ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

78 ਕਰੋੜ ਦੇ ਸਪੋਰਟਸ ਹੱਬ ਨੂੰ ਪੂਰਾ ਹੋਣ ਲਈ ਲੱਗੇਗਾ ਅਜੇ ਹੋਰ ਸਮਾਂ

Ad Position 21
No active advertisement
ਅਜੀਤ ਡੈਸਕ 02-05-2026
ਜਲੰਧਰ, 1 ਮਈ (ਸ਼ਿਵ)- ਸ਼ਹਿਰ ਦਾ ਅਹਿਮ ਪ੍ਰਾਜੈਕਟ ਅਤੇ ਖੇਡ ਸਨਅਤ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਬਰਲਟਨ ਪਾਰਕ ਵਿਚ 78 ਕਰੋੜ ਦੀ ਲਾਗਤ ਨਾਲ ਜਿਹੜੇ ਸਪੋਰਟਸ ਹੱਬ ਬਣਾਇਆ ਜਾ ਰਿਹਾ ਹੈ | ਉਸ ਨੂੰ ਪੂਰਾ ਕਰਨ ਵਿਚ ਹੋਰ ਦੇਰੀ ਲੱਗਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ ਕਿਉਂਕਿ ਪਹਿਲਾਂ ਇਸ ਪ੍ਰਾਜੈਕਟ ਨੂੰ 30 ਜੂਨ ਤੱਕ ਪੂਰਾ ਕੀਤਾ ਜਾਣਾ ਸੀ ਪਰ ਬਾਅਦ ਵਿਚ ਇਸ ਦਾ ਸਮਾਂ ਵਧਾ ਕੇ 31 ਅਗਸਤ ਤੱਕ ਕਰ ਦਿੱਤਾ ਗਿਆ ਹੈ | ਕਈ ਸਾਲਾਂ ਤੱਕ ਇਹ ਪ੍ਰਾਜੈਕਟ ਠੱਪ ਹੋ ਗਿਆ ਸੀ ਪਰ ਮੇਅਰ ਵਨੀਤ ਧੀਰ ਤੇ ਹੋਰ ਆਗੂਆਂ ਦੇ ਯਤਨਾਂ ਕਾਰਨ ਇਹ ਪ੍ਰਾਜੈਕਟ ਦੁਬਾਰਾ ਸ਼ੁਰੂ ਹੋਇਆ ਸੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇਸ ਦਾ ਨੀਂਹ ਪੱਥਰ ਰੱਖਿਆ ਗਿਆ ਸੀ | ਪ੍ਰਾਜੈਕਟ ਦੇਰੀ ਨਾਲ ਦਸੰਬਰ 2025 ਵਿਚ ਸ਼ੁਰੂ ਹੋਇਆ ਸੀ ਪਰ ਇਸ ਪ੍ਰਾਜੈਕਟ ਦੇ ਹੁਣ 31 ਅਗਸਤ ਤੱਕ ਪੂਰਾ ਹੋਣ ਦੀ ਆਸ ਨਹੀਂ ਹੈ ਜਿਸ ਕਰਕੇ ਇਸ ਪ੍ਰਾਜੈਕਟ ਨੂੰ ਬਣਾਉਣ ਵਾਲੇ ਠੇਕੇਦਾਰ ਤੋਂ ਇਸ ਨੂੰ ਪੂਰਾ ਕਰਨ ਲਈ 31 ਦਸੰਬਰ ਤੱਕ ਦਾ ਸਮਾਂ ਮੰਗਿਆ ਹੈ | ਇਸ ਪ੍ਰਾਜੈਕਟ ਦਾ 60 ਫੀਸਦੀ ਕੰਮ ਹੋ ਚੁੱਕਾ ਹੈ ਤੇ ਮੈਦਾਨ ਬਣਨ ਤੋਂ ਇਲਾਵਾ ਇਮਾਰਤਾਂ ਬਣ ਚੁੱਕੀਆਂ ਹਨ | ਚਾਹੇ ਠੇਕੇਦਾਰ ਨੇ ਇਸ ਪ੍ਰਾਜੈਕਟ ਨੂੰ ਪੂਰਾ ਕਰਨ ਲਈ 31 ਦਸੰਬਰ ਤੱਕ ਦਾ ਸਮਾਂ ਮੰਗਿਆ ਹੈ ਪਰ ਮੇਅਰ ਵਲੋਂ ਇਸ ਪ੍ਰਾਜੈਕਟ ਨੂੰ ਪੂਰਾ ਕਰਨ ਲਈ 31 ਅਕਤੂਬਰ ਤੱਕ ਦਾ ਹੀ ਸਮਾਂ ਦਿੱਤਾ ਜਾ ਸਕਦਾ ਹੈ | ਸਮਾਰਟ ਸਿਟੀ ਕੰਪਨੀ ਵਲੋਂ ਠੇਕੇਦਾਰ ਨੂੰ 29 ਕਰੋੜ ਦੀ ਅਦਾਇਗੀ ਦਿੱਤੀ ਜਾ ਚੁੱਕੀ ਹੈ ਪਰ ਇਸ ਪ੍ਰਾਜੈਕਟ ਦਾ 60 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ ਜਿਸ ਨਾਲ ਠੇਕੇਦਾਰ ਨੂੰ ਇਸ ਤੋ ਜ਼ਿਆਦਾ ਅਦਾਇਗੀ ਦੇਣੀ ਬਣਦੀ ਸੀ ਜਿਹੜੀ ਕਿ 48 ਕਰੋੜ ਰੁਪਏ ਹੈ | ਜਦੋਂ ਇਸ ਪ੍ਰਾਜੈਕਟ ਦਾ ਨਿਰਮਾਣ ਸ਼ੁਰੂ ਹੋਇਆ ਸੀ ਤਾਂ ਉਸ ਵੇਲੇ ਮਜ਼ਦੂਰਾਂ ਦੀ ਗਿਣਤੀ ਕਾਫੀ ਜ਼ਿਆਦਾ ਸੀ ਪਰ ਹੁਣ ਜਦੋਂ ਕਿ ਕਾਫੀ ਕੰਮ ਹੋ ਚੁੱਕਾ ਹੈ ਤਾਂ ਮੌਕੇ 'ਤੇ ਮਜ਼ਦੂਰਾਂ ਦੀ ਗਿਣਤੀ ਕਾਫੀ ਘੱਟ ਹੋਣ ਦੀ ਚਰਚਾ ਹੈ | ਇਕ ਵੇਲੇ ਤਾਂ ਠੇਕੇਦਾਰ ਨੇ ਕੰਮ ਬੰਦ ਕਰ ਦਿੱਤਾ ਸੀ ਤਾਂ ਇਹ ਮਾਮਲਾ ਹਾਈ ਕੋਰਟ ਵਿਚ ਚਲਾ ਗਿਆ ਸੀ ਪਰ ਮੌਜੂਦਾ ਮੇਅਰ ਵਨੀਤ ਧੀਰ ਵਲੋੇਂ ਠੇਕੇਦਾਰ ਨੂੰ ਕੰਮ ਕਰਨ ਲਈ ਦੁਬਾਰਾ ਮਨਾਇਆ ਗਿਆ ਸੀ | ਇਸ ਪ੍ਰਾਜੈਕਟ ਦੇ ਪੂਰਾ ਹੋਣ ਵਿਚ ਲੱਗ ਰਹੀ ਦੇਰੀ ਹੋਣ ਦੇ ਕਈ ਕਾਰਨ ਹਨ ਜਿਨਾਂ ਵਿਚ ਬਰਲਟਨ ਪਾਰਕ ਵਿਚ ਇਸ ਪ੍ਰਾਜੈਕਟ ਨੂੰ ਬਣਾਉਣ ਲਈ ਪਹਿਲਾਂ ਕੁੱਝ ਦਰਖ਼ਤ ਕੱਟੇ ਜਾਣੇ ਸੀ ਪਰ ਬਾਅਦ ਵਿਚ ਇਹ ਮਾਮਲਾ ਹਾਈਕੋਰਟ ਵਿਚ ਚਲਾ ਗਿਆ ਸੀ ਤਾਂ ਇਹ ਕੰਮ ਕਾਫੀ ਸਮੇਂ ਤੱਕ ਰੁਕਿਆ ਰਿਹਾ ਸੀ | ਇਸ ਤੋਂ ਇਲਾਵਾ ਬਰਲਟਨ ਪਾਰਕ ਵਿਚ ਤਾਂ ਕਾਫੀ ਸਮੇਂ ਤੱਕ ਸਰਕਸ ਚੱਲਦੀ ਰਹੀ ਸੀ ਜਿਸ ਕਰਕੇ ਉਸਾਰੀ ਦਾ ਕੰਮ ਸਮੇਂ ਸਿਰ ਸ਼ੁਰੂ ਨਹੀਂ ਹੋਇਆ ਸੀ | ਇਸ ਪ੍ਰਾਜੈਕਟ ਨੂੰ ਜਲਦੀ ਪੂਰਾ ਕਰਵਾਉਣ ਲਈ ਮੇਅਰ ਵਨੀਤ ਧੀਰ ਤੋਂ ਇਲਾਵਾ ਰਾਜ-ਸਭਾ ਮੈਂਬਰ ਅਸ਼ੋਕ ਮਿੱਤਲ, ਕਿ੍ਕਟਰ ਹਰਭਜਨ ਸਿੰਘ ਕਾਫੀ ਸਰਗਰਮ ਰਹੇ ਸਨ | ਉਨ੍ਹਾਂ ਦੇ ਭਾਜਪਾ ਵਿਚ ਜਾਣ ਤੋਂ ਬਾਅਦ ਹੁਣ ਆਪ ਆਗੂਆਂ ਨੂੰ ਇਸ ਪ੍ਰਾਜੈਕਟ ਨੂੰ ਪੂਰਾ ਕਰਵਾਉਣ ਲਈ ਤੇਜ਼ੀ ਨਾਲ ਕੰਮ ਕਰਵਾਉਣਾ ਪਵੇਗਾ | ਉਂਝ ਇਹ ਪ੍ਰਾਜੈਕਟ ਮੇਅਰ ਵਨੀਤ ਧੀਰ ਦਾ ਡਰੀਮ ਪ੍ਰਾਜੈਕਟ ਹੈ ਤਾਂ ਜੋ ਸ਼ਹਿਰ ਵਿਚ ਖੇਡ ਸਰਗਰਮੀਆਂ ਵਿਚ ਵਾਧਾ ਹੋ ਸਕੇ ਸਗੋਂ ਨੌਜਵਾਨ ਖਿਲਾੜੀਆਂ ਨੂੰ ਇਸ ਦਾ ਵੱਡਾ ਫ਼ਾਇਦਾ ਮਿਲੇਗੀ |
Ad Position 22
No active advertisement
ਪਿਛਲੀ ਖ਼ਬਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਤੋਂ ਕੋਈ ਵੀ ਯੋਗ ਲਾਭਪਾਤਰੀ ਵਾਂਝਾ ਨਾ ਰਹੇ-ਡੀ.ਸੀ. ਵਾਲੀਆ <br/> ਅਗਲੀ ਖ਼ਬਰ ਡੀ.ਐੱਮ.ਐੱਫ਼ ਅਤੇ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਮਜ਼ਦੂਰ ਦਿਹਾੜੇ 'ਤੇ ਮਜ਼ਦੂਰ ਸਮਾਗਮ ਅਤੇ ਮੁਜ਼ਾਹਰਾ
Ad Position 24
No active advertisement