10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਪ੍ਰਧਾਨ ਮੰਤਰੀ ਦੇ ਬਿਆਨ ਨਾਲ ਦੇਸ਼ ਦੇ ਵਪਾਰੀਆਂ 'ਚ ਡਰ ਦਾ ਮਾਹੌਲ ਬਣਿਆ-ਰਜਿੰਦਰ ਬੇਰੀ

Ad Position 21
No active advertisement
ਅਜੀਤ ਡੈਸਕ 12-05-2026
ਜਲੰਧਰ, 11 ਮਈ (ਪਵਨ ਖਰਬੰਦਾ)-ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਆਪਣੇ ਭਾਸ਼ਣ ਵਿਚ ਕਿਹਾ ਹੈ ਕਿ ਦੇਸ਼ ਦੀ ਜਨਤਾ ਇਕ ਸਾਲ ਸੋਨਾ ਨਾ ਖਰੀਦੇ, ਵਿਦੇਸ਼ ਨਾ ਜਾਣ, ਪੈਟਰੋਲ ਡੀਜ਼ਲ ਦੀ ਵਰਤੋਂ ਘੱਟ ਤੋ ਘੱਟ ਕਰਨ , ਵਰਕ ਫਰਾਮ ਹੋਮ ਕਰਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਭਾਸ਼ਣ ਨਾਲ ਅੱਜ ਦੇਸ਼ ਦੇ ਵਪਾਰੀ ਅਤੇ ਕਾਰੋਬਾਰੀ ਸਹਿਮੇ ਪਏ ਹਨ ਅਤੇ ਵਪਾਰੀਆਂ ਵਿੱਚ ਡਰ ਦਾ ਮਾਹੌਲ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਪੈਟਰੋਲ ਅਤੇ ਡੀਜ਼ਲ ਦੇ ਰੇਟ ਵਿੱਚ ਵੱਧ ਮਾਤਰਾ ਵਿੱਚ ਵਧਣ ਦੇ ਆਸਾਰ ਹਨ, ਜਿਸ ਦਾ ਸਿੱਧਾ ਅਸਰ ਦੇਸ਼ ਦੀ ਆਮ ਜਨਤਾ ਤੇ ਪਵੇਗਾ | ਇਹੋ ਜਿਹੇ ਭਾਸ਼ਣ ਨਾਕਾਮੀ ਦੇ ਸਬੂਤ ਹਨ | ਇਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਦੀ ਜਨਤਾ ਨੂੰ ਮੁੱਢਲੀਆਂ ਸਹੂਲਤਾਂ ਦੇਣ ਵਿੱਚ ਪੂਰੀ ਤਰਾਂ ਨਾਲ ਅਸਫਲ ਹਨ | ਅੱਜ ਤੋ ਕੁਝ ਦਿਨ ਪਹਿਲਾਂ ਤਾਂ ਜਦੋ ਰਾਜਾਂ ਵਿੱਚ ਚੋਣਾਂ ਸਨ ਤਾਂ ਦੇਸ਼ ਵਿੱਚ ਸਭ ਕੁਝ ਸਹੀ ਸੀ ਪਰ ਚੋਣਾਂ ਖਤਮ ਹੁੰਦਿਆਂ ਸਾਰ ਹੀ ਆਖਰ ਪ੍ਰਧਾਨ ਮੰਤਰੀ ਜੀ ਨੂੰ ਇਹੋ ਜਿਹੇ ਬਿਆਨ ਕਿਉਂ ਦੇਣੇ ਪੈ ਗਏ | ਪਹਿਲਾ ਹੀ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜਿਆ ਹੋਇਆ ਹੈ, ਸਿਲੰਡਰ, ਰਿਫਾਇੰਡ, ਸਰੋਂ ਦਾ ਤੇਲ, ਹੋਰ ਰੋਜ਼ਾਨਾ ਘਰਾਂ ਵਿੱਚ ਵਰਤੋ ਵਿੱਚ ਆਉਣ ਵਾਲੀਆਂ ਚੀਜ਼ਾਂ ਆਮ ਜਨਤਾ ਦੀ ਪਹੁੰਚ ਤੋਂ ਬਾਹਰ ਹੋ ਚੁੱਕੀਆਂ ਹਨ | ਇਹੋ ਜਿਹੇ ਬਿਆਨ ਪ੍ਰਧਾਨ ਮੰਤਰੀ ਵਲੋ ਦਿੱਤੇ ਜਾ ਰਹੇ ਹਨ ਇਸ ਤਾੋ ਲਗਦਾ ਹੈ ਕਿ ਦੇਸ਼ ਵਿੱਚ ਕੁਝ ਨਾ ਕੁਝ ਹਿਲਜੁਲ ਜਰੂਰ ਹੋਣ ਵਾਲੀ ਹੈ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਮਹਿਲਾ ਕਾਂਗਰਸ ਨੇ ਨਵੀਂ ਕਾਰਜਕਾਰਨੀ ਤੇ ਵਰਕਿੰਗ ਕਮੇਟੀ 'ਚ ਡਾ. ਜਸਲੀਨ ਸੇਠੀ ਦੀ ਸਲਾਹਕਾਰ ਵਜੋਂ ਕੀਤੀ ਚੋਣ ਅਗਲੀ ਖ਼ਬਰ ਪੇਟ ਦੇ ਰੋਗਾਂ ਸੰਬੰਧੀ ਬਿਹਤਰ ਇਲਾਜ ਦੇ ਰਿਹਾ ਜਸਵੰਤ ਹਸਪਤਾਲ <br/>
Ad Position 24