05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਇੰਨੋਸੈਂਟ ਹਾਰਟਸ ਸਪੋਰਟਸ ਹੱਬ ਲੋਹਾਰਾਂ 'ਚ ਸ਼ੂਟਿੰਗ ਚੈਂਪੀਅਨਸ਼ਿਪ ਹੋਈ ਸਮਾਪਤ

Ad Position 21
No active advertisement
ਅਜੀਤ ਡੈਸਕ 28-04-2026
ਜਲੰਧਰ, 27 ਅਪ੍ਰੈਲ (ਪਵਨ ਖਰਬੰਦਾ)-ਇੰਨੋਸੈਂਟ ਹਾਰਟਸ ਸਪੋਰਟਸ ਹੱਬ ਲੋਹਾਰਾਂ ਵਿਚ 23 ਅਪ੍ਰੈਲ ਤੋਂ 25 ਅਪ੍ਰੈਲ 2026 ਤੱਕ ਆਯੋਜਿਤ ਸ਼ੂਟਿੰਗ ਚੈਂਪਿਅਨਸ਼ਿਪ ਸੀਜਨ ਦਾ ਸਮਾਪਨ ਸਮਾਰੋਹ ਹੋਇਆ | ਇਸ ਤਿੰਨ ਦਿਨਾਂ ਦੀ ਪ੍ਰਤੀਯੋਗਤਾ ਵਿਚ ਕੁੱਲ 87 ਭਾਗੀਦਾਰਾਂ ਨੇ ਹਿੱਸਾ ਲਿਆ ਤੇ ਆਪਣੀ ਸ਼ਾਨਦਾਰ ਨਿਸ਼ਾਨੇਬਾਜ਼ੀ ਕਲਾ ਦਾ ਪ੍ਰਦਰਸ਼ਨ ਕੀਤਾ | ਪ੍ਰਬੰਧਕਾਂ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ 'ਚ ਕੁਲ 22 ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਭਾਗੀਦਾਰਾਂ ਨੇ ਅਨੁਸ਼ਾਸਨ, ਇਕਾਗਰਤਾ ਤੇ ਖੇਡ ਭਾਵਨਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਪ੍ਰਤੀਯੋਗਤਾ 'ਚ ਮੇਅਰ ਵਰਲਡ ਸਕੂਲ, ਐਮ. ਜੀ. ਐਨ. ਆਦਰਸ਼ ਨਗਰ, ਪੁਲਿਸ ਡੀ. ਏ. ਵੀ. ਸਕੂਲ, ਇੰਨੋਸੈਂਟ ਹਾਰਟਸ ਸਕੂਲ ਲੋਹਾਰਾਂ, ਇੰਨੋਸੈਂਟ ਹਾਰਟਸ ਸਕੂਲ ਗਰੀਨ ਮਾਡਲ ਟਾਊਨ, ਇੰਨੋਸੈਂਟ ਹਾਰਟਸ ਕਪੂਰਥਲਾ ਰੋਡ, ਆਈ. ਵੀ. ਵਰਲਡ ਸਕੂਲ, ਸਵਾਮੀ ਸੰਤ ਦਾਸ ਸਕੂਲ, ਖ਼ਾਲਸਾ ਸਕੂਲ ਜਲੰਧਰ, ਖ਼ਾਲਸਾ ਕਾਲਜ ਜਲੰਧਰ, ਸੀ. ਟੀ. ਕਾਲਜ, ਸੀ. ਟੀ. ਵਰਲਡ ਸਕੂਲ, ਲਾ ਬਲਾਸਮ ਸਕੂਲ, ਡਿਪਸ ਨੂਰਮਹਿਲ, ਮਨੂ ਵਾਟਿਕਾ ਸਕੂਲ ਮਾਨਸਾ, ਸ਼ਾਰਪ ਸ਼ੂਟਰ ਅਕੈਡਮੀ ਤੇ ਡੀ. ਆਈ. ਐੱਸ. ਐਚ. ਐਸ. ਪੀ. ਸਮੇਤ ਕਈ ਪ੍ਰਸਿੱਧ ਸੰਸਥਾਵਾਂ ਨੇ ਭਾਗ ਲਿਆ | ਸਮਾਪਤੀ ਸਮਾਰੋਹ 'ਚ ਡਿਪਟੀ ਡਾਇਰੈਕਟਰ ਸਪੋਰਟਸ ਰਾਜੀਵ ਪਾਲੀਵਾਲ ਅਤੇ ਇੰਨੋਸੈਂਟ ਹਾਰਟਸ ਸਕੂਲ ਲੋਹਾਰਾਂ ਦੀ ਪਿੰ੍ਰਸੀਪਲ ਕੁਮਾਰੀ ਸ਼ਾਲੂ ਸਹਿਗਲ ਨੇ ਜੇਤੂਆਂ ਨੂੰ ਇਨਾਮ ਵੰਡੇ | ਇਸ ਮੌਕੇ ਸ੍ਰੀ ਅਭਿਸ਼ੇਕ ਰਾਣਾ ਵੀ ਮੌਜੂਦ ਰਹੇ ਅਤੇ ਉਨ੍ਹਾਂ ਨੇ ਸਭ ਭਾਗੀਦਾਰਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ | ਟੀਮ ਮੁਕਾਬਲੇ 'ਚ ਇੰਨੋਸੈਂਟ ਹਾਰਟਸ ਸਕੂਲ ਲੋਹਾਰਾਂ, ਸੀ. ਟੀ. ਵਰਲਡ ਸਕੂਲ, ਦਿੱਲੀ ਇੰਟਰਨੈਸ਼ਨਲ ਸਕੂਲ ਹੁਿ ਸ਼ਆਰਪੁਰ, ਮਨੂ ਵਾਟਿਕਾ ਸਕੂਲ ਮਾਨਸਾ, ਸ਼ਾਰਪ ਸ਼ੂਟਰ ਅਕੈਡਮੀ, ਆਈ. ਵੀ. ਵਰਲਡ ਸਕੂਲ ਅਤੇ ਇੰਨੋਸੈਂਟ ਹਾਰਟਸ ਸਕੂਲ ਗਰੀਨ ਮਾਡਲ ਟਾਊਨ ਦੀਆਂ ਟੀਮਾਂ ਨੇ ਵੱਖ-ਵੱਖ ਸ਼੍ਰੇਣੀਆਂ ਵਿਚ ਪਹਿਲਾ ਸਥਾਨ ਹਾਸਿਲ ਕੀਤਾ | ਇਸ ਦੇ ਨਾਲ ਹੀ ਕਈ ਭਾਗੀਦਾਰਾਂ ਨੇ ਵਿਅਕਤੀਗਤ ਪੱਧਰ 'ਤੇ ਵੀ ਤਗਮੇ ਜਿੱਤ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਤੇ ਸੈਸ਼ਨ ਜੱਜ ਨਿਰਭਉ ਸਿੰਘ ਗਿੱਲ ਵਲੋਂ ਬਾਰ ਐਸੋਸੀਏਸ਼ਨ ਦੀ ਡਾਇਰੈਕਟਰੀ ਜਾਰੀ ਅਗਲੀ ਖ਼ਬਰ ਦੁਆਬਾ ਕਾਲਜ ਦੇ ਇਕਨਾਮਿਕਸ ਦੇ ਵਿਦਿਆਰਥੀਆਂ ਵਲੋਂ ਵਿੱਦਿਅਕ ਦੌਰਾ
Ad Position 24