15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਪਿੰਡ ਢੰਡੋਰੀ ਵਿਖੇ ਤਿੰਨ ਰੋਜ਼ਾ ਪੇਂਡੂ ਫੁੱਟਬਾਲ ਟੂਰਨਾਮੈਂਟ ਸ਼ੁਰੂ <br/>

Ad Position 21
repet_subhas-goyals [Copy P29]
ਅਜੀਤ ਡੈਸਕ 26-04-2026
ਆਦਮਪੁਰ, 25 ਅਪ੍ਰੈਲ (ਹਰਪ੍ਰੀਤ ਸਿੰਘ)-ਹਲਕੇ ਅਧੀਨ ਆਉਂਦਾ ਪਿੰਡ ਢੰਡੋਰੀ ਦੇ ਖੇਡ ਮੈਦਾਨ ਵਿਚ ਸਥਾਨਕ ਨੌਜਵਾਨ ਸਭਾ ਤੇ ਸਮੂਹ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਸਾਲਾਨਾ ਪੇਂਡੂ ਫੁੱਟਬਾਲ ਟੂਰਨਾਮੈਂਟ ਸ਼ੁਰੂ ਹੋ ਗਿਆ ਹੈ, ਜਿਸ ਦਾ ਰਸਮੀ ਉਦਘਾਟਨ ਮੁੱਖ ਮਹਿਮਾਨ ਹਰਵਿੰਦਰ ਸਿੰਘ ਮਾਹਲ ਸੀਨੀਅਰ ਵਾਈਸ ਪ੍ਰਧਾਨ ਰਾਜੇਵਾਲ ਤੇ ਹਰਪਾਲ ਸਿੰਘ ਬੱਲ ਜਨਰਲ ਸੈਕਟਰੀ ਰਾਜੇਵਾਲ ਵਲੋਂ ਰੀਬਨ ਕੱਟ ਕੇ ਕੱਟ ਕੇ ਕੀਤਾ | ਟੂਰਨਾਮੈਂਟ ਵਿਚ ਇਲਾਕੇ ਦੀਆਂ ਨਾਮੀ ਫੁੱਟਬਾਲ ਪਿੰਡਾਂ ਦੀਆਂ ਕਰੀਬ 20 ਟੀਮਾਂ ਹਿੱਸਾ ਨੇ ਹਿੱਸਾ ਲਿਆ | ਪ੍ਰਬੰਧਕਾਂ ਵਲੋਂ ਜੇਤੂ ਟੀਮਾਂ ਲਈ ਨਕਦ ਇਨਾਮ ਤੇ ਟਰਾਫੀਆਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ | ਖੇਡ ਪ੍ਰੇਮੀਆਂ ਦੀ ਭਾਰੀ ਭੀੜ ਮੈਦਾਨ ਵਿਚ ਆਪਣੀਆਂ ਮਨਪਸੰਦ ਟੀਮਾਂ ਦਾ ਹੌਸਲਾ ਵਧਾਉਣ ਲਈ ਪਹੁੰਚ ਰਹੀ ਹੈ | ਮੁੱਖ ਮਹਿਮਾਨਾਂ ਨੇ ਦੱਸਿਆ ਕਿ ਇਹ ਟੂਰਨਾਮੈਂਟ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਨਾਲ ਜੋੜਨਾ ਹੈ | ਇਸ ਮੌਕੇ ਹਰਪਾਲ ਸਿੰਘ, ਹਰਵਿੰਦਰ ਸਿੰਘ, ਸੰਦੀਪ ਸਿੰਘ, ਸੁਖਵਿੰਦਰ ਸਿੰਘ ਡਰੋਲੀ ਬਲਾਕ ਪ੍ਰਧਾਨ ਰਾਜੇਵਾਲ ਆਦਮਪੁਰ, ਬਹਾਦਰ ਸਿੰਘ ਚੌਹਾਨ ਵਾਈਸ ਪ੍ਰਧਾਨ ਰਾਜੇਵਾਲ, ਮੋਹਣ ਸਿੰਘ, ਸਰਪੰਚ ਦਲਜੀਤ ਕੌਰ, ਕੁਲਵਿੰਦਰ ਕੌਰ, ਮਨਜੀਤ ਕੌਰ, ਬਲਵੀਰ ਸਿੰਘ, ਹਰਜਿੰਦਰ ਸਿੰਘ ਸਮੂਹ ਪੰਚ, ਬਿ੍ਜ ਲਾਲ, ਸੁਰਿੰਦਰ ਪਾਲ, ਪਰਮਜੀਤ ਸਿੰਘ ਦਿਓਲ, ਜੋਗਿੰਦਰ ਸਿੰਘ, ਜਸਵਿੰਦਰ ਸਿੰਘ ਜਲਪੋਤ, ਜਸਪਾਲ ਸਿੰਘ, ਗੋਪੀ, ਹਰਪ੍ਰੀਤ ਸਿੰਘ, ਸੋਹਨ ਲਾਲ, ਹਰਜੀਤ ਸਿੰਘ ਸਮੇਤ ਸਮੂਹ ਪਿੰਡ ਵਾਸੀ ਹਾਜ਼ਰ ਹੋਏ |

Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਸੈਕੰਡਰੀ ਸਕੂਲ ਰੰਧਾਵਾ ਮਸੰਦਾਂ ਦੇ ਵਿਦਿਆਰਥੀਆਂ ਨੂੰ ਆਧੁਨਿਕ ਕਲਾਸ ਰੂਮ ਸਮਰਪਿਤ <br/> ਅਗਲੀ ਖ਼ਬਰ ਮਾਤਾ ਗੁਜਰੀ ਖ਼ਾਲਸਾ ਕਾਲਜ ਕਰਤਾਰਪੁਰ ਵਿਖੇ ਸੈਮੀਨਾਰ <br/>
Ad Position 24