ਜਲੰਧਰ, 1 ਮਈ (ਸ਼ਿਵ)-ਹਲਕਾ ਵਿਧਾਨ ਸਭਾ ਕੈਂਟ ਦੇ ਵਾਰਡ ਨੰਬਰ 39 ਪਿੰਡ ਖਾਂਬਰਾ ਵਿਖੇ ਕੌਂਸਲਰ ਮਨਜੀਤ ਕÏਰ ਦਾਦਰਾ ਅਤੇ ਸੀਨੀਅਰ 'ਆਪ' ਆਗੂ ਕੌਂਸਲਰ ਪਤੀ ਲੱਕੀ ਦਾਦਰਾ ਨੇ ਦੱਸਿਆ ਕਿ ਪਿੰਡ ਖਾਂਬਰਾ ਵਿਖੇ ਉਨ੍ਹਾਂ ਨੇ ਪਾਣੀ ਵਾਲੀ ਮੋਟਰ ਨਿਗਮ ਹਾਊਸ ਤੋਂ ਪਾਸ ਕਰਾਈ ਸੀ ਅਤੇ ਉੱਥੇ ਗੁਰਦੁਆਰਾ ਸਾਹਿਬ ਦੇ ਲਾਗੇ ਉਸ ਨੂੰ ਲਗਵਾਇਆ ਗਿਆ | ਜਿਸ ਨੂੰ ਠੇਕਾ ਮਿਲਿਆ ਸੀ | ਉਸ ਨੇ ਮੋਟਰ ਤਾਂ ਲਗਾ ਦਿੱਤੀ ਪਰ ਉੱਥੇ ਜਿਹੜਾ ਬੋਰ ਕੀਤਾ ਸੀ ਖੱਡਾ ਨਹੀਂ ਬੰਦ ਕੀਤਾ ਸੀ | ਲੱਕੀ ਦਾਦਰਾ ਤਕਰੀਬਨ ਇੱਕ ਮਹੀਨੇ ਤੋਂ ਜ਼ਿਆਦਾ ਨਗਰ ਨਿਗਮ ਨੂੰ ਖੱਡਾ ਭਰਨ ਲਈ ਕਹਿੰਦੇ ਰਹੇ ਸੀ | ਖੱਡਾ ਹੋਣ ਕਰਕੇ ਲੋਕ ਕਾਫੀ ਪੇ੍ਰਸ਼ਾਨ ਰਹੇ ਸੀ | ਪਿੰਡ ਵਾਲਿਆਂ ਨੇ ਕੌਂਸਲਰ ਪਤੀ ਲੱਕੀ ਦਾਦਰਾ ਨੂੰ ਫ਼ੋਨ ਕੀਤਾ ਕੀ ਖੱਡਾ ਭਰਨ ਲਈ ਸਬੰਧਿਤ ਵਿਅਕਤੀ 2000 ਮੰਗ ਰਿਹਾ ਹੈ | ਪਰ ਕੌਂਸਲਰ ਪਤੀ ਲੱਕੀ ਦਾਦਰਾ ਨੇ ਖੱਡਾ ਭਰਨ ਲਈ 1700 ਰੁਪਏ ਆਪਣੀ ਜੇਬ 'ਚੋਂ ਦੇ ਦਿੱਤੇ |