05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਡਾ. ਅੰਬੇਡਕਰ ਦੇ 135ਵੇਂ ਜਨਮ ਦਿਨ ਨੂੰ ਸਮਰਪਿਤ ਬਸਤੀ ਦਾਨਿਸ਼ਮੰਦਾਂ ਵਿਖੇ ਪ੍ਰਭਾਵਸ਼ਾਲੀ ਸਮਾਗਮ <br/>

Ad Position 21
No active advertisement
ਬਹੁਜਨ ਸਮਾਜ ਪਾਰਟੀ ਜਲੰਧਰ ਹਲਕਾ ਜਲੰਧਰ ਪੱਛਮੀ ਵਲੋਂ ਕਰਵਾਏ ਸਮਾਗਮ ਸੰਬੋਧਨ ਕਰਦੇ ਹੋਏ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨਾਲ ਮੰਚ 'ਤੇ ਮੌਜੂਦ ਐਡਵੋਕੇਟ ਪਿ੍ਤਪਾਲ ਸਿੰਘ ਐਡਵੋਕੇਟ ਬਲਵਿੰਦਰ ਸਿੰਘ ਤੇ ਬਸਪਾ ਦੇ ਹੋਰ ਸੀਨੀਅਰ ਆਗੂ | ਅਜੀਤ ਤਸਵੀਰ <br/> 27-04-2026
ਜਲੰਧਰ, 26 ਅਪ੍ਰੈਲ (ਜਸਪਾਲ ਸਿੰਘ)-ਬਹੁਜਨ ਸਮਾਜ ਪਾਰਟੀ (ਬਸਪਾ) ਹਲਕਾ ਜਲੰਧਰ ਪੱਛਮੀ ਵਲੋਂ ਡਾ. ਬੀ. ਆਰ. ਅੰਬੇਡਕਰ ਦੇ 135ਵੇਂ ਜਨਮ ਦਿਨ ਨੂੰ ਸਮਰਪਿਤ ਇਕ ਪ੍ਰਭਾਵਸ਼ਾਲੀ ਪ੍ਰੋਗਰਾਮ ਬਸਤੀ ਦਾਨਿਸ਼ਮੰਦਾ 'ਚ ਹਲਕਾ ਇੰਚਾਰਜ ਐਡਵੋਕੇਟ ਪਿ੍ਤਪਾਲ ਸਿੰਘ ਦੀ ਦੇਖ ਹੇਠ ਕਰਵਾਇਆ | ਇਸ ਮੌਕੇ ਬਸਪਾ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਿਲ ਹੋਏ | ਐਡਵੋਕੇਟ ਬਲਵਿੰਦਰ ਕੁਮਾਰ ਜਨਰਲ ਸਕੱਤਰ ਪੰਜਾਬ ਜਸਵੰਤ ਰਾਏ ਆਫਿਸ ਇੰਚਾਰਜ ਤੇ ਬਸਪਾ ਸ਼ਹਿਰੀ ਪ੍ਰਧਾਨ ਸਲਵਿੰਦਰ ਕੁਮਾਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਡਾ. ਕਰੀਮਪੁਰੀ ਨੇ ਬਾਬਾ ਸਾਹਿਬ ਨੂੰ ਸ਼ਰਧਾ ਸੁਮਨ ਅਰਪਿਤ ਕਰਦਿਆਂ ਹੋਇਆਂ ਆਪਣੇ ਸੰਬੋਧਨ 'ਚ ਕਿਹਾ ਕਿ ਡਾ. ਅੰਬੇਡਕਰ ਦਾ ਸਾਰੇ ਸਮਾਜ ਨੂੰ ਇਕੋ ਹੀ ਸੁਨੇਹਾ ਸੀ ਕਿ ਅਗਰ ਤੁਸੀਂ ਕਾਰਵਾਂ ਅੱਗੇ ਨਾ ਵਧਾ ਸਕੇ ਤਾਂ ਪਿੱਛੇ ਵੀ ਲੈ ਕੇ ਨਾ ਜਾਣਾ ਇਸੇ ਤਰ੍ਹਾਂ ਕਾਂਸ਼ੀ ਰਾਮ ਨੂੰ ਯਾਦ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਆਪਣਾ ਸਫਰ ਸਾਈਕਲ 'ਤੇ ਸਮਾਜ ਨੂੰ ਇਕਜੁੱਟ ਕਰਨ ਵਾਸਤੇ ਕੀਤਾ | ਕਰੀਮਪੁਰੀ ਨੇ ਕਿਹਾ ਕਿ 2027 ਦੀ ਪੰਜਾਬ ਸੰਭਾਲੋ ਮੁਹਿੰਮ ਤਹਿਤ ਬਾਬਾ ਸਾਹਿਬ ਦੇ ਸੁਪਨਿਆਂ ਦੀ ਸਰਕਾਰ ਬਣਾਈਏ ਕਿਉਂਕਿ ਜਾਗਿਆ ਹੋਇਆ ਸਮਾਜ ਗੁਲਾਮ ਵਿਵਸਥਾ ਲਈ ਖਤਰਨਾਕ ਹੋ ਸਕਦਾ ਹੈ 2027 'ਚ ਗੁਲਾਮੀ ਦੇ ਸੰਗਲ ਕੱਟਣ ਲਈ ਸਮਾਜ ਨੂੰ ਇਕਜੁੱਟ ਹੋਣਾ ਪੈਣਾ ਹੈ | ਇਸ ਮੌਕੇ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਅੱਜ ਦੀਆਂ ਸਿਆਸੀ ਪਾਰਟੀਆਂ ਸਾਡੇ ਸਮਾਜ ਦੇ ਲੋਕਾਂ ਨੂੰ ਹਮੇਸ਼ਾ ਹੀ ਵਰਤਦੀਆਂ ਆਈਆਂ ਹਨ | ਸਕੂਲ ਬੰਦ ਕੀਤੇ ਜਾ ਰਹੇ ਹਨ ਮਹਿੰਗਾਈ ਕਰਕੇ ਹਰ ਪਾਸੇ ਬੇਹਾਲੀ ਹੋਈ ਪਈ ਹੈ | ਕੌਂਸਲਰ ਗੋਗਾ ਨੇ ਕਿਹਾ ਕਿ ਐਮ. ਐਲ. ਏ. ਚੁਣ ਕੇ ਵਿਧਾਨ ਸਭਾ ਤਾਂ ਪਹੁੰਚਾ ਦਿੱਤੇ ਜਾਂਦੇ ਹਨ ਤੇ ਉਨ੍ਹਾਂ ਦੇ ਹਾਲਾਤ ਬਦਲ ਜਾਂਦੇ ਹਨ ਪਰ ਸਮਾਜ ਦੇ ਹਾਲਾਤ ਉਹੀ ਰਹਿੰਦੇ ਹਨ | ਪ੍ਰੋਗਰਾਮ 'ਚ ਵਿਸ਼ੇਸ਼ ਤੌਰ 'ਤੇ ਹਿਮਾਚਲ ਪ੍ਰਦੇਸ਼ ਦੇ ਪਾਰਟੀ ਦੇ ਸਾਬਕਾ ਕੋਡੀਨੇਟਰ ਵੀਰ ਸਿੰਘ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਸਾਰੇ ਹੀ ਮਹਿਮਾਨਾਂ ਨੇ ਹਲਕਾ ਵੈਸਟ ਦੀ ਪ੍ਰਬੰਧਕੀ ਟੀਮ ਨੂੰ ਵਧਾਈ ਦਿੱਤੀ | ਪ੍ਰੋਗਰਾਮ ਦਾ ਮੁੱਖ ਸੰਚਾਲਨ ਕਰਦਿਆਂ ਹੋਇਆਂ ਐਡਵੋਕੇਟ ਪਿ੍ਤਪਾਲ ਸਿੰਘ ਨੇ ਕਿਹਾ ਕਿ ਬਾਬਾ ਸਾਹਿਬ ਨੇ ਦਲਿਤ ਵਰਗ ਲਈ ਜਿਥੇ ਐਨਾ ਕੰਮ ਕੀਤਾ ਉਥੇ ਹੀ ਉਨ੍ਹਾਂ ਨੇ ਭਾਰਤ ਵਾਸੀਆਂ ਲਈ ਤੇ ਵਿਸ਼ੇਸ਼ਕਰ ਔਰਤਾਂ ਨੂੰ ਸੰਵਿਧਾਨ ਰਾਹੀਂ ਬਰਾਬਰਤਾ ਦੇ ਅਧਿਕਾਰ ਦਿੱਤੇ | ਸੀਨੀਅਰ ਆਗੂ ਵਿਜੇ ਯਾਦਵ ਨੇ ਆਏ ਹੋਏ ਸਾਰੇ ਹੀ ਮਹਿਮਾਨਾਂ ਦਾ ਧੰਨਵਾਦ ਕੀਤਾ | ਬਸਪਾ ਪੱਛਮੀ ਦੇ ਪ੍ਰਧਾਨ ਕਰਮ ਚੰਦ ਅਤੇ ਸੁਨੀਤਾ ਨੇ ਪੜ੍ਹਾਈ 'ਚ ਵਧੀਆ ਅੰਕ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਕਿਤਾਬਾਂ ਤੇ ਪੈਨ ਵੰਡੇ | ਇਸ ਮੌਕੇ ਵਿੱਕੀ ਬਹਾਦਰਕੇ ਨੇ ਆਪਣੇ ਮਿਸ਼ਨਰੀ ਗੀਤਾਂ ਦੇ ਨਾਲ ਸਮਾਂ ਬੰਨ ਦਿੱਤਾ | ਜਲੰਧਰ ਪੱਛਮੀ ਦੀ ਟੀਮ ਵਿਚ ਜਗਦੀਸ਼ ਮੀਨੀਆ, ਕੁਲਦੀਪ ਬੰਗੜ, ਅਭੀ ਲੋਚ, ਮਨੀਸ਼ ਯਾਦਵ, ਗਿਰਧਾਰੀ ਲਾਲ, ਉੱਤਮ ਮੀਨੀਆ, ਰਾਕੇਸ਼ ਲੋਚ, ਸਾਈ ਦਾਸ, ਰਿੱਕੀ ਪਦਮ, ਐਡਵੋਕੇਟ ਦੀਪਕ ਕੁਮਾਰ, ਜਸਬੀਰ ਕੌਰ, ਰਕੇਸ਼ ਲੋਚ, ਅਸ਼ੋਕ ਕੁਮਾਰ, ਗੁਲਸ਼ਨ ਜੱਸਮ, ਮਦਨ ਲਾਲ, ਮਨੀ ਸਹੋਤਾ, ਮਾਸਟਰ ਹਰਜਿੰਦਰ ਪਾਲ, ਮਨੀ ਹੰਸ, ਬਲਜੀਤ ਕੁਮਾਰ, ਕਰਨੈਲ ਸਿੰਘ, ਸੁਨੀਲ ਸੋਡੀ ਦੇ ਵਿਸ਼ੇਸ਼ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਸਫਲ ਹੋਇਆ |

Ad Position 22
No active advertisement
ਪਿਛਲੀ ਖ਼ਬਰ ਵਿਰੋਧ ਕਰਨ ਦੇ ਨਾਂਅ 'ਤੇ ਮਾਹੌਲ ਖਰਾਬ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਹੋਵੇ-ਭੰਡਾਰੀ <br/> ਅਗਲੀ ਖ਼ਬਰ ਕੇਂਦਰੀ ਵਿਧਾਨ ਸਭਾ ਖੇਤਰ ਰਾਮਾਮੰਡੀ ਵਿਖੇ ਭਾਜਪਾ ਨੂੰ ਮਿਲੀ ਮਜ਼ਬੂਤੀ <br/>
Ad Position 24