15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਕੇ. ਐਮ. ਵੀ. ਵਿਖੇ ਸ਼ਾਨਦਾਰ ਵਿਦਾਇਗੀ ਸਮਾਰੋਹ <br/>

Ad Position 21
repet_subhas-goyals [Copy P29]
ਅਜੀਤ ਡੈਸਕ 26-04-2026
ਜਲੰਧਰ, 25 ਅਪ੍ਰੈਲ (ਜਸਪਾਲ ਸਿੰਘ)-ਕੰਨਿਆਂ ਮਹਾਂ ਵਿਦਿਆਲਾ ਵਿਖੇ ਆਪਣੀ ਪੜ੍ਹਾਈ ਪੂਰੀ ਕਰਕੇ ਜਾਣ ਵਾਲੀਆਂ ਵਿਦਿਆਰਥਣਾਂ ਲਈ 'ਹੈਪੀ ਟ੍ਰੇਲਜ਼' ਵਿਦਾਇਗੀ ਸਮਾਰੋਹ ਕਰਵਾਇਆ | ਪ੍ਰੋਗਰਾਮ ਨੂੰ ਯਾਦਗਾਰ ਬਣਾਉਣ ਲਈ ਖੂਬਸੂਰਤ ਗੀਤਾਂ ਦੇ ਨਾਲ-ਨਾਲ ਡਾਂਸ ਦੀਆਂ ਪੇਸ਼ਕਾਰੀਆਂ ਵੀ ਦਿੱਤੀਆਂ ਗਈਆਂ | ਵਿਦਿਆਰਥਣਾਂ ਲਈ ਮਨੋਰੰਜਨ ਭਰਪੂਰ ਖੇਡਾਂ ਦੇ ਨਾਲ-ਨਾਲ ਮਾਡਲਿੰਗ ਦਾ ਆਯੋਜਨ ਵੀ ਕੀਤਾ | ਜੀਵਨ ਵਿਚ ਅੱਗੇ ਵਧਣ ਦੀ ਚਾਹਤ ਤੇ ਆਪਣੇ ਵੱਡਿਆਂ ਦਾ ਆਸ਼ੀਰਵਾਦ ਪ੍ਰਾਪਤ ਕਰਦੀਆਂ ਵਿਦਿਆਰਥਣਾਂ ਵਿਚੋਂ ਗੁਰਸ਼ਰਨ ਨੂੰ 'ਮਿਸ ਫੇਅਰਵੈਲ' ਐਲਾਨਿਆ | ਇਸ ਦੇ ਨਾਲ ਹੀ ਖੁਸ਼ੀ ਸ਼ਰਮਾ ਨੂੰ ਪਹਿਲੀ ਰਨਰ ਅੱਪ, ਰਿਆ ਧੱਲਾ ਨੂੰ ਦੂਜੀ ਰਨਰ ਅੱਪ, ਸਲੋਨੀ ਠਾਕੁਰ ਨੂੰ 'ਮਿਸ ਕੌਨਫੀਡੈਂਟ', ਜਤਿੰਦਰ ਕੌਰ ਨੂੰ 'ਬੈਸਟ ਅਟਾਇਰ' ਤੇ ਸ਼ਿਵਾਂਗੀ ਸ਼ਰਮਾ ਨੂੰ 'ਮਿਸ ਐਲੀਗੈਂਟ' ਚੁਣਿਆ ਗਿਆ | ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਮੌਕੇ ਸਮੂਹ ਵਿਦਿਆਰਥਣਾਂ ਨੂੰ ਜੀਵਨ ਵਿਚ ਸ਼ਾਨਦਾਰ ਮੁਕਾਮ ਹਾਸਿਲ ਕਰਨ ਲਈ ਹਾਰਦਿਕ ਸ਼ੁੱਭਕਾਮਨਾਵਾਂ ਦਿੱਤੀਆਂ | ਉਨ੍ਹਾਂ ਨੇ ਵਿਦਿਆਰਥਣਾਂ ਨੂੰ ਜੀਵਨ ਵਿਚ ਮਿੱਥੇ ਟੀਚੇ ਦੀ ਪ੍ਰਾਪਤੀ ਲਈ ਨਿਰੰਤਰ ਯਤਨਸ਼ੀਲ ਰਹਿ ਕੇ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਡਾ. ਕੇ. ਐੱਸ. ਜੀ. ਮੈਮੋਰੀਅਲ ਚੈਰੀਟੇਬਲ ਸੁਸਾਇਟੀ ਤੇ ਰੋਟਰੀ ਕਲੱਬ ਪੱਛਮੀ ਵਲੋਂ ਅੱਜ ਕਰਵਾਈ ਜਾਵੇਗੀ 'ਵਾਕਾਥੌਨ' ਅਗਲੀ ਖ਼ਬਰ ਖੇਡ ਪ੍ਰਮੋਟਰ ਸੁਰਿੰਦਰ ਭਾਪਾ ਵਲੋਂ ਡੀ. ਸੀ. ਨਾਲ ਮੁਲਾਕਾਤ <br/>
Ad Position 24