15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਕਬੱਡੀ ਦੇ ਮੈਦਾਨ ਤੋਂ ਸਿਆਸਤ ਦੇ ਮੈਦਾਨ 'ਚ ਪਾਲਾ ਜਲਾਲਪੁਰ ਦੀ ਐਂਟਰੀ ਸੰਤ ਸੀਚੇਵਾਲ ਤੋਂ ਲਿਆ ਆਸ਼ੀਰਵਾਦ <br/>

Ad Position 21
No active advertisement
ਮੁਲਾਕਾਤ ਦੌਰਾਨ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪਾਲਾ ਜਲਾਲਪੁਰ ਨੂੰ ਆਸ਼ੀਰਵਾਦ ਦਿੰਦੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ | ਤਸਵੀਰ- ਸੁਖਦੀਪ ਸਿੰਘ <br/> 06-05-2026
ਮਲਸੀਆਂ, 5 ਮਈ (ਸੁਖਦੀਪ ਸਿੰਘ)-ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪਾਲਾ ਜਲਾਲਪੁਰ ਵੱਲੋਂ ਸਿਆਸਤ 'ਚ ਦਾਖ਼ਲੇ ਦੇ ਸੰਕੇਤ ਮਿਲ ਰਹੇ ਹਨ | ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਤੋਂ ਪਹਿਲਾਂ ਉਨ੍ਹਾਂ ਨੇ ਵਾਤਾਵਰਨ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ | ਮੁਲਾਕਾਤ ਦੌਰਾਨ ਪਾਲਾ ਜਲਾਲਪੁਰ ਅਤੇ ਸੰਤ ਸੀਚੇਵਾਲ ਵਿਚਕਾਰ ਹਲਕਾ ਸ਼ਾਹਕੋਟ ਦੇ ਸਿਆਸੀ ਹਾਲਾਤਾਂ ਅਤੇ ਵਿਕਾਸ ਨਾਲ ਜੁੜੇ ਮਹੱਤਵਪੂਰਨ ਮਸਲਿਆਂ 'ਤੇ ਵਿਸਥਾਰ ਨਾਲ ਗੱਲਬਾਤ ਹੋਈ | ਇਲਾਕੇ ਦੇ ਸਮਾਜਿਕ ਅਤੇ ਵਾਤਾਵਰਨਕ ਮੁੱਦਿਆਂ 'ਤੇ ਧਿਆਨ ਦੇਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ ਗਿਆ | ਪਾਲਾ ਜਲਾਲਪੁਰ ਨੇ ਕਿਹਾ ਕਿ ਉਹ ਕਬੱਡੀ ਦੇ ਮੈਦਾਨ 'ਚ ਆਪਣੀ ਖੇਡ ਨਾਲ ਲੋਕਾਂ ਦਾ ਭਰੋਸਾ ਜਿੱਤ ਚੁੱਕੇ ਹਨ ਅਤੇ ਹੁਣ ਉਹ ਸਮਾਜ ਸੇਵਾ ਤੇ ਲੋਕ ਭਲਾਈ ਲਈ ਸਿਆਸਤ ਦੇ ਮੈਦਾਨ 'ਚ ਕਦਮ ਰੱਖਣ ਲਈ ਤਿਆਰ ਹਨ | Tਚੰਗੀ ਖੇਡ ਕਬੱਡੀ ਖੇਡੀ, ਹੁਣ ਸਿਆਸਤ ਦੇ ਮੈਦਾਨ 'ਚ ਰੇਡਾਂ ਪਾਵਾਂਗੇ,U | ਉਨ੍ਹਾਂ ਦੇ ਇਹ ਬਿਆਨ ਨਾਲ ਸਿਆਸੀ ਗੱਲਬਾਤ ਨੂੰ ਨਵਾਂ ਮੋੜ ਮਿਲਿਆ ਹੈ | ਹੁਣ ਦੇਖਣਾ ਇਹ ਹੋਵੇਗਾ ਕਿ ਕਬੱਡੀ ਦੇ ਮੈਦਾਨ ਦਾ ਇਹ ਖਿਡਾਰੀ ਸਿਆਸਤ ਦੇ ਮੈਦਾਨ 'ਚ ਕਿੰਨੀ ਮਜ਼ਬੂਤੀ ਨਾਲ ਆਪਣੀ ਪਹਿਚਾਣ ਬਣਾਉਂਦਾ ਹੈ | ਇਸ ਦੌਰਾਨ ਪਾਲਾ ਜਲਾਲਪੁਰ ਨੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋ ਕੇ ਅਰਦਾਸ ਕੀਤੀ, ਜਿਸ ਦੌਰਾਨ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਕੇਰਲਮ 'ਚ ਕਾਂਗਰਸ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਹੁਣ ਪੰਜਾਬ ਦੀ ਵਾਰੀ-ਸ਼ੇਰੋਵਾਲੀਆ ਅਗਲੀ ਖ਼ਬਰ ਬੰਗਾਲ 'ਚ ਮੋਦੀ ਦੀਆਂ ਲੋਕ-ਹਿਤੈਸ਼ੀ ਨੀਤੀਆਂ ਦੀ ਜਿੱਤ-ਡਾਬਰ, ਵਡੈਹਰਾ, ਮਿੱਤਲ
Ad Position 24