ਆਦਮਪੁਰ, 24 ਅਪ੍ਰੈਲ (ਰਮਨ ਦਵੇਸਰ)-ਆਦਮਪੁਰ ਸਕੂਲ ਆਫ ਐਮੀਨੈਂਸ ਵਿਖੇ ਗਲੋਬਲ ਸਿੱਖਿਆ ਸੰਪਰਕ ਤਨਜ਼ਾਨੀਆ ਦੇ ਅਧਿਆਪਕ ਡਾ. ਮੈਰੀ ਦੀ ਅਗਵਾਈ ਹੇਠ ਲਗਪਗ ਤਨਜ਼ਾਨੀਆਂ ਦੇ 80 ਅਧਿਆਪਕ ਆਦਮਪੁਰ ਦੇ ਸਕੂਲ ਪਹੁੰਚੇ | ਸਕੂਲ ਪਹੰੁਚਣ 'ਤੇ ਸਕੂਲ ਪਿ੍ੰਸੀਪਲ ਰਾਮ ਆਸਰਾ ਤੇ ਸਕੂਲ ਸਟਾਫ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ | ਤਨਜ਼ਾਨੀਆ ਦੀ ਅਧਿਆਪਕ ਡਾ. ਮੈਰੀ ਨੇ ਦੱਸਿਆ ਕਿ ਉਨ੍ਹਾਂ ਦਾ ਮਕਸਦ ਭਾਰਤ ਦੀ ਸ਼ਿਕਸ਼ਾ ਪ੍ਰਣਾਲੀ ਦਾ ਜਾਣਕਾਰੀ ਲੈਣਾ ਹੈ ਅਤੇ ਇਹ ਸਿਖਣਾ ਹੈ ਕਿ ਭਾਰਤ 'ਚ ਸ਼ਿਕਸ਼ਾ ਕਿਸ ਤਰ੍ਹਾਂ ਦਿੱਤੀ ਜਾਂਦੀ ਹੈ ਅਤੇ ਸਕੂਲ ਦੀ ਕਾਰਜਪ੍ਰਣਾਲੀ ਕਿਸ ਤਰ੍ਹਾਂ ਚਲਦੀ ਹੈ | ਇਸ ਮੌਕੇ ਆਏ ਸਾਰੇ ਅਧਿਆਪਕ ਨੇ ਸਕੂਲ ਦੇ ਵੱਖ-ਵੱਖ ਜਮਾਤ, ਕੰਪਿਊਟਰ ਰੂਮ, ਸਾਇੰਸ ਲੈਬ ਤੇ ਇਸਰੋ ਲੈਬ ਦਾ ਦੌਰਾ ਕੀਤਾ ਅਤੇ ਉਸ ਬਾਰੇ ਜਾਣਕਾਰੀ ਹਾਸਿਲ ਕੀਤੀ | ਸਕੂਲ ਦੇ ਬੱਚਿਆ ਨੇ ਵੀ ਆਪਣੇ ਵਲੋਂ ਬਣਾਏ ਸਾਇੰਸ ਦੇ ਪ੍ਰਾਜੈਕਟ ਬਾਰੇ ਵੀ ਜਾਣਕਾਰੀ ਦਿੱਤੀ | ਸਕੂਲ ਪਿ੍ੰਸੀਪਲ ਰਾਮ ਆਸਰਾ ਨੇ ਦੱਸਿਆਂ ਕਿ ਇਹ ਉਨ੍ਹਾਂ ਦੇ ਸਕੂਲ ਲਈ ਬੜੇ ਮਾਨ ਦੀ ਗੱਲ ਹੈ ਕਿ ਵਿਦੇਸ਼ ਦਾ ਮੁਲਕ ਤਨਜ਼ਾਨੀਆ ਦੇ ਅਧਿਆਪਕ ਸਾਡੇ ਸਕੂਲ ਆਫ ਐਮੀਨੈਂਸ ਵਿਖੇ ਸ਼ਿਕਸ਼ਾ ਪ੍ਰਣਾਲੀ ਦੇਖਣ ਲਈ ਆਏ ਹਨ | ਇਸ ਮੌਕੇ ਅਨੂਭਵ ਮਲਹੋਤਰਾ (ਅਫਸਰ ਆਫ ਇੰਟਰਨੈਸ਼ਨਲ ਅਫੇਅਰ ਐਲ. ਪੀ. ਯੂ.), ਅਰਸ਼ਦੀਪ (ਡਿਪਟੀ ਅਫਸਰ ਆਫ ਇੰਟਰਨੈਸ਼ਨਲ ਅਫੇਅਰ ਐਲ. ਪੀ. ਯੂ.), ਸਾਗਰ (ਡਿਪਟੀ ਅਫਸਰ ਆਫ ਇੰਟਰਨੈਸ਼ਨਲ ਅਫੇਅਰ ਐਲ. ਪੀ. ਯੂ.) ਪਹੰਚੇ |