15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਸੀਨੀਅਰ ਸੈਕੰਡਰੀ ਸਕੂਲ ਰੰਧਾਵਾ ਮਸੰਦਾਂ ਦੇ ਵਿਦਿਆਰਥੀਆਂ ਨੂੰ ਆਧੁਨਿਕ ਕਲਾਸ ਰੂਮ ਸਮਰਪਿਤ <br/>

Ad Position 21
repet_subhas-goyals [Copy P29]
ਅਜੀਤ ਡੈਸਕ 26-04-2026
ਕਿਸ਼ਨਗੜ੍ਹ, 25 ਅਪ੍ਰੈਲ (ਹੁਸਨ ਲਾਲ)-ਪੰਜਾਬ ਸਿੱਖਿਆ ਕ੍ਰਾਂਤੀ ਦੇ ਤਹਿਤ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਹੇਠ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਦੇ ਸਾਂਝੇ ਯਤਨਾਂ ਸਦਕਾ ਪੀ. ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੰਧਾਵਾ ਮਸੰਦਾਂ ਵਿਖੇ ਬਲਕਾਰ ਸਿੰਘ ਹਲਕਾ ਵਿਧਾਇਕ ਕਰਤਾਰਪੁਰ ਦੇ ਦਿਸ਼ਾ-ਨਿਰਦੇਸ਼ 'ਤੇ ਮੁੱਖ ਮਹਿਮਾਨ ਸ੍ਰੀਮਤੀ ਬਲਜਿੰਦਰ ਕੌਰ ਸੰਮਤੀ ਮੈਂਬਰ ਵਲੋਂ ਵਿਦਿਆਰਥੀਆਂ ਨੂੰ ਆਧੁਨਿਕ ਕਲਾਸ ਰੂਮ ਸਮਰਪਿਤ ਕੀਤਾ | ਇਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਸਮਾਜ-ਸੇਵੀ ਤੇ ਐਜੂਕੇਸ਼ਨ ਐਕਸਪਰਟ ਬੀਰ ਚੰਦ ਸੁਰੀਲਾ, ਸਰਪੰਚ ਪਤੀ ਗਿਆਨ ਚੰਦ ਤੇ ਜਸਕਰਨ ਸਿੰਘ ਲਿੱਧੜ ਨੇ ਸਿੱਖਿਆ ਦੇ ਖੇਤਰ ਵਿਚ ਜੋ ਪੰਜਾਬ ਸਰਕਾਰ ਨੇ ਕ੍ਰਾਂਤੀ ਲਿਆਂਦੀ ਉਸ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ | ਇਸ ਮੌਕੇ ਪਿ੍ੰਸੀਪਲ ਦਲਬੀਰ ਕੌਰ ਨੇ ਆਏ ਹੋਏ ਮੁੱਖ ਮਹਿਮਾਨ, ਸਰਪੰਚ ਕੁਲਦੀਪ ਕੌਰ, ਚੇਅਰਪਰਸਨ ਕਮਲਾ ਦੇਵੀ, ਸਾਬਕਾ ਸਰਪੰਚ ਮਹਿੰਦਰ ਲਾਲ, ਪ੍ਰਵਾਸੀ ਭਾਰਤੀ ਸਵਰਨ ਸਿੰਘ, ਜਸਵਿੰਦਰ ਸਿੰਘ ਰੰਧਾਵਾ, ਸੁਖਪ੍ਰੀਤ ਕੌਰ ਸੰਮਤੀ ਮੈਂਬਰ, ਆਰ. ਆਰ. ਮਾਹੀ, ਰਣਜੀਤ ਮਾਹੀ, ਮੁੱਖ ਮਹਿਮਾਨ ਨਾਲ ਆਏ ਪਰਿਵਾਰਕ ਮੈਂਬਰ ਸਾਹਿਬਾਨ, ਸਕੂਲ ਸਟਾਫ ਤੇ ਪਤਵੰਤਿਆਂ ਦਾ ਸਮਾਗਮ ਵਿਚ ਸ਼ਿਰਕਤ ਕਰਨ 'ਤੇ ਧੰਨਵਾਦ ਕੀਤਾ | ਪਿ੍ੰਸੀਪਲ ਦਲਬੀਰ ਕੌਰ ਤੇ ਸਮੂਹ ਸਟਾਫ ਮੈਂਬਰਾਂ ਵਲੋਂ ਮੁੱਖ ਮਹਿਮਾਨ ਬਲਜਿੰਦਰ ਕੌਰ ਤੇ ਪਰਿਵਾਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਸਕੂਲ ਦੇ ਵਿਦਿਆਰਥੀਆਂ ਵਲੋਂ ਗਿੱਧਾ ਭੰਗੜਾ, ਲੋਕ ਬੋਲੀਆਂ, ਕੋਰੀਓਗ੍ਰਾਫੀਆਂ ਦੀਆਂ ਆਈਟਮਾਂ ਪੇਸ਼ ਕੀਤੀਆਂ ਗਈਆਂ | ਮੰਚ ਸੰਚਾਲਨ ਦੀ ਭੂਮਿਕਾ ਨਿਭਾਈ ਲੈਕਚਰਾਰ ਰਾਜਵਿੰਦਰ ਸਿੰਘ ਵਲੋਂ ਬਾਖੂਬੀ ਨਿਭਾਈ ਗਈ |

Ad Position 22
No active advertisement
ਪਿਛਲੀ ਖ਼ਬਰ ਪਿੰਡ ਗੜ੍ਹਾ ਵਿਖੇ ਇਕ ਕਾਰ ਤੇ ਟਰੈਕਟਰ ਟਰਾਲੀ ਦੀ ਟੱਕਰ <br/> ਅਗਲੀ ਖ਼ਬਰ ਪਿੰਡ ਢੰਡੋਰੀ ਵਿਖੇ ਤਿੰਨ ਰੋਜ਼ਾ ਪੇਂਡੂ ਫੁੱਟਬਾਲ ਟੂਰਨਾਮੈਂਟ ਸ਼ੁਰੂ <br/>
Ad Position 24