ਜਲੰਧਰ 5 ਮਈ (ਸ਼ਿਵ)-ਵਾਰਡ ਨੰਬਰ ਇੱਕ ਦੇ ਇੰਦਰਾ ਕਲੋਨੀ, ਨਿਊ ਇੰਦਰਾ ਕਲੋਨੀ ਵਿਖੇ ਪਾਣੀ ਦੀ ਕਿੱਲਤ ਕਰਕੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ¢ਨਗਰ ਨਿਗਮ ਵੱਲੋਂ ਰੋਜ਼ਾਨਾ ਇਕ ਟੈਂਕਰ ਕਲੋਨੀ ਵਿਖੇ ਭੇਜਿਆ ਜਾ ਰਿਹਾ ਹੈ ਜਦ ਕਿ ਕਲੋਨੀ ਵਿੱਚ 500 ਘਰ ਹਨ¢ ਲੋਕਾਂ ਦਾ ਕਹਿਣਾ ਸੀ ਕਿ ਪਾਣੀ ਜੇ ਇੱਕ ਟੈਂਕਰ ਨਾਲ ਇਲਾਕੇ ਦੀ ਸਮੱਸਿਆ ਫਿਰ ਪਾਣੀ ਦੀ ਕਮੀ ਦੂਰ ਨਹੀਂ ਹੋ ਰਹੀ ਹੈ¢ ਇਲਾਕਾ ਵਾਸੀ ਸੰਤੋਸ਼ ਬਲਾਨੀ ਨੇ ਕਿਹਾ ਕਿ ਮੋਟਰ ਲੱਗੀ ਹੈ ਪਰ ਬਿਜਲੀ ਦਾ ਕਨੈਕਸ਼ਨ ਨਹੀਂ ਹੋਇਆ ¢ਪਤਾ ਨਹੀਂ ਕਿਸ ਕਾਰਨ ਕਨੈਕਸ਼ਨ ਨਹੀਂ ਹੋ ਰਿਹਾ ¢ਜਦੋਂ ਪਾਣੀ ਦਾ ਟੈਂਕਰ ਆਉਂਦਾ ਹੈ ਤਾਂ ਲੋਕ ਉਸ ਵੇਲੇ ਟੈਂਕਰ ਇੱਕ ਦੂਜੇ ਨਾਲ ਲੜ ਪੈਂਦੇ ਹਨ¢ ਉਨਾਂ ਨੇ ਕਿਹਾ ਕਿ ਨਗਰ ਨਿਗਮ ਚਾਹੀਦਾ ਹੈ ਕੀ ਪਾਣੀ ਦੀ ਮੋਟਰ ਦਾ ਕੁਨੇਕਸ਼ਨ ਜਲਦੀ ਤੋਂ ਜਲਦੀ ਕੀਤਾ ਜਾਵੇ¢ ਗਰਮੀਆਂ ਦਾ ਸੀਜ਼ਨ ਹੈ, ਨਗਰ ਨਿਗਮ ਨੂੰ ਚਾਹੀਦਾ ਹੈ ਕੀ ਵਾਰਡ ਨੰਬਰ ਇੱਕ ਦੇ ਲੋਕਾਂ ਨੇ ਵੀ ਇਥੇ ਵੋਟਾਂ ਪਾਈਆਂ ਹਨ ਤੇ ਉਨ੍ਹਾਂ ਦੀ ਪਾਣੀ ਦੀ ਕਿੱਲਤ ਦੂਰ ਕੀਤੀ ਜਾਵੇ¢