ਜਲੰਧਰ, 27 ਅਪ੍ਰੈਲ (ਡਾ. ਜਤਿੰਦਰ ਸਾਬੀ)-ਸਥਾਨਕ ਸੇਂਟ ਸੋਲਜਰ ਕੈਂਪਸ ਕਿ੍ਕਟ ਗਰਾਊਾਡ ਵਿਚ ਖੇਡੇ ਗਏ ਅੰਡਰ-23 ਇੰਟਰ-ਡਿਸਟਿ੍ਕਟ ਕਿ੍ਕਟ ਟੂਰਨਾਮੈਂਟ ਦੇ ਮੁਕਾਬਲੇ ਵਿਚ ਜਲੰਧਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਠਾਨਕੋਟ ਨੂੰ 110 ਦੌੜਾਂ ਨਾਲ ਹਰਾ ਦਿੱਤਾ | ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਜਲੰਧਰ ਦੀ ਟੀਮ ਨੇ ਨਿਰਧਾਰਤ 50 ਓਵਰਾਂ ਵਿਚ 351 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ | ਇਸ ਪਾਰੀ ਦੀ ਸਭ ਤੋਂ ਵੱਡੀ ਖਾਸੀਅਤ ਰਹੀ ਅਭੇਦੀਪ ਸਿੰਘ ਦੀ ਸ਼ਾਨਦਾਰ 165 ਦੌੜਾਂ ਦੀ ਪਾਰੀ ਅਤੇ ਵਸੁ ਕੌਸ਼ਲ ਦੇ 92 ਦੌੜਾਂ ਨਾਲ ਜਲੰਧਰ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਦੋਵੇਂ ਬੱਲੇਬਾਜ਼ਾਂ ਨੇ ਮਿਲ ਕੇ 225 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕਰਦੇ ਹੋਏ ਟੀਮ ਨੂੰ ਮਜ਼ਬੂਤ ਸਥਿਤੀ ਵਿਚ ਪਹੁੰਚਾਇਆ | ਟੀਚੇ ਦਾ ਪਿੱਛਾ ਕਰਨ ਮੈਦਾਨ 'ਚ ਉਤਰੀ ਪਠਾਨਕੋਟ ਦੀ ਟੀਮ ਜਲੰਧਰ ਦੇ ਗੇਂਦਬਾਜ਼ਾਂ ਦੇ ਸਾਹਮਣੇ ਜ਼ਿਆਦਾ ਦੇਰ ਟਿਕ ਨਹੀਂ ਸਕੀ ਅਤੇ 241 ਦੌੜਾਂ 'ਤੇ ਆਲ ਆਊਟ ਹੋ ਗਈ | ਜਲੰਧਰ ਦੇ ਗੇਂਦਬਾਜ਼ਾਂ ਨੇ ਅਨੁਸ਼ਾਸਿਤ ਤੇ ਪ੍ਰਭਾਵਸ਼ਾਲੀ ਗੇਂਦਬਾਜ਼ੀ ਦਾ ਪ੍ਰਦਰਸ਼ਨ ਕੀਤਾ | ਕਨਵਰਵੀਰ ਤੇ ਵੰਸ਼ ਨੇ 3-3 ਵਿਕਟਾਂ ਹਾਸਿਲ ਕੀਤੀਆਂ, ਜਦਕਿ ਕਾਜਵਿਤ ਨੇ 2 ਵਿਕਟਾਂ ਲੈ ਕੇ ਟੀਮ ਦੀ ਜਿੱਤ ਵਿਚ ਅਹਿਮ ਯੋਗਦਾਨ ਪਾਇਆ | ਜਲੰਧਰ ਦੀ ਇਸ ਸ਼ਾਨਦਾਰ ਜਿੱਤ 'ਤੇ ਜਲੰਧਰ ਡਿਸਟਿ੍ਕਟ ਕਿ੍ਕਟ ਐਸੋਸੀਏਸ਼ਨ ਦੇ ਅਧਿਕਾਰੀਆਂ ਨੇ ਖੁਸ਼ੀ ਜ਼ਾਹਿਰ ਕੀਤੀ | ਪੀ. ਸੀ. ਏ. ਏਪੈਕਸ ਕਮੇਟੀ ਦੇ ਮੈਂਬਰ ਅਰਮਿੰਦਰ ਸਿੰਘ, ਸੰਯੁਕਤ ਸਕੱਤਰ ਸੰਜੀਵ ਅੰਗਰੀਸ਼, ਪ੍ਰਧਾਨ ਸੰਜੀਵ ਕੁਮਾਰ, ਉਪ ਪ੍ਰਧਾਨ ਰਾਜਨ ਚੋਪੜਾ, ਖਜਾਨਚੀ ਰਿਸ਼ੀ ਰਾਜ ਸ਼ਰਮਾ, ਨਾਲ ਹੀ ਚੋਣਕਰਤਾ ਲਲਿਤ ਕਪੂਰ ਤੇ ਵਿਵੇਕ ਮਹਾਜਨ ਨੇ ਕੋਚ ਰਾਜ ਕੁਮਾਰ ਅਤੇ ਪੂਰੀ ਟੀਮ ਨੂੰ ਵਧਾਈ ਦਿੱਤੀ | ਉਨ੍ਹਾਂ ਨੇ ਉਮੀਦ ਜਤਾਈ ਕਿ ਟੀਮ ਆਉਣ ਵਾਲੇ ਮੈਚਾਂ ਵਿਚ ਵੀ ਇਸੇ ਤਰ੍ਹਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖੇਗੀ |