ਜਲੰਧਰ, 25 ਅਪ੍ਰੈਲ (ਸ਼ੈਲੀ)-'ਮੇਘਦੂਤ ਸਾਹਿਤ ਸੰਸਥਾ' ਵਲੋਂ 'ਅਰੁਣੋਦਿਆ ਅਕਸ਼ਰ ਸਾਧਨਾ ਮੰਚ (ਏ. ਏ. ਐਸ.)' ਦੇ ਸਹਿਯੋਗ ਨਾਲ ਨਿਰਮਾਣ ਵਿਹਾਰ ਸਥਿਤ ਐਸ. ਐਸ. ਐਸ. ਸਟੂਡੀਓ ਵਿਖੇ ਆਯੋਜਿਤ ਇਕ ਵਿਸ਼ਾਲ ਸਾਹਿਤਕ ਪ੍ਰੋਗਰਾਮ ਵਿਚ ਜਲੰਧਰ (ਪੰਜਾਬ) ਤੋਂ ਕਵਿੱਤਰੀ 'ਅਮਿਤਾ ਅਗਰਵਾਲ' ਦੁਆਰਾ ਰਚਿਤ ਪਹਿਲੇ ਕਾਵਿ ਸੰਗ੍ਰਹਿ 'ਪ੍ਰੇਮ ਅਮਰੀ ਕੀ ਛਾਉਂ ਮੇਂ' ਰਿਲੀਜ਼ ਕੀਤੀ ਗਈ | ਪ੍ਰੋਗਰਾਮ ਦੀ ਪ੍ਰਧਾਨਗੀ ਤੇ ਸ਼ੁਰੂਆਤ ਮੇਘਦੂਤ ਸੰਸਥਾ ਦੇ ਸੰਸਥਾਪਕ ਅਤੇ ਪ੍ਰਧਾਨ ਡਾ. ਰਮੇਸ਼ ਚੰਦਰ 'ਵਿਨੋਦੀ' ਨੇ ਪ੍ਰਧਾਨਗੀ ਭਾਸ਼ਨ ਨਾਲ ਕੀਤੀ | ਸਵਾਗਤ ਭਾਸ਼ਨ 'ਏ. ਏ. ਐਸ.' ਸੰਸਥਾ ਦੇ ਪ੍ਰਧਾਨ ਅਰੁਣ ਕੁਮਾਰ 'ਅਰੁਣ' ਨੇ ਦਿੱਤਾ | ਇਸ ਮੌਕੇ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਲਗਪਗ 50 ਸਾਹਿਤਕਾਰ ਮੌਜੂਦ ਸਨ | ਇਸ ਮੌਕੇ ਕਵਿਰੀ ਅਮਿਤਾ ਦੇ ਸਾਹਿਤਕ ਗੁਰੂ, ਲਖਨਊ ਤੋਂ ਸੀਨੀਅਰ ਸਾਹਿਤਕਾਰ, ਗੁਰੂਗ੍ਰਾਮ ਤੋਂ ਸੀਨੀਅਰ ਆਰਟ ਆਫ਼ ਲਿਵਿੰਗ ਟਰੇਨਰ ਅਮਰਨਾਥ ਅਗਰਵਾਲ, ਅਮਿਤਾ ਦੇ ਭਰਾ 'ਰਾਕੇਸ਼ ਸਿੰਘਲ' ਆਪਣੇ ਪਰਿਵਾਰ ਸਮੇਤ, ਅਮਿਤਾ ਦੇ ਪੁੱਤਰ 'ਪ੍ਰਣਵ ਅਗਰਵਾਲ' ਤੇ ਗੁਰੂਗ੍ਰਾਮ ਤੋਂ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧ ਲੇਖਕ ਇਸ ਸਮਾਗਮ 'ਚ ਵਿਸ਼ੇਸ਼ ਮਹਿਮਾਨ ਸਨ |