ਨਕੋਦਰ, 24 ਅਪ੍ਰੈਲ (ਗੁਰਵਿੰਦਰ ਸਿੰਘ)-ਸਟੇਟ ਪਬਲਿਕ ਸਕੂਲ ਨਕੋਦਰ ਵਿਚ 'ਵਿਸ਼ਵ ਪੁਸਤਕ ਦਿਵਸ' ਮਨਾਇਆ | ਇਸ ਮੌਕੇ ਇਕ ਵਿਸ਼ੇਸ਼ ਪ੍ਰਾਰਥਨਾ ਸਭਾ ਕੀਤੀ ਗਈ, ਜਿਸ ਵਿਚ ਵਿਦਿਆਰਥੀਆਂ ਨੇ ਪੁਸਤਕਾਂ ਦੇ ਮਹੱਤਵ ਬਾਰੇ ਕਵਿਤਾਵਾਂ, ਭਾਸ਼ਨ ਤੇ ਸੁਚਾਰੂ ਵਿਚਾਰ ਪੇਸ਼ ਕੀਤੇ | ਅਧਿਆਪਕਾ ਸਮਾਈਲੀ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਕਿਸਮਾਂ ਦੀਆਂ ਕਿਤਾਬਾਂ ਪੜ੍ਹਨ ਦੇ ਲਾਭ ਦੱਸ ਕੇ ਪੜ੍ਹਨ ਲਈ ਪ੍ਰੇਰਿਤ ਕੀਤਾ | ਸਕੂਲ ਦੀ ਪਿ੍ੰਸੀਪਲ ਡਾ. ਸੋਨੀਆ ਸਚਦੇਵਾ ਨੇ ਪੜ੍ਹਨ 'ਤੇ ਜ਼ੋਰ ਦਿੰਦਿਆਂ ਵਿਦਿਆਰਥੀਆਂ ਨੂੰ ਪਾਠਕ੍ਰਮ ਤੋਂ ਇਲਾਵਾ ਹੋਰ ਕਿਤਾਬਾਂ ਪੜ੍ਹਨ ਲਈ ਉਤਸ਼ਾਹਿਤ ਕੀਤਾ | ਇਸ ਮÏਕੇ ਵਿਦਿਆਰਥੀਆਂ ਨੂੰ ਪੜ੍ਹਨ ਲਈ ਇਕ ਪੀਰੀਅਡ ਸਮਰਪਿਤ ਕੀਤਾ, ਜਿਸ ਵਿਚ ਵਿਦਿਆਰਥੀਆਂ ਨੇ ਕੋਈ ਵੀ ਕਾਲਪਨਿਕ ਜਾਂ ਹੋਰ ਕਿਤਾਬ ਪੜ੍ਹੀ |