ਜਲੰਧਰ, 25 ਅਪ੍ਰੈਲ (ਐੱਮ. ਐੱਸ. ਲੋਹੀਆ)-ਡਾ. ਕੇ. ਐੱਸ. ਜੀ. ਮੈਮੋਰੀਅਲ ਚੈਰੀਟੇਬਲ ਸੁਸਾਇਟੀ ਤੇ ਰੋਟਰੀ ਕਲੱਬ ਪੱਛਮੀ ਵਲੋਂ ਕੀਤੇ ਜਾ ਰਹੇ ਸਾਂਝੇ ਉਪਰਾਲੇ ਸਦਕਾ 26 ਅਪ੍ਰੈਲ ਨੂੰ 'ਵਾਕਾਥੌਨ' ਕਰਵਾਈ ਜਾ ਰਹੀ ਹੈ | ਡਾ. ਐਸ. ਪੀ. ਸਿੰਘ ਗਰੋਵਰ ਨੇ ਜਾਣਕਾਰੀ ਦਿੱਤੀ ਕਿ ਨਿਊ ਰੂਬੀ ਹਸਪਤਾਲ, ਲਾਜਪਤ ਨਗਰ ਤੋਂ ਸਵੇਰੇ 5.30 ਵਜੇ ਸ਼ੁਰੂ ਹੋਣ ਵਾਲੀ ਇਸ ਵਾਕਾਥੌਨ 'ਚ 8 ਸਾਲ ਤੋਂ 80 ਸਾਲ ਤੱਕ ਦੇ 500 ਤੋਂ ਵੱਧ ਵਿਅਕਤੀ ਭਾਗ ਲੈਣਗੇ | ਉਨ੍ਹਾਂ ਦੱਸਿਆ ਕਿ ਵਾਕਾਥੌਨ ਦੀ ਸ਼ੁਰੂਆਤ ਮੌਕੇ 'ਪਿ੍ੰਦੇ' ਸੰਸਥਾ ਦੇ ਰਾਜਨ ਸਿਆਲ ਵਲੋਂ ਦੌੜ 'ਚ ਸ਼ਾਮਿਲ ਹੋਣ ਵਾਲਿਆਂ ਦੀ ਮਨੌਰੰਜਕ ਢੰਗ ਨਾਲ ਸ਼ੁਰੂਆਤ ਕਰਵਾਈ ਜਾਵੇਗੀ | ਉਨ੍ਹਾਂ ਕਿਹਾ ਕਿ 5 ਕਿੱਲੋਮੀਟਰ ਦੀ ਇਹ ਵਾਕਾਥੌਨ ਦੀ ਸਮਾਪਤੀ ਸਵੇਰੇ 8.30 ਵਜੇ ਦੇ ਕਰੀਬ ਹਸਪਤਾਲ ਵਾਪਸ ਪਹੁੰਚਣ 'ਤੇ ਹੋਵੇਗੀ | ਇਸ ਮੌਕੇ ਇੰਜੀਨੀਅਰ ਕੁਲਦੀਪ ਸਿੰਘ, ਟੀ.ਪੀ.ਐੱਸ. ਬਜਾਜ, ਤਰਸੇਮ ਸਿੰਘ ਭੋਲਾ, ਪਰਵਿੰਦਰ ਸਿੰਘ, ਡਾ. ਨਵਨੀਤ ਕੌਰ ਅਰੋੜਾ, ਡਾ. ਐੱਮ.ਐੱਸ. ਭੁਟਾਨੀ, ਹਰਬਿੰਦ ਸਿੰਘ ਅਤੇ ਹੋਰ ਹਾਜ਼ਰ ਸਨ |