15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਪਿੰਡ ਗੜ੍ਹਾ ਵਿਖੇ ਇਕ ਕਾਰ ਤੇ ਟਰੈਕਟਰ ਟਰਾਲੀ ਦੀ ਟੱਕਰ <br/>

Ad Position 21
repet_subhas-goyals [Copy P29]
ਹਾਦਸੇ 'ਚ ਨੁਕਸਾਨੇ ਵਾਹਨ ਤੇ ਜ਼ੇਰੇ ਇਲਾਜ ਜ਼ਖ਼ਮੀ | ਤਸਵੀਰਾਂ : ਗੈਰੀ ਫਿਲੌਰ <br/> 26-04-2026
ਫਿਲੌਰ, 25 ਅਪ੍ਰੈਲ (ਵਿਪਨ ਗੈਰੀ)-ਬੀਤੀ ਦਿਨੀਂ ਪਿੰਡ ਗੜਾ ਵਿਖੇ ਚੌਹਾਨ ਢਾਬੇ ਕੋਲ ਕਰੀਬ ਸ਼ਾਮ 9 ਵਜੇ ਇਕ ਕਾਰ ਤੇ ਟਰੈਕਟਰ ਟਰਾਲੀ ਦੀ ਜ਼ਬਰਦਸਤ ਟੱਕਰ ਹੋ ਗਈ | ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਕਵਿਡ ਕਾਰ ਨੰਬਰ ਐਚ. ਆਰ-14-ਐਨ.7813 ਜੋ ਨਵਾਂ ਸ਼ਹਿਰ ਵਲੋਂ ਆ ਰਹੀ ਸੀ, ਜਿਸ 'ਚ ਦੋ ਔਰਤਾਂ ਤੇ ਦੋ ਨੌਜਵਾਨ ਲੜਕੇ ਸਵਾਰ ਸਨ ਅਤੇ ਟਰੈਕਟਰ ਟਰਾਲੀ ਫਿਲੌਰ ਵਲੋਂ ਜਾ ਰਹੇ ਸਨ | ਹਾਦਸੇ ਦੌਰਾਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਕਾਰ ਚਾਲਕ ਨੌਜਵਾਨ ਦੇ ਮਾਮੂਲੀ ਸੱਟਾਂ ਲੱਗੀਆਂ | ਬਾਕੀ ਸਵਾਰੀਆਂ ਦਾ ਬਚਾਅ ਰਿਹਾ | ਜਦਕਿ ਜ਼ਖ਼ਮੀ ਵਿਅਕਤੀ ਨੂੰ 108 ਐਂਬੂਲੈਂਸ ਰਾਹੀਂ ਫਿਲੌਰ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਭੇਜਿਆ | ਜ਼ਖ਼ਮੀ ਦੀ ਪਹਿਚਾਣ ਮੋਹਿਤ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਸੰਤ ਨਗਰ ਦਿੱਲੀ ਵਜੋਂ ਹੋਈ ਹੈ | ਇਹ ਚਾਰੋ ਕਾਰ ਸਵਾਰ ਦਿੱਲੀ ਤੋਂ ਅੰਮਿ੍ਤਸਰ ਵਿਖੇ ਮੱਥਾ ਟੇਕਣ ਜਾ ਰਹੇ ਸਨ | ਸਿਵਲ ਹਸਪਤਾਲ ਦੀ ਡਿਊਟੀ ਡਾਕਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਖ਼ਮੀ ਵਿਅਕਤੀ ਨੂੰ ਮਾਮੂਲੀ ਸੱਟਾਂ ਹਨ ਅਤੇ ਖ਼ਤਰੇ ਵਾਲੀ ਕੋਈ ਗੱਲ ਨਹੀਂ ਹੈ | ਟਰੈਕਟਰ ਚਾਲਕ ਦਿਲਬਾਗ ਸਿੰਘ ਨੇ ਦੱਸਿਆ ਕਿ ਉਹ ਬਹੁਤ ਹੌਲੀ ਜਾ ਰਿਹਾ ਸੀ ਤੇ ਇਨ੍ਹਾਂ ਨੂੰ ਬਚਾਉਣ ਦੀ ਬੜੀ ਕੋਸ਼ਿਸ਼ ਵੀ ਕੀਤੀ ਪਰ ਕਾਰ ਚਾਲਕ ਨੇ ਮੇਰੇ ਵਾਲੇ ਪਾਸੇ ਆਣਿ ਕੇ ਸਿੱਧੀ ਟੱਕਰ ਮਾਰ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਮਰਦਮਸ਼ੁਮਾਰੀ ਕਾਰਨ ਪੰਜਾਬ ਵਿਧਾਨ ਸਭਾ ਚੋਣਾਂ ਜਨਵਰੀ-2027 'ਚ ਸੰਭਵ <br/> ਅਗਲੀ ਖ਼ਬਰ ਸੀਨੀਅਰ ਸੈਕੰਡਰੀ ਸਕੂਲ ਰੰਧਾਵਾ ਮਸੰਦਾਂ ਦੇ ਵਿਦਿਆਰਥੀਆਂ ਨੂੰ ਆਧੁਨਿਕ ਕਲਾਸ ਰੂਮ ਸਮਰਪਿਤ <br/>
Ad Position 24