06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

'ਆਪ' ਵਲੋਂ ਭਾਜਪਾ 'ਚ ਸ਼ਾਮਿਲ ਹੋਏ ਰਾਜ ਸਭਾ ਮੈਂਬਰਾਂ ਖ਼ਿਲਾਫ਼ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 27-04-2026
ਆਦਮਪੁਰ, 26 ਅਪ੍ਰੈਲ (ਹਰਪ੍ਰੀਤ ਸਿੰਘ)-ਆਮ ਆਦਮੀ ਪਾਰਟੀ (ਆਪ) ਦੇ ਸੱਤ ਰਾਜ ਸਭਾ ਮੈਂਬਰਾਂ ਵਲੋਂ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋਣ ਤੋਂ ਬਾਅਦ ਪੰਜਾਬ ਭਰ ਵਿਚ ਸਿਆਸੀ ਮਾਹੌਲ ਗਰਮਾ ਗਿਆ ਹੈ | ਜਿਸ ਦੇ ਚਲਦਿਆਂ ਵਿਧਾਨ ਸਭਾ ਆਦਮਪੁਰ ਵਿਖੇ ਨੇੜੇ ਬੱਸ ਅੱਡਾ ਵਿਖੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਦੀ ਅਗਵਾਈ ਹੇਠ 'ਆਪ' ਵਰਕਰਾਂ ਵਲੋਂ ਇਨ੍ਹਾਂ ਮੈਂਬਰਾਂ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਘਰ ਪੁਤਲਾ ਫੂਕਿਆ | ਗੁੱਸੇ ਵਿਚ ਆਏ 'ਆਪ' ਵਰਕਰਾਂ ਨੇ ਸਾਬਕਾ ਕਿ੍ਕਟਰ ਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨਾਲ ਸੰਬੰਧਤ ਅਸ਼ੋਕ ਮਿੱਤਲ ਪੁਤਲਾ ਫੂਕਿਆ | ਉਨ੍ਹਾਂ ਕਿਹਾ ਕਿ 'ਆਪ' ਛੱਡ ਕੇ ਭਾਜਪਾ ਵਿਚ ਜਾਣ ਵਾਲੇ ਰਾਜ ਸਭਾ ਮੈਂਬਰਾਂ ਦੇ ਜਾਣ ਨਾਲ 'ਆਪ' ਨੂੰ ਕੋਈ ਫਰਕ ਨਹੀਂ ਪਿਆ ਪਰ ਵਿਰੋਧੀ ਪਾਰਟੀ ਕਾਂਗਰਸ, ਅਕਾਲੀ ਦਲ ਬਾਦਲ ਨੂੰ ਇਨ੍ਹਾਂ ਦੇ ਜਾਣ ਦੇ ਨਾਲ ਬਹੁਤ ਧੱਕਾ ਲੱਗਾ ਹੈ | ਜਿਹੜੇ ਮੀਡੀਆ ਵਿਚ ਉਨ੍ਹਾਂ ਦੇ ਜਾਣ ਦੀਆਂ ਘੋੜੀਆਂ ਗਾ ਰਹੇ ਹਨ | ਇਸ ਮੌਕੇ ਚੇਅਰਮੈਨ ਪਰਮਜੀਤ ਸਿੰਘ ਰਾਜਵੰਸ਼, ਜਸਦਿਆਲ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸੰਗਠਨ ਇੰਚਾਰਜ ਪਰਮਜੀਤ ਪੰਮਾ, ਹਰਿ ਹਰਕੀਤ ਨਿੱਝਰ ਕੁਆਰਡੀਨੇਟਰ ਕਿਸਾਨ ਵਿੰਗ, ਮਦਨ ਲਾਲ ਜ਼ਿਲ੍ਹਾ ਸੈਕਟਰੀ ਭੋਗਪੁਰ, ਅਸ਼ੋਕ ਸ਼ਰਮਾ ਭੋਗਪੁਰ, ਅਮਰੀਕ ਲਾਲ ਬਲਾਕ ਪ੍ਰਧਾਨ, ਸੁਖਬੀਰ ਕੁਮਾਰ ਕੋਆਰਡੀਨੇਟਰ ਐਸ. ਸੀ. ਵਿੰਗ, ਜੋਗਿੰਦਰ ਪਾਲ ਸ਼ਹਿਰੀ ਪ੍ਰਧਾਨ, ਦਵਿੰਦਰ ਸੂਰੀ ਚੇਅਰਮੈਨ ਪੰਜਾਬ ਕਮਿਸ਼ਨ ਟਰੇਡ, ਆਸ਼ੂ ਬਾਂਸਲ ਬਲਾਕ ਪ੍ਰਧਾਨ, ਰਕੇਸ਼ ਅਗਰਵਾਲ ਸੀਨੀਅਰ ਆਗੂ, ਪਵਿੱਤਰ ਸਿੰਘ, ਚਰਨਜੀਤ ਸਿੰਘ ਸ਼ੇਰੀ, ਗੁਰਮੀਤ ਬੋਪਾਰਾਏ, ਹੈਪੀ ਹਰੀਪੁਰ, ਹਰਜੀਤ ਸਿੰਘ ਪਰਹਾਰ, ਜਗਜੀਤ ਸਿੰਘ, ਮਨਦੀਪ ਸਿੰਘ, ਪ੍ਰਦੀਪ ਤੂਰ, ਮੋਹਨ ਲਾਲ ਨਿੱਕੂ, ਪੰਕਜ ਹਨੀ ਬਲਾਕ ਪ੍ਰਧਾਨ, ਵਿੱਕੀ ਬੱਧਣ ਕੌਂਸਲਰ, ਪਰਮਜੀਤ ਪੱਪੀ ਬਲਾਕ ਪ੍ਰਧਾਨ, ਮੰਗਾ ਸਿੰਘ ਵਾਈਸ ਅਸੰਬਲੀ ਕੋਆਰਡੀਨੇਟਰ ਸਮੇਤ 'ਆਪ' ਵਰਕਰ ਹਾਜ਼ਰ ਹੋਏ |

Ad Position 22
No active advertisement
ਪਿਛਲੀ ਖ਼ਬਰ ਮਿੰਨੀ ਪੰਜਾਬ ਸਟੇਟ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ 'ਚੋਂ ਲੁਧਿਆਣਾ ਦੀ ਸਮਾਇਰਾ ਤੇ ਆਨਿਆ ਬਣੀਆਂ ਡਬਲ ਚੈਂਪੀਅਨ <br/... ਅਗਲੀ ਖ਼ਬਰ ਅਲਫਾ ਮਹਿੰਦਰੂ ਫਾਊਾਡੇਸ਼ਨ ਨੇ ਲਗਾਇਆ ਅੱਖਾਂ ਦੀ ਜਾਂਚ ਲਈ ਮੁਫ਼ਤ ਕੈਂਪ <br/>
Ad Position 24