05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਸੰਤ ਜਗਦੀਸ਼ ਸਿੰਘ ਵਰਿਆਮ ਯਾਦਗਾਰੀ ਪੁਰਸਕਾਰ ਨਾਲ ਕਵਿੱਤਰੀ 'ਅਰਤਿੰਦਰ ਸੰਧੂ' ਦਾ ਸਨਮਾਨ <br/>

Ad Position 21
No active advertisement
ਅਜੀਤ ਡੈਸਕ 27-04-2026
ਜਲੰਧਰ, 26 ਅਪ੍ਰੈਲ (ਐੱਮ. ਐੱਸ. ਲੋਹੀਆ)–ਪੰਜਾਬੀ ਲੇਖਕ ਸਭਾ ਜਲੰਧਰ ਵਲੋਂ ਕਰਵਾਏ ਇਕ ਵਿਸ਼ੇਸ਼ ਸਮਾਗਮ ਦੌਰਾਨ ਕਵਿੱਤਰੀ ਤੇ 'ਏਕਮ' ਮੈਗਜ਼ੀਨ ਦੀ ਸੰਪਾਦਕ ਅਰਤਿੰਦਰ ਸੰਧੂ ਨੂੰ 'ਸੰਤ ਜਗਦੀਸ਼ ਸਿੰਘ ਵਰਿਆਮ ਯਾਦਗਾਰੀ ਪੁਰਸਕਾਰ' ਦੇ ਕੇ ਸਨਮਾਨਿਤ ਕੀਤਾ ਗਿਆ | ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਕਹਾਣੀਕਾਰ ਤੇ ਪੰਜਾਬੀ ਲੇਖਕ ਸਭਾ ਦੇ ਸਰਪ੍ਰਸਤ ਡਾ. ਵਰਿਆਮ ਸਿੰਘ ਸੰਧੂ ਨੇ ਕੀਤੀ | ਪ੍ਰਧਾਨਗੀ ਮੰਡਲ 'ਚ ਮੰਗਤ ਰਾਮ ਪਾਸਲਾ, ਸਤਨਾਮ ਸਿੰਘ ਮਾਣਕ, ਹਰਬੰਸ ਸਿੰਘ ਚੰਦੀ, ਡਾ. ਰਘਬੀਰ ਕੌਰ ਅਤੇ ਜਗਦੀਸ਼ ਵਰਿਆਮ ਦੀ ਸਪੁੱਤਰੀ ਡਾ. ਰਜਵੰਤ ਕੌਰ (ਸੰਪਾਦਕ 'ਵਰਿਆਮ') ਸ਼ਾਮਿਲ ਸਨ | ਸਮਾਗਮ ਦੇ ਕਨਵੀਨਰ ਡਾ. ਲਖਵਿੰਦਰ ਸਿੰਘ ਜੌਹਲ ਨੇ ਸਵਾਗਤੀ ਭਾਸ਼ਨ ਦੌਰਾਣ ਸਮਾਗਮ ਦੀ ਪ੍ਰਸੰਗਕਤਾ ਬਾਰੇ ਦੱਸਿਆ | ਡਾ. ਬਲਜੀਤ ਕੌਰ ਰਿਆੜ ਨੇ 'ਅਰਤਿੰਦਰ ਕੌਰ ਸੰਧੂ' ਦੀ ਸ਼ਖਸ਼ੀਅਤ ਅਤੇ ਉਸ ਦੇ ਕਾਰਜਾਂ ਸੰਬੰਧੀ ਖੋਜ ਪੱਤਰ ਪੇਸ਼ ਕੀਤਾ ਅਤੇ ਪ੍ਰੋ. ਕੁਲਜੀਤ ਕੌਰ ਨੇ 'ਅਰਤਿੰਦਰ ਸੰਧੂ' ਬਾਰੇ ਸਨਮਾਨ ਪੱਤਰ ਪੜਿ੍ਹਆ, ਉਪਰੰਤ ਉਨ੍ਹਾਂ ਨੂੰ ਦਿੱਤੇ ਗਏ ਸਨਮਾਨ 'ਚ 21 ਹਜ਼ਾਰ ਰੁਪਏ ਨਕਦ, ਸਨਮਾਨ ਚਿੰਨ੍ਹ ਤੇ ਪੰਜਾਬੀ ਸੱਭਿਆਚਾਰ ਦੀ ਪ੍ਰਤੀਕ ਫੁੱਲਕਾਰੀ ਭੇਟ ਕੀਤੀ ਗਈ | ਸਮਾਗਮ 'ਚ ਡਾ. ਸੁਖਵਿੰਦਰ ਸਿੰਘ ਸੰਘਾ, ਪ੍ਰੋਫ਼ੈਸਰ ਮਨਜੀਤ ਸਿੰਘ, ਸੂਬਾ ਹਰਭਜਨ ਸਿੰਘ (ਲੁਧਿਆਣਾ), ਸਵਰਨ ਸਿੰਘ ਵਿਰਕ, ਰਾਜ ਖੁਸ਼ਵੰਤ ਸਿੰਘ ਸੰਧੂ ਨੇ ਵਿਚਾਰ ਪੇਸ਼ ਕੀਤੇ | ਡਾ. ਵਰਿਆਮ ਸਿੰਘ ਸੰਧੂ ਨੇ ਆਪਣੇ ਪ੍ਰਧਾਨਗੀ ਭਾਸ਼ਨ 'ਚ ਕਿਹਾ ਕਿ ਜਗਦੀਸ਼ ਵਰਿਆਮ ਦਾ ਕਾਰਜ ਵੱਡਮੁੱਲਾ ਕਾਰਜ ਸੀ, ਨਾਮਧਾਰੀ ਦਰਬਾਰ ਨੇ ਉਨ੍ਹਾਂ ਨੂੰ ਬਹੁਤ ਸਾਰੀਆਂ ਸਾਹਿਤਕ ਅਤੇ ਸਮਾਜਿਕ ਜ਼ਿੰਮੇਵਾਰੀਆਂ ਸੌਂਪੀਆਂ ਹੋਈਆਂ ਸਨ | ਉਨ੍ਹਾਂ ਦੀ ਇਸ ਸ਼ਖ਼ਸੀਅਤ ਕਾਰਨ ਹੀ 'ਵਰਿਆਮ' ਵਰਗਾ ਮੈਗਜ਼ੀਨ ਲਗਾਤਾਰ ਆਪਣਾ ਮਿਆਰ ਬਰਕਰਾਰ ਰੱਖ ਸਕਿਆ | ਸਮਾਗਮ 'ਚ ਜਗਦੀਸ਼ ਵਰਿਆਮ ਦੀ ਸਪੁੱਤਰੀ ਡਾ. ਰਜਵੰਤ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ, ਉਨ੍ਹਾਂ ਆਪਣੇ ਪਿਤਾ ਨਾਲ ਜੁੜੀਆਂ ਨਿੱਜੀ ਯਾਦਾਂ ਨੂੰ ਆਏ ਹੋਏ ਸਰੋਤਿਆਂ ਨਾਲ ਸਾਂਝਾ ਕੀਤਾ | ਸਮਾਗਮ ਦੌਰਾਨ ਹੋਏ ਕਵੀ ਦਰਬਾਰ 'ਚ ਸੰਤ ਸਿੰਘ ਸੰਧੂ, ਸੁਰਿੰਦਰ ਮਕਸੂਦਪੁਰੀ, ਜਸਪਾਲ ਜ਼ੀਰਵੀ, ਨਕਾਸ਼ ਜਲੰਧਰੀ, ਸੰਦੀਪ, ਜਗਦੀਸ਼ ਰਾਣਾ ਤੇ ਬਲਜੀਤ ਕੌਰ ਬੱਲ ਸ਼ਾਮਿਲ ਸਨ | ਸਮਾਗਮ ਦਾ ਸੰਚਾਲਨ ਪੰਜਾਬੀ ਲੇਖਕ ਸਭਾ ਜਲੰਧਰ ਦੇ ਜਨਰਲ ਸਕੱਤਰ ਡਾ. ਉਮਿੰਦਰ ਜੌਹਲ ਨੇ ਕੀਤਾ | ਸਮਾਗਮ 'ਚ ਡਾ. ਸੁਖਪਾਲ ਸਿੰਘ ਥਿੰਦ, ਰਾਕੇਸ਼ ਸ਼ਾਂਤੀਦੂਤ, ਕੁਲਵੰਤ ਸਿੰਘ ਮਠਾੜੂ, ਅਮਰਜੀਤ ਸਿੰਘ ਨਿੱਝਰ, ਡਾ. ਕੁਲਵੰਤ ਸਿੰਘ ਸੰਧੂ, ਕੁਲਵਿੰਦਰ ਸਿੰਘ ਫੁੱਲ, ਹਰੀਸ਼ ਅਗਰਵਾਲ, ਇੰਦਰਜੀਤ ਆਰਟਿਸਟ, ਜਸਵੀਰ ਸਿੰਘ ਸੋਢੀ, ਪਾਲ ਸਿੰਘ ਨੌਲੀ, ਚਰਨਜੀਤ ਸਿੰਘ ਜੋਗੀ, ਮਿਹਰਬਾਨ ਸਿੰਘ, ਪਰਮਜੀਤ ਕੌਰ ਜੌਹਲ, ਬਲਦੇਵ ਕਿਸ਼ੋਰ, ਰਾਜਵੰਤ ਕÏਰ ਸੰਧੂ, ਰਾਜੇਸ਼ ਥਾਪਾ ਸਮੇਤ ਵੱਡੀ ਗਿਣਤੀ 'ਚ ਸਾਹਿਤਕਾਰ, ਪੱਤਰਕਾਰ ਅਤੇ ਬੁੱਧੀਜੀਵੀ ਸ਼ਾਮਿਲ ਹੋਏ | ਲੇਖਕ ਸਭਾ ਦੇ ਵਿੱਤ ਸਕੱਤਰ ਅਤੇ ਸੰਤ ਜਗਦੀਸ਼ ਸਿੰਘ ਵਰਿਆਮ ਦੇ ਛੋਟੇ ਭਰਾ ਸੰਤ ਨਰੈਣ ਸਿੰਘ ਨੇ ਇਸ ਸਮਾਗਮ ਦੀ ਸਫ਼ਲਤਾ 'ਚ ਵਿਸ਼ੇਸ਼ ਭੂਮਿਕਾ ਨਿਭਾਈ | ਸਮਾਗਮ ਦੇ ਅੰਤ ਤੇ ਡਾ. ਰਘਬੀਰ ਕੌਰ ਨੇ ਆਏ ਹੋਏ ਸਰੋਤਿਆਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਰੋਟਰੀ ਕਲੱਬ ਜਲੰਧਰ ਵੈਸਟ ਤੇ ਡਾ. ਕੇ. ਐੱਸ. ਜੀ. ਮੈਮੋਰੀਅਲ ਚੈਰੀਟੇਬਲ ਸੁਸਾਇਟੀ ਨੇ ਕਰਵਾਈ 'ਵਾਕਾਥੌਨ 2026' <br/>... ਅਗਲੀ ਖ਼ਬਰ ਟਰੈਵਲ ਏਜੰਟ ਤੋਂ ਪ੍ਰੇਸ਼ਾਨ ਅੰਮਿ੍ਤਧਾਰੀ ਬੀਬੀ ਨੂੰ ਸਿੱਖ ਜਥੇਬੰਦੀਆਂ ਨੇ ਦਿਵਾਇਆ ਇਨਸਾਫ਼, ਪੈਸੇ ਵਾਪਸ ਕਰਨ ਦਾ ਮਿਲਿ...
Ad Position 24