ਜਲੰਧਰ, 27 ਅਪ੍ਰੈਲ (ਸ਼ਿਵ)-ਤਹਿਬਾਜ਼ਾਰੀ ਸ਼ਾਖਾ ਦੀ ਘੱਟ ਰਹੀ ਆਮਦਨ ਨੂੰ ਲੈ ਕੇ ਮੇਅਰ ਵਨੀਤ ਧੀਰ ਦੀ ਹਦਾਇਤ 'ਤੇ ਸ਼ਾਖਾ ਦੇ ਸਾਰੇ ਕਰਮਚਾਰੀਆਂ ਨੂੰ ਬਦਲ ਦਿੱਤਾ ਗਿਆ ਸੀ, ਜਿਸ ਕਰਕੇ ਨਿਗਮ ਵਿਚ ਰੇੜਕਾ ਵੀ ਖੜ੍ਹਾ ਹੋ ਗਿਆ ਸੀ ਤੇ ਹੁਣ ਇਸ ਮਾਮਲੇ 'ਚ ਨਿਗਮ ਕਮਿਸ਼ਨਰ ਨੇ ਇਕ ਆਦੇਸ਼ ਜਾਰੀ ਕਰਕੇ ਜਿਥੇ ਤਹਿਬਾਜ਼ਾਰੀ ਸ਼ਾਖਾ 'ਚ ਨਵੀਂ ਟੀਮ ਦੀ ਤਾਇਨਾਤੀ ਕਰ ਦਿੱਤੀ ਹੈ ਜਦਕਿ ਇਸ ਸ਼ਾਖਾ ਤੋਂ ਹਟਾਏ ਗਏ ਕਰਮਚਾਰੀਆਂ ਨੂੰ ਨਿਗਮ ਦੇ ਅਲੱਗ-ਅਲੱਗ ਵਿਭਾਗਾਂ 'ਚ ਭੇਜ ਦਿੱਤਾ ਗਿਆ ਹੈ | ਨਿਗਮ ਕਮਿਸ਼ਨਰ ਦੇ ਆਦੇਸ਼ਾਂ ਮੁਤਾਬਿਕ, ਜਿਨ੍ਹਾਂ ਕਰਮਚਾਰੀਆਂ ਨੂੰ ਤਹਿਬਾਜ਼ਾਰੀ ਸ਼ਾਖਾ 'ਚ ਲਗਾਇਆ ਗਿਆ ਹੈ ਅਤੇ ਇਸ ਸ਼ਾਖਾ ਤੋਂ ਹਟਾਏ ਗਏ ਜਿਨ੍ਹਾਂ ਕਰਮਚਾਰੀਆਂ ਨੂੰ ਹੋਰ ਵਿਭਾਗਾਂ ਵਿਚ ਭੇਜਿਆ ਗਿਆ ਹੈ | ਉਨ੍ਹਾਂ 'ਚ ਇੰਸਪੈਕਟਰ ਜਨਕ ਰਾਜ ਬਾਹਰੀ ਨੂੰ ਪੈਨਸ਼ਨ ਸ਼ਾਖਾ ਵਿਚ, ਰਾਕੇਸ਼ ਹੰਸ ਨੂੰ ਬੁਢਾਪਾ ਪੈਨਸ਼ਨ ਸ਼ਾਖਾ, ਇੰਸਪੈਕਟਰ ਨੀਰਜ ਸਾਹੀ ਨੂੰ ਸ਼ਿਕਾਇਤ ਸ਼ਾਖਾ, ਬਲਜਿੰਦਰ ਸਿੰਘ ਨੂੰ ਤਹਿਬਾਜ਼ਾਰੀ ਸ਼ਾਖਾ, ਕੁਲਦੀਪ ਸਿੰਘ ਨੂੰ ਤਹਿਬਾਜ਼ਾਰੀ ਸ਼ਾਖਾ, ਮਨਦੀਪ ਕੁਮਾਰ, ਆਸ਼ੀਸ਼ ਕੁਮਾਰ, ਪਾਰਸ ਸ਼ਰਮਾ ਆਤੁਸ਼ ਆਪਣੀ ਤਨਖ਼ਾਹ ਓ. ਐਂਡ ਐਮ. ਤੋਂ ਪ੍ਰਾਪਤ ਕਰਨਗੇ | ਇੰਸਪੈਕਟਰ ਕੁਲਵਿੰਦਰ ਸਿੰਘ ਨੂੰ ਪੈਨਸ਼ਨ ਸ਼ਾਖਾ, ਸ੍ਰੀਮਤੀ ਸੀਰਤ ਕੌਰ ਤਹਿਬਾਜ਼ਾਰੀ ਸ਼ਾਖਾ, ਭਵਨੀਤ ਖੋਖਰ ਤਹਿਬਾਜ਼ਾਰੀ ਸ਼ਾਖਾ, ਹਰਨੂਰ ਕੌਰ ਨੂੰ ਲੇਖਾ ਸ਼ਾਖਾ, ਰੋਹਨ ਪਠਾਨੀਆ ਮੇਅਰ ਦਫਤਰ, ਜੂਨੀਅਰ ਸਹਾਇਕ ਹਿਤੇਸ਼ ਨਾਹਰ ਨੂੰ ਲੀਗਲ ਸ਼ਾਖਾ, ਅੰਕੁਸ਼ ਭੱਟੀ ਕਾਨੂੰਨੀ ਸ਼ਾਖਾ, ਅਸ਼ਵਨੀ ਕੁਮਾਰ ਨੂੰ ਬਿੱਲ ਕਲਰਕ, ਕੁਲਭੂਸ਼ਣ ਸੋਂਧੀ ਨੂੰ ਆਰ. ਟੀ. ਆਈ. ਸ਼ਾਖਾ, ਕਲਰਕ ਪਿ੍ੰਸ ਨਾਹਰ ਨੂੰ ਅਜੰਡਾ ਸ਼ਾਖਾ, ਸੇਵਾਦਾਰ ਨਿਤਿਸ਼ ਨਾਹਰ ਨੂੰ ਇਲੈੱਕਸ਼ਨ ਸ਼ਾਖਾ, ਚੰਦਨ ਗਿੱਲ ਨੂੰ ਐਮ. ਜੇ. ਐੱਸ. ਆਰ. ਵਾਈ, ਭਰਤ ਨੂੰ ਸੀ. ਐਫ. ਸੀ. ਮੇਨ, ਕੁਲਦੀਪ ਨੂੰ ਸਿਹਤ ਸ਼ਾਖਾ, ਤਰੁਨ ਨਾਹਰ ਅਜੰਡਾ ਸ਼ਾਖਾ, ਸਾਵਣ ਗਿੱਲ ਨੂੰ ਕੈਸ਼ ਸ਼ਾਖਾ, ਕਰਨ ਨੂੰ ਓ. ਐਂਡ ਐਮ. ਸ਼ਾਖਾ, ਇੰਸਪੈਕਟਰ ਵਰੁਨ ਮਨਚੰਦਾ ਨੂੰ ਤਹਿਬਾਜ਼ਾਰੀ ਸ਼ਾਖਾ, ਦੀਪਕ ਕੁਮਾਰ ਨੂੰ ਤਹਿਬਾਜ਼ਾਰੀ ਸ਼ਾਖਾ, ਦੀਪਕ ਕੁਮਾਰ ਨੂੰ ਤਹਿਬਾਜ਼ਾਰੀ ਸ਼ਾਖਾ, ਰਵੀ ਨੂੰ ਤਹਿਬਾਜ਼ਾਰੀ ਸ਼ਾਖਾ, ਹਰਦੀਪ ਸਿੰਘ ਨੂੰ ਤਹਿਬਾਜ਼ਾਰੀ ਸ਼ਾਖਾ, ਸਤਨਾਮ ਹੰਸ ਨੂੰ ਤਹਿਬਾਜ਼ਾਰੀ ਸ਼ਾਖਾ, ਕਮਲਜੀਤ ਨੂੰ ਤਹਿਬਾਜ਼ਾਰੀ ਸ਼ਾਖਾ, ਆਰਯਨ ਨੂੰ ਤਹਿਬਾਜ਼ਾਰੀ ਸ਼ਾਖਾ, ਮਨਪ੍ਰੀਤ ਨੂੰ ਤਹਿਬਾਜ਼ਾਰੀ ਸ਼ਾਖਾ ਵਿਚ ਬਦਲੀ ਕੀਤੀ ਗਈ ਹੈ | ਨਿਗਮ ਕਮਿਸ਼ਨਰ ਵਲੋਂ ਬਦਲੀ ਕਰਨ ਤੋਂ ਬਾਅਦ ਹੁਣ ਸ਼ਹਿਰ 'ਚ ਸਾਰੀਆਂ ਰੇਹੜੀਆਂ ਨੂੰ ਕਿਊ ਆਰ ਨੰਬਰ ਪਲੇਟਾਂ ਲਗਾਉਣ ਦਾ ਕੰਮ ਜਲਦੀ ਹੀ ਸ਼ੁਰੂ ਕੀਤਾ ਜਾ ਸਕਦਾ ਹੈ ਕਿਉਂਕਿ ਤਹਿਬਾਜ਼ਾਰੀ ਸ਼ਾਖਾ ਦੇ ਪੁਰਾਣੇ ਕਰਮਚਾਰੀਆਂ ਦੇ ਕਾਰਜਕਾਲ 'ਚ 4400 ਕਿਊ. ਆਰ. ਨੰਬਰ ਪਲੇਟਾਂ ਲੱਗੀਆਂ ਸੀ | ਮੇਅਰ ਇਸ ਗੱਲ ਤੋਂ ਨਾਰਾਜ਼ ਸੀ ਕਿ ਜੇਕਰ ਸ਼ਹਿਰ 'ਚ ਸਾਰੀਆਂ 20 ਹਜ਼ਾਰ ਦੇ ਕਰੀਬ ਕਿਊ ਆਰ ਨੰਬਰ ਪਲੇਟਾਂ ਲਗਾ ਦਿੱਤੀਆਂ ਜਾਣ ਤਾਂ ਨਿਗਮ ਨੂੰ ਕਰੋੜਾਂ ਰੁਪਏ ਦੀ ਆਮਦਨ ਆ ਸਕਦੀ ਹੈ | ਆਮਦਨ ਪੂਰੀ ਨਾ ਆਉਣ ਕਰਕੇ ਹੀ ਨਿਗਮ ਵਲੋਂ ਤਹਿਬਾਜ਼ਾਰੀ ਸ਼ਾਖਾ ਦੀ ਸਾਰੀ ਪੁਰਾਣੀ ਟੀਮ ਨੂੰ ਬਦਲ ਦਿੱਤਾ ਗਿਆ ਸੀ |