15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਮਾਤਾ ਗੁਜਰੀ ਖ਼ਾਲਸਾ ਕਾਲਜ ਕਰਤਾਰਪੁਰ ਵਿਖੇ ਸੈਮੀਨਾਰ <br/>

Ad Position 21
repet_subhas-goyals [Copy P29]
ਮਾਤਾ ਗੁਜਰੀ ਖਾਲਸਾ ਕਾਲਜ ਵਿਖੇ ਅਯੋਜਿਤ ਸੈਮੀਨਾਰ ਦੀ ਤਸਵੀਰ | ਤਸਵੀਰ : ਜਨਕ ਰਾਜ ਗਿੱਲ <br/> 26-04-2026
ਕਰਤਾਰਪੁਰ, 25 ਅਪੈ੍ਰਲ (ਜਨਕ ਰਾਜ ਗਿੱਲ)-ਮਾਤਾ ਗੁਜਰੀ ਖ਼ਾਲਸਾ ਕਾਲਜ ਕਰਤਾਰਪੁਰ ਵਿਖੇ ਕਾਲਜ ਪਿ੍ੰਸੀਪਲ ਡਾ. ਗੁਰਪ੍ਰੀਤ ਸਿੰਘ ਉੱਪਲ ਦੀ ਅਗਵਾਈ ਹੇਠ ਕਾਲਜ ਦੇ ਪੌਲਿਟੀਕਲ ਸਾਇੰਸ ਵਿਭਾਗ ਵਲੋਂ ਕਨਵੀਨਰ ਪ੍ਰੋ. ਕਮਲੇਸ਼ ਰਾਣੀ ਤੇ ਕੋ- ਕਨਵੀਨਰ ਡਾ. ਸੁਚੇਤਾ ਰਾਣੀ ਦੀ ਦੇਖ-ਰੇਖ ਹੇਠ 'ਏ. ਆਈ ਤੇ ਲੋਕਤੰਤਰੀ ਸ਼ਾਸਨ: ਉੱਭਰ ਰਹੀਆਂ ਚਣੌਤੀਆਂ ਤੇ ਮੌਕੇ' ਵਿਸ਼ੇ 'ਤੇ ਇਕ ਰੋਜ਼ਾ ਕੌਮੀ ਆਈ. ਸੀ. ਐੱਸ. ਐੱਸ. ਆਰ. ਉੱਤਰੀ ਪੱਛਮੀ ਖੇਤਰੀ ਕੇਂਦਰ: ਪੀ. ਯੂ. ਚੰਡੀਗੜ੍ਹ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਮੌਕੇ ਮੁੱਖ ਸਕੱਤਰ, ਸ਼੍ਰੋਮਣੀ ਕਮੇਟੀ ਅੰਮਿ੍ਤਸਰ ਜਥੇ: ਕੁਲਵੰਤ ਸਿੰਘ ਮੰਨਣ ਮੁੱਖ ਮਹਿਮਾਨ ਅਤੇ ਜਥੇ: ਬਲਵਿੰਦਰ ਸਿੰਘ ਕਾਲਵਾਂ, ਸਕੱਤਰ ਸ਼੍ਰੋਮਣੀ ਕਮੇਟੀ, ਜਥੇ: ਰਜਿੰਦਰ ਸਿੰਘ ਮਹਿਤਾ ਮੈਂਬਰ, ਸ਼੍ਰੋਮਣੀ ਕਮੇਟੀ ਵਲੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ | ਇਸ ਮੌਕੇ ਜਥੇ: ਕੁਲਵੰਤ ਸਿੰਘ ਮੰਨਣ ਨੇ ਆਖਿਆ ਕਿ 'ਏ. ਆਈ. ਆਧੁਨਿਕ ਸਮੇਂ ਦੀ ਇਕ ਮਹੱਤਵਪੂਰਨ ਟੈਕਨੋਲੋਜੀ ਹੈ ਜੋ ਲੋਕਤੰਤਰੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਨਵੀਆਂ ਚੁਨੌਤੀਆਂ ਵੀ ਪੈਦਾ ਕਰਦੀ ਹੈ ਅਤੇ ਇਸ ਟੈਕਨੋਲਜੀ ਦੀ ਦੁਰਵਰਤੋਂ ਕਰਕੇ ਗਲਤ ਤਰੀਕੇ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਧਾਰਮਿਕ ਸਥਾਨਾਂ ਦੀ ਗਲਤ ਵੀਡੀਓ ਬਣਾਈਆਂ ਜਾ ਰਹੀਆਂ ਹਨ ਜੋ ਕਿ ਬਹੁਤ ਨਿੰਦਣਯੋਗ ਹੈ | ਇਸ ਮੌਕੇ ਪ੍ਰੋ. ਕਮਲੇਸ਼ ਰਾਣੀ ਵਲੋਂ ਸੈਮੀਨਾਰ ਬਾਰੇ ਸੰਖੇਪ ਜਾਣਕਾਰੀ ਦਿੱਤੀ ਤੇ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਏ. ਆਈ. ਦਾ ਡਾਟਾ ਪੂਰਾ ਭਰੋਸੇਯੋਗ ਨਹੀਂ ਹੁੰਦਾ, ਏ. ਆਈ. ਡਾਟਾ ਦਾ ਤੇਜ਼ੀ ਨਾਲ ਵਿਸ਼ਲੇਸ਼ਣ ਤਾਂ ਕਰਦੀ ਹੈ ਪਰ ਇਸ 'ਚ ਮਨੁੱਖੀ ਨੈਤਿਕਤਾ ਤੇ ਸਮਝ ਦੀ ਕਮੀ ਹੈ | ਇਸ ਮੌਕੇ ਪ੍ਰੋ. ਸ਼ੰਕਰ ਲਾਲ ਬਿਕਾ, ਡਾ. ਆਰਿਫ਼ ਹੁਸੈਨ, ਡਾ. ਸਤਨਾਮ ਸਿੰਘ ਵਲੋਂ ਵੀ ਆਪੋ ਆਪਣੇ ਵਿਚਾਰਾਂ ਦੀ ਸਾਂਝ ਏ. ਆਈ ਆਧੁਨਿਕ ਤਕਨੀਕ 'ਤੇ ਚਾਨਣਾ ਪਾਇਆ | ਸੈਮੀਨਾਰ ਦੇ ਅੰਤ 'ਚ ਕਾਲਜ ਦੇ ਪਿ੍ੰਸੀਪਲ ਡਾ. ਗੁਰਪ੍ਰੀਤ ਸਿੰਘ ਉੱਪਲ ਵਲੋਂ ਮਹਿਮਾਨਾ ਤੇ ਬੁਲਾਰਿਆ ਦਾ ਸਵਾਗਤ ਕੀਤਾ | ਇਸ ਮੌਕੇ ਡਾ. ਜਗਦੀਪ ਕੁਮਾਰ (ਖ਼ਾਲਸਾ ਕਾਲਜ ਗੜਦੀਵਾਲਾ) ਪ੍ਰੋ. ਗੁਰਮੁਖ ਸਿੰਘ (ਸੰਤ ਬਾਬਾ ਭਾਗ ਸਿੰਘ ਯੂਨੀਵਰਸਟੀ), ਪ੍ਰੋ. ਕਨਵਲ ਕੁਮਾਰ (ਗੌਰਨਮੈਂਟ ਆਰਟਸ ਸਪੋਰਟਸ ਕਾਲਜ ਜਲੰਧਰ ) ਪ੍ਰੋ. ਮਨਜੀਤ ਕੌਰ (ਜੀ. ਐਨ. ਡੀ. ਯੂ. ਅੰਮਿ੍ਤਸਰ) ਪ੍ਰੋ.ਗਗਨਦੀਪ ਵਰਮਾ (ਗੁਰੂ ਨਾਨਕ ਖ਼ਾਲਸਾ ਕਾਲਜ ਡਰੋਲੀ ਕਲਾਂ), ਪ੍ਰੋ. ਹਿੰਮਤ ਸਿੰਘ (ਗੁਰੂ ਅਰਜਨ ਦੇਵ ਖ਼ਾਲਸਾ ਕਾਲਜ ਚੋਲਾ ਸਾਹਿਬ), ਪ੍ਰੋ. ਬਲਜਿੰਦਰ ਸਿੰਘ (ਗੁਰੂ ਅਰਜਨ ਦੇਵ ਖ਼ਾਲਸਾ ਕਾਲਜ ਚੋਲਾ ਸਾਹਿਬ), ਪ੍ਰੋ. ਬੁਲਬੁਲ (ਡੀ. ਏ. ਵੀ. ਕਾਲਜ ਹੁਸ਼ਿਆਰਪੁਰ) ਪ੍ਰੋ. ਅਮਰਜੀਤ ਸਿੰਘ (ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ), ਮਾਤਾ ਗੁਜਰੀ ਖ਼ਾਲਸਾ ਕਾਲਜ ਕਰਤਾਰਪੁਰ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਢੰਡੋਰੀ ਵਿਖੇ ਤਿੰਨ ਰੋਜ਼ਾ ਪੇਂਡੂ ਫੁੱਟਬਾਲ ਟੂਰਨਾਮੈਂਟ ਸ਼ੁਰੂ <br/> ਅਗਲੀ ਖ਼ਬਰ ਮਾੜੀ ਸੜਕ 'ਤੇ ਜੇ. ਸੀ. ਬੀ. ਪਲਟਣ ਕਾਰਨ ਚਾਲਕ ਦੀ ਡਿਗਣ ਨਾਲ ਮੌਤ, ਦੂਜਾ ਵਾਲ-ਵਾਲ ਬਚਿਆ <br/>
Ad Position 24