਸਕੇ |
Ad Position 22
No active advertisement
ਪਿਛਲੀ ਖ਼ਬਰ ਮਦਰਜ਼ ਪ੍ਰਾਈਡ ਸਕੂਲ ਦੇ ਵਿਦਿਆਰਥੀਆਂ ਨੇ ਐੱਸ. ਓ. ਐੱਫ਼. ਗਣਿਤ ਮੁਕਾਬਲੇ 'ਚੋਂ ਮਾਰੀਆਂ ਮੱਲਾਂ ਅਗਲੀ ਖ਼ਬਰ ਆਦਮਪੁਰ ਸਕੂਲ ਆਫ਼ ਐਮੀਨੈਂਸ ਦਾ ਤਨਜ਼ਾਨੀਆ ਦੇ ਅਧਿਆਪਕਾਂ ਵਲੋਂ ਦੌਰਾ
Ad Position 24
No active advertisement