05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਦੁਆਬਾ ਕਾਲਜ ਦੇ ਇਕਨਾਮਿਕਸ ਦੇ ਵਿਦਿਆਰਥੀਆਂ ਵਲੋਂ ਵਿੱਦਿਅਕ ਦੌਰਾ

Ad Position 21
No active advertisement
ਅਜੀਤ ਡੈਸਕ 28-04-2026
ਜਲੰਧਰ, 27 ਅਪ੍ਰੈਲ (ਜਸਪਾਲ ਸਿੰਘ)-ਦੁਆਬਾ ਕਾਲਜ ਦੇ ਪੋਸਟ ਗ੍ਰੈਜੂਏਟ ਇਕਨਾਮਿਕਸ ਵਿਭਾਗ ਵਲੋਂ ਇੰਸਟੀਚਿਊਸ਼ਨਲ ਇਨੋਵੇਸ਼ਨ ਦੇ ਸਹਿਯੋਗ ਨਾਲ ਆਰ. ਬੀ. ਆਈ. ਚੰਡੀਗੜ੍ਹ ਦੇ ਰਿਜ਼ਨਲ ਦਫ਼ਤਰ ਦਾ ਇਕ ਜਾਣਕਾਰੀ ਭਰਪੂਰ ਵਿੱਦਿਅਕ ਦੌਰਾ ਕੀਤਾ ਗਿਆ, ਜਿਸ ਦਾ ਮਕਸਦ ਇਕਨਾਮਿਕਸ ਦੇ 52 ਵਿਦਿਆਰਥੀਆਂ ਦੇ ਲਈ ਸਿਧਾਂਤਕ ਆਰਥਿਕ ਸੰਕਲਪਾਂ ਤੇ ਅਸਲ ਬੈਂਕਿੰਗ ਪ੍ਰਕਿਰਿਆਵਾਂ ਵਿਚਕਾਰ ਇਕ ਮਹੱਤਵਪੂਰਨ ਪੁਲ ਪ੍ਰਦਾਨ ਕਰਨਾ ਅਤੇ ਉਨ੍ਹਾਂ ਨੂੰ ਕੇਂਦਰੀ ਬੈਂਕ ਦੀ ਬਣਤਰ ਅਤੇ ਕਾਰਜਸ਼ੀਲਤਾ ਦਾ ਪੂਰਾ ਗਿਆਨ ਪ੍ਰਦਾਨ ਕਰਨਾ ਸੀ | ਇਸ ਦੌਰੇ ਦਾ ਤਾਲਮੇਲ ਡਾ. ਸੁਰੇਸ਼ ਮਾਗ ਵਿਭਾਗ ਮੁਖੀ ਅਰਥਸ਼ਾਸਤਰ, ਪ੍ਰੋ. ਸੁਖਵਿੰਦਰ ਸਿੰਘ ਵਿਭਾਗ ਮੁਖੀ ਇਤਿਹਾਸ, ਡਾ. ਆਰਤੀ ਬਹਿਲ, ਪ੍ਰੋ. ਵਿਵੇਕ ਤੇ ਪ੍ਰੋ. ਅਮਨਪ੍ਰੀਤ ਕੌਰ ਦੀ ਨਿਗਰਾਨੀ ਹੇਠ ਕੀਤਾ | ਤਕਨੀਕੀ ਸੈਸ਼ਨਾਂ ਦਾ ਸੰਚਾਲਨ ਭਾਰਤੀ ਰਿਜ਼ਰਵ ਬੈਂਕ ਦੇ ਉੱਘੇ ਅਧਿਕਾਰੀਆਂ ਦੇ ਇਕ ਉੱਘੇ ਪੈਨਲ ਦੁਆਰਾ ਕੀਤਾ, ਜਿਸ ਵਿਚ ਸੰਜੀਵ ਸ਼ਰਮਾ (ਏ. ਜੀ. ਐਮ.-ਪੀ.), ਅੰਕਿਤ ਗਰਗ (ਮੈਨੇਜਰ), ਯੋਗੇਸ਼ ਦਿਓੜਾ (ਸਹਾਇਕ ਮੈਨੇਜਰ), ਸ੍ਰੀਮਤੀ ਪੱਲਵੀ ਭੰਕੋਰ (ਸਹਾਇਕ ਸਲਾਹਕਾਰ) ਤੇ ਸ੍ਰੀ ਅਨੁਰਾਗ ਸ਼੍ਰੀਵਾਸਤਵ (ਸਹਾਇਕ ਮੈਨੇਜਰ) ਸ਼ਾਮਿਲ ਸਨ | ਇਨ੍ਹਾਂ ਸੈਸ਼ਨਾਂ ਵਿਚ ਆਧੁਨਿਕ ਬੈਂਕਿਗ ਦੇ ਬੁਨਿਆਦੀ ਥੰਮ੍ਹਾਂ ਨੂੰ ਸ਼ਾਮਿਲ ਕੀਤਾ ਤੇ ਜਨ ਧਨ ਯੋਜਨਾ ਵਰਗੀਆਂ ਵਿੱਤੀ ਸਮਾਵੇਸ਼ ਪਹਿਲਕਦਮੀਆਂ ਤੇ ਡਿਜੀਟਲ ਭੁਗਤਾਨ ਪ੍ਰਣਾਲੀਆਂ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਵਿਦਿਆਰਥੀਆਂ ਨੂੰ ਸਾਈਬਰ ਸੁਰੱਖਿਆ ਦੇ ਖੇਤਰ ਵਿਚ ਵਿਹਾਰਕ ਗਿਆਨ ਵੀ ਪ੍ਰਦਾਨ ਕੀਤਾ | ਪਿ੍ੰ. ਡਾ. ਪ੍ਰਦੀਪ ਭੰਡਾਰੀ ਨੇ ਵੀ ਪੀ. ਜੀ. ਅਰਥ ਸ਼ਾਸਤਰ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਇੰਨੋਸੈਂਟ ਹਾਰਟਸ ਸਪੋਰਟਸ ਹੱਬ ਲੋਹਾਰਾਂ 'ਚ ਸ਼ੂਟਿੰਗ ਚੈਂਪੀਅਨਸ਼ਿਪ ਹੋਈ ਸਮਾਪਤ ਅਗਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ 'ਚ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਕਰਮਚਾਰੀ ਸੀ. ਪੀ. ਵਲੋਂ ਸਨਮਾਨਿਤ
Ad Position 24