ਜਲੰਧਰ, 27 ਅਪ੍ਰੈਲ (ਜਤਿੰਦਰ ਪੰਮੀ)-ਜ਼ਿਲ੍ਹਾ ਬਾਰ ਐਸੋਸੀਏਸਨ ਦੀ ਮੈਂਬਰਾਂ ਦੀ ਡਾਇਰੈਕਟਰੀ ਜ਼ਿਲ੍ਹਾ ਤੇ ਸੈਸ਼ਨ ਜੱਜ ਨਿਰਭਉ ਸਿੰਘ ਗਿੱਲ ਵਲੋਂ ਜਾਰੀ ਕੀਤੀ | ਇਸ ਸੰਬੰਧੀ ਬਾਰ ਐਸੋਸੀਏਸ਼ਨ ਦੇ ਦਫਤਰ 'ਚ ਕਰਵਾਏ ਸਮਾਗਮ ਦੌਰਾਨ ਜ਼ਿਲ੍ਹਾ ਤੇ ਸੈਸ਼ਨ ਜੱਜ ਨਿਰਭਉ ਸਿੰਘ ਗਿੱਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਵਿਨੀਤ ਕੁਮਾਰ ਨਾਰੰਗ ਵੀ ਵਿਸ਼ੇਸ਼ ਤੌਰ 'ਤੇ ਪੁੱਜੇ ਹੋਏ ਸਨ | ਪ੍ਰੋਗਰਾਮ ਦਾ ਆਰੰਭ ਬਾਰ ਐਸੋਸੀਏਸਨ ਦੇ ਸਕੱਤਰ ਰੋਹਿਤ ਗੰਭੀਰ ਵਲੋਂ ਮਹਿਮਾਨਾਂ ਦਾ ਸਵਾਗਤ ਗੁਲਦਸਤੇ ਭੇਟ ਕਰਕੇ ਕੀਤਾ | ਆਪਣੇ ਸੰਬੋਧਨ ਦੌਰਾਨ ਰੋਹਿਤ ਗੰਭੀਰ ਨੇ ਕਿਹਾ ਕਿ ਇਹ ਡਾਇਰੈਕਟਰੀ ਸਿਰਫ ਵਕੀਲਾਂ ਦੀ ਜਾਣਕਾਰੀ ਦਾ ਸੰਗ੍ਰਹਿ ਨਹੀਂ, ਸਗੋਂ ਬਾਰ ਦੀ ਏਕਤਾ, ਪੇਸ਼ਾਵਰ ਮਜ਼ਬੂਤੀ ਤੇ ਸਮਰੱਥ ਪਰੰਪਰਾ ਦਾ ਪ੍ਰਤੀਕ ਹੈ | ਇਸ ਮੌਕੇ ਡਾਇਰੈਕਟਰੀ ਦੇ ਤਿਆਰ ਕਰਨ ਵਿਚ ਯੋਗਦਾਨ ਪਾਉਣ ਵਾਲੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਦੌਰਾਨ ਜੱਜ ਨਿਰਭਉ ਸਿੰਘ ਗਿੱਲ ਦੇ ਇਥੋਂ ਬਦਲੀ ਹੋਣ 'ਤੇ ਸਨਮਾਨ ਵਿਚ ਵਿਦਾਇਗੀ ਪ੍ਰੋਗਰਾਮ ਵੀ ਗਿਆ | ਇਸ ਮੌਕੇ ਬਾਰ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਰਾਮ ਛਾਬੜਾ ਸਮੇਤ ਕਾਰਕਾਰਨੀ ਕਮੇਟੀ ਵਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ | ਪ੍ਰੋਗਰਾਮ 'ਚ ਕਾਰਕਾਰਨੀ ਦੇ ਮੈਂਬਰ ਜੂਨੀਅਰ ਵਾਈਸ ਪ੍ਰਧਾਨ ਸੁਰਾਜ ਪ੍ਰਤਾਪ ਸਿੰਘ, ਜਾਇੰਟ ਸਕੱਤਰ ਸਾਹਿਲ ਮਲਹੋਤਰਾ, ਅਸਿਸਟੈਂਟ ਸਕੱਤਰ ਸੋਨਾਲੀਕਾ, ਅਮਨਤ, ਪ੍ਰਭੂ ਧੀਰ, ਪਾਰਸ ਚੌਧਰੀ, ਪਾਇਲ ਹੀਰ, ਮਨਿੰਦਰ ਸਚਦੇਵਾ ਸਮੇਤ ਹੋਰ ਮੈਂਬਰ ਮੌਜੂਦ ਰਹੇ | ਇਸ ਤੋਂ ਇਲਾਵਾ ਸੀਨੀਅਰ ਮੈਂਬਰਾਂ ਵਿਚ ਗੁਰਮੇਲ ਸਿੰਘ ਲਿੱਧੜ, ਰਾਜ ਕੁਮਾਰ ਭੱਲਾ, ਬਲਵਿੰਦਰ ਸਿੰਘ ਲੱਕੀ, ਨਰਿੰਦਰ ਸਿੰਘ, ਜੀ. ਕੇ. ਅਗਨੀਹੋਤਰੀ, ਸੰਜੀਵ ਬਾਂਸਲ, ਸਤਨਾਮ ਸਿੰਘ ਹੁੰਦਲ, ਪਿ੍ਤਪਾਲ ਸਿੰਘ, ਤੇਜਿੰਦਰ ਢਾਲੀਵਾਲ, ਹਰਨੇਕ ਸਿੰਘ, ਕੁਨਾਲ ਗੋਯਲ, ਰਾਮਪਾਲ ਸਰਮਾ, ਭਾਰਤ ਭੂਸਣ ਸੇਖਰੀ, ਮੇਜਰ ਜਸਵੰਤ ਸਿੰਘ, ਦਵਿੰਦਰ ਕੁਮਾਰ, ਦਲਵੀਰ ਸਿੰਘ ਮਹਲ ਤੇ ਕੇ. ਡੀ. ਐਸ. ਰੰਧਾਵਾ ਵੀ ਹਾਜ਼ਰ ਰਹੇ |