ਜਲੰਧਰ, 25 ਅਪ੍ਰੈਲ (ਡਾ. ਜਤਿੰਦਰ ਸਾਬੀ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਡੀ. ਏ. ਵੀ. ਕਾਲਜ ਦੇ ਸਹਿਯੋਗ ਨਾਲ 'ਵਾਕਾਥੋਨ 1.0' ਕਰਵਾਈ ਗਈ, ਜਿਸ ਵਿਚ 600 ਤੋਂ ਵੱਧ ਵਿਦਿਆਰਥੀਆਂ, ਫੈਕਲਟੀ ਮੈਂਬਰਾਂ ਤੇ ਮਾਪਿਆਂ ਨੇ ਹਿੱਸਾ ਲੈਂਦਿਆਂ ਨਸ਼ਿਆਂ ਤੋਂ ਦੂਰ ਰਹਿਣ ਤੇ ਸਿਹਤਮੰਦ ਜੀਵਨ ਜੀਊਣ ਦਾ ਸੁਨੇਹਾ ਦਿੱਤਾ | ਐਸ. ਡੀ. ਐਮ. ਜਲੰਧਰ-1 ਨਵਦੀਪ ਸਿੰਘ ਵਲੋਂ ਵਾਕਾਥੋਨ ਨੂੰ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ, ਜੋ ਕਿ ਸ਼ਿਵਾਨੀ ਪਾਰਕ, ਮਾਡਲ ਟਾਊਨ ਵਿਖੇ ਪਹੁੰਚ ਕੇ ਸਮਾਪਤ ਹੋਈ | ਉਨ੍ਹਾਂ ਖੁਦ ਵੀ ਵਾਕਾਥੋਨ ਵਿਚ ਹਿੱਸਾ ਲਿਆ | ਇਸ ਮÏਕੇ ਐਸ. ਡੀ. ਐਮ. ਵਲੋਂ ਵਿਦਿਆਰਥੀਆਂ ਤੇ ਹੋਰ ਭਾਗੀਦਾਰਾਂ ਨੂੰ ਨਸ਼ਿਆਂ ਖ਼ਿਲਾਫ਼ ਲੜਨ ਤੇ ਨਸ਼ੇ ਦੇ ਆਦੀ ਵਿਅਕਤੀਆਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਨ ਅਤੇ ਨਸ਼ਿਆਂ ਖ਼ਿਲਾਫ਼ ਸਰਗਰਮ ਭਾਗੀਦਾਰੀ ਯਕੀਨੀ ਬਣਾਉਣ ਦੀ ਸਹੁੰ ਵੀ ਚੁਕਾਈ ਗਈ | ਇਸ ਮੌਕੇ ਐਸ. ਡੀ. ਐਮ. ਨਵਦੀਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਨੂੰ ਸਮਰਪਿਤ ਅੱਜ ਦੀ ਵਾਕਾਥੋਨ ਵਿਚ ਚੱਲਿਆ ਗਿਆ ਇਕ-ਇਕ ਕਦਮ ਨਸ਼ਿਆਂ ਵਿਰੁੱਧ ਜਨ ਜਾਗਰੂਕਤਾ ਫੈਲਾਉਣ ਵਿਚ ਅਹਿਮ ਭੂਮਿਕਾ ਨਿਭਾਵੇਗਾ | ਇਸ ਮੌਕੇ ਏ. ਸੀ. ਪੀ. (ਹੈੱਡ ਕੁਆਰਟਰ) ਮਨਮੋਹਨ ਸਿੰਘ, ਪਿ੍ੰਸੀਪਲ ਡਾ. ਅਨੂਪ ਕੁਮਾਰ ਵੀ ਮÏਜੂਦ ਸਨ | ਰੈੱਡ ਕਰਾਸ ਤੇ ਪ੍ਰਯਾਸ ਸਕੂਲ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੇ ਵੀ ਵਾਕਾਥੋਨ ਵਿਚ ਭਾਗ ਲਿਆ | ਪੰਜਾਬੀ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਰਵੀ ਦਾਰਾ ਨੇ ਗੀਤਾਂ ਰਾਹੀਂ ਸਿਹਤਮੰਦ ਜੀਵਨ ਦੀ ਮਹੱਤਤਾ 'ਤੇ ਚਾਨਣਾ ਪਾਇਆ | ਸਮਾਗਮ ਦÏਰਾਨ ਡੀ. ਏ. ਵੀ. ਬੈਂਡ ਤੇ ਭੰਗੜਾ ਦੀ ਪੇਸ਼ਕਾਰੀ ਵੀ ਕੀਤੀ ਗਈ | ਇਸ ਮੌਕੇ ਸਕੱਤਰ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਸੁਰਜੀਤ ਲਾਲ, ਵਾਈਸ ਪਿ੍ੰਸੀਪਲ ਪ੍ਰੋ. ਕੁੰਵਰ ਰਾਜੀਵ, ਪ੍ਰੋ. ਸੋਨਿਕਾ ਦਾਨੀਆ, ਰਜਿਸਟਰਾਰ ਪ੍ਰੋ. ਅਸ਼ੋਕ ਕਪੂਰ, ਡਿਪਟੀ ਰਜਿਸਟਰਾਰ ਪ੍ਰੋ. ਮਨੀਸ਼ ਖੰਨਾ, ਡੀਨ ਈ. ਐਮ. ਏ. ਡਾ. ਏਕਜੋਤ ਕÏਰ ਤੇ ਇਵੈਂਟ ਕੋਆਰਡੀਨੇਟਰ ਪ੍ਰੋ. ਈਸ਼ਾ ਸਹਿਗਲ, ਡਾ. ਐਸ. ਕੇ. ਗÏਤਮ, ਵਿਨੋਦ ਕੁਮਾਰ, ਮਾਡਲ ਟਾਊਨ ਸ਼ਾਪਕੀਪਰ ਐਸੋਸੀਏਸ਼ਨ ਦੇ ਪ੍ਰਧਾਨ ਰਾਜੀਵ ਦੁੱਗਲ ਤੇ ਹੋਰ ਸ਼ਖ਼ਸੀਅਤਾਂ ਵੀ ਮÏਜੂਦ ਸਨ | ਵਾਕਾਥੋਨ ਵਿਚ ਡੀ. ਏ. ਵੀ. ਕਾਲਜ, ਜਲੰਧਰ, ਡੀ. ਏ. ਵੀ. ਇੰਸਟੀਚਿਊਟ ਆਫ਼ ਫਿਜ਼ੀਓਥੈਰੇਪੀ ਐਂਡ ਰੀਹੈਬਿਲੀਟੇਸ਼ਨ, ਮਹਾਤਮਾ ਹੰਸ ਰਾਜ ਡੀ. ਏ. ਵੀ. ਇੰਸਟੀਚਿਊਟ ਆਫ਼ ਨਰਸਿੰਗ, ਪੁਲਿਸ ਡੀ. ਏ. ਵੀ. ਪਬਲਿਕ ਸਕੂਲ, ਦਯਾਨੰਦ ਮਾਡਲ ਸਕੂਲ (ਮਾਡਲ ਟਾਊਨ), ਦਯਾਨੰਦ ਮਾਡਲ ਸਕੂਲ (ਦਯਾਨੰਦ ਨਗਰ) ਦੇ ਵਿਦਿਆਰਥੀਆਂ ਤੇ ਫੈਕਲਟੀ ਮੈਂਬਰਾਂ ਨੇ ਹਿੱਸਾ ਲਿਆ |