ਜਲੰਧਰ, 26 ਅਪ੍ਰੈਲ (ਐੱਮ. ਐੱਸ. ਲੋਹੀਆ)ਰੋਟਰੀ ਕਲੱਬ ਜਲੰਧਰ ਵੈਸਟ ਤੇ ਡਾ. ਕੇ. ਐੱਸ. ਜੀ. ਮੈਮੋਰੀਅਲ ਚੈਰੀਟੇਬਲ ਸੁਸਾਇਟੀ ਵਲੋਂ 'ਵਾਕਾਥੌਨ 2026' ਦਾ ਕਰਵਾਈ ਗਈ | ਨਿਊ ਰੂਬੀ ਹਸਪਤਾਲ ਤੋਂ ਸ਼ੁਰੂ ਹੋਈ ਇਹ ਵਾਕਾਥੌਨ ਸ਼ਹਿਰ ਭਰ ਦੇ ਵੱਖ-ਵੱਖ ਚੌਰਾਹਿਆਂ ਤੋਂ ਹੁੰਦਾ ਹੋਇਆ ਵਾਪਸ ਹਸਪਤਾਲ ਪਹੁੰਚ ਕੇ ਸਮਾਪਤ ਹੋਈ | ਮੇਅਰ ਵਿਨੀਤ ਧੀਰ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਨਿਤਿਨ ਕੋਹਲੀ, ਸੀ. ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਤੇ ਸਮਰਸੈੱਟ ਸਕੂਲ ਦੇ ਚੇਅਰਮੈਨ ਮਹਿੰਦਰ ਸਿੰਘ ਸਮੇਤ ਹੋਰ ਪਤਵੰਤਿਆਂ ਨੇ ਵਾਕਾਥੌਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ, ਜਿਨ੍ਹਾਂ ਦੇ ਨਾਲ ਕਲੱਬ ਦੀ ਸਕੱਤਰ ਡਾ. ਨਵਨੀਤ ਕੌਰ ਅਰੋੜਾ, ਡਾ. ਐੱਸ. ਪੀ. ਐੱਸ. ਗਰੋਵਰ, ਤਰਸੇਮ ਸਿੰਘ ਭੋਲਾ, ਹਰਬਿੰਦਰ ਸਿੰਘ, ਇੰਜੀਨੀਅਰ ਕੁਲਦੀਪ ਸਿੰਘ ਤੇ ਡਾ. ਕੇ. ਐੱਸ. ਜੀ. ਮੈਮੋਰੀਅਲ ਚੈਰੀਟੇਬਲ ਸੁਸਾਇਟੀ ਦੇ ਸਕੱਤਰ ਪਰਵਿੰਦਰ ਸਿੰਘ, ਕਲੱਬ ਦੇ ਹੋਰ ਅਹੁਦੇਦਾਰ ਅਤੇ ਪਤਵੰਤੇ ਹਾਜ਼ਰ ਸਨ | ਇਸ ਮੌਕੇ 'ਪਰਿੰਦੇ' ਡਾਂਸਿੰਗ ਕਲੱਬ ਦੇ ਡਾਇਰੈਕਟਰ ਰਾਜਨ ਸਿਆਲ ਨੇ ਨਾ ਸਿਰਫ਼ ਭਾਗੀਦਾਰਾਂ ਨੂੰ ਪੰਜਾਬੀ ਗੀਤਾਂ 'ਤੇ ਨੱਚਣ ਲਈ ਮਜਬੂਰ ਕੀਤਾ, ਸਗੋਂ ਰੋਜ਼ਾਨਾ ਜੀਵਨ 'ਚ ਕਸਰਤ ਦੀ ਮਹੱਤਤਾ ਬਾਰੇ ਵੀ ਦੱਸਿਆ | ਇਸ ਮੌਕੇ ਡਾ. ਐੱਸ. ਪੀ. ਸਿੰਘ ਗਰੋਵਰ ਨੇ ਕਿਹਾ ਕਿ 'ਵਾਕਾਥੌਨ ਦਾ ਮੁੱਖ ਮੰਤਵ ਕੈਂਸਰ ਦੀ ਘਾਤਕ ਬਿਮਾਰੀ ਬਾਰੇ ਜਾਗਰੂਕਤਾ ਪੈਦਾ ਕਰਨਾ, ਲੋਕਾਂ ਨੂੰ ਸਿਹਤਮੰਦ ਜੀਵਨ ਅਪਣਾਉਣ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਜੰਕ ਫੂਡ, ਸਿਗਰਟਨੋਸ਼ੀ ਅਤੇ ਨਸ਼ਿਆਂ ਤੋਂ ਪ੍ਰਹੇਜ਼ ਕਰਨ ਪ੍ਰਤੀ ਜਾਗਰੂਕ ਕਰਨਾ ਹੈ | ਵਾਕਾਥੌਨ 'ਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਕੈਂਸਰ ਤੇ ਹੋਰ ਗੰਭੀਰ ਬਿਮਾਰੀਆਂ ਬਾਰੇ ਜਾਗਰੂਕਤਾ ਪੈਦਾ ਕਰਨ ਵਾਲੀਆਂ ਤਖ਼ਤੀਆਂ ਲੈ ਕੇ ਸ਼ਾਮਿਲ ਹੋਏ | ਸਮਾਪਤੀ ਮੌਕੇ ਪ੍ਰਬੰਧਕਾਂ ਵਲੋਂ ਇਸ ਵਾਕਾਥੌਨ ਨੂੰ ਕਾਮਯਾਬ ਬਣਾਉਣ ਵਾਲੇ ਵਿਅਕਤੀਆਂ ਤੇ ਸੰਸਥਾਵਾਂ ਦਾ ਸਨਮਾਨ ਕੀਤਾ | ਡਾ. ਗਰੋਵਰ ਨੇ ਦੱਸਿਆ ਕਿ ਵਾਕਾਥੌਨ ਨੂੰ ਸਫ਼ਲ ਬਣਾਉਣ ਲਈ ਦੈਨਿਕ ਸਵੇਰਾ ਦੇ ਮੁੱਖ ਸੰਪਾਦਕ ਸ਼ੀਤਲ ਵਿੱਜ, ਸੁਖਦੇਵ ਸਿੰਘ, ਰਵਿੰਦਰ ਸਿੰਘ, ਦੀਪਕ ਕੇਸ਼ਰਵਾਨੀ, ਸਟੇਟ ਪਬਲਿਕ ਸਕੂਲ ਤੋਂ ਡਾ. ਨਰੋਤਮ ਸਿੰਘ ਤੇ ਡਾ. ਗਗਨਦੀਪ ਕੌਰ, ਸਟੇਟ ਪਬਲਿਕ ਸਕੂਲ ਤੋਂ ਡਾ. ਅਮਨਦੀਪ ਅਰਨੀਨਾ ਅਰਾਈਨਾ ਆਈ ਤੇ ਡਾ. ਗੁਲਜ਼ਾਰ ਸਿੰਘ ਸੋਂਦ (ਆਸਟਰੇਲੀਆ), ਸੀ. ਏ. ਐੱਮ. ਐੱਸ. ਸੋਂਦ, ਡਾ. ਸਤਨਾਮ ਸਿੰਘ, ਐੱਮ. ਐੱਸ. ਪਨੇਸਰ, ਅਮਰਜੀਤ ਸਿੰਘ ਵਿਰਦੀ, ਡਾ. ਜਸ਼ਨੀਵ ਕਪੂਰ, ਡਾ. ਪੂਜਾ ਕਪੂਰ, ਡਾ. ਐੱਮ. ਐੱਸ. ਭੁਟਾਨੀ, ਰਮਨ ਜੈਨ, ਤਰਸੇਮ ਸਿੰਘ, ਨਿਤਿਸ਼ ਮੈਣੀ, ਜੀ. ਐੱਸ. ਨਾਗਪਾਲ, ਏ. ਕੇ. ਕੁੰਦਰਾ, ਰਮਨ ਸਿੰਘ ਚੰਗਿਆੜਾ, ਰਮਨ ਸਿੰਘ ਵਿਰਦੀ, ਜੇ. ਐੱਸ. 'ਪਰਿੰਦੇ' ਡਾਂਸਿੰਗ ਕਲੱਬ, ਅੰਬਿਕਾ ਸੋਨੀ ਵਲੋਂ ਬਾਈਕਰਜ਼ ਕਲੱਬ, ਐੱਸ. ਡੀ. ਕਾਲਜ ਫ਼ਾਰ ਵੂਮੈਨ, ਲਾਇਲਪੁਰ ਖ਼ਾਲਸਾ ਕਾਲਜ ਤੇ ਲਾਇਲਪੁਰ ਖ਼ਾਲਸਾ ਕਾਲਜ ਫ਼ਾਰ ਵੂਮੈਨ, ਐੱਸ. ਬੀ. ਟੀ. ਸਕੂਲ ਸੋਡਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਸਕੂਲ ਆਫ਼ ਐਮੀਨੈਂਸ) ਨੇ ਅਹਿਮ ਯੋਗਦਾਨ ਪਾਇਆ ਗਿਆ | ਇਸ ਮੌਕੇ ਇੰਜੀਨੀਅਰ ਕੁਲਦੀਪ ਸਿੰਘ, ਟੀ. ਪੀ. ਐੱਸ. ਬਜਾਜ, ਐੱਸ. ਐੱਸ. ਵਿਜ, ਏ. ਐਸ. ਜੁਨੇਜਾ, ਮਨਦੀਪ ਜੁਨੇਜਾ, ਰਮਨ ਭੱਲਾ, ਗੀਤਾ ਭੱਲਾ, ਦਲਜੀਤ ਸਿੰਘ ਵਿਰਦੀ, ਇੰਜਨੀਅਰ ਦਰਸ਼ਨ ਸਿੰਘ, ਇੰਜੀਨੀਅਰ ਸੁਖਦੇਵ ਸਿੰਘ, ਇੰਜੀਨੀਅਰ ਜੁਗਿੰਦਰ ਸਿੰਘ, ਗੁਨਿੰਦਰ ਕੌਰ, ਡਾ. ਐੱਚ. ਕੇ. ਗਰੋਵਰ, ਗੁਰਜੀਤ ਪਨੇਸਰ, ਮੁਨੀਸ਼ਾ ਸਿੱਕਾ, ਡਾ. ਪੁਨੀਤ ਪਾਲ ਸਿੰਘ ਗਰੋਵਰ, ਡਾ. ਹਰਨੀਤ ਕੌਰ ਗਰੋਵਰ, ਡਾ. ਹਰਲੀਨ ਸੁਖਦੇਵ, ਮਨਜੀਤ ਸਿੰਘ ਰੋਬਿਨ, ਹਰਪ੍ਰੀਤ ਸਿੰਘ ਗੋਲਡੀ, ਡਾ. ਅਮਨਦੀਪ ਸਿੰਘ ਅਰੋੜਾ, ਡਾ. ਸੁਸ਼ਮਾ ਚਾਵਲਾ, ਯੋਗ ਗੁਰੂ ਵਿਕਾਸ ਮਹਾਜਨ, ਧੀਰਜ ਭਗਤ ਤੇ ਹੋਰ ਹਾਜ਼ਰ ਸਨ |