28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸ਼ਰਾਬ ਦੀ ਪੇਟੀ ਵੇਚਣ ਦੇ ਮਾਮਲੇ 4 ਗਰੁੱਪਾਂ ਦੇ ਬੰਦ ਰਹੇ 100 ਠੇਕੇ <br/>

Ad Position 21
No active advertisement
ਅਜੀਤ ਡੈਸਕ 15-05-2026
ਜਲੰਧਰ, 14 ਮਈ (ਸ਼ਿਵ)-ਸ਼ਰਾਬ ਦੀ ਪੇਟੀ ਵੇਚਣ ਦੇ ਮਾਮਲੇ ਵਿਚ ਆਬਕਾਰੀ ਵਿਭਾਗ ਦੇ ਆਦੇਸ਼ਾਂ 'ਤੇ ਅੱਜ ਜਲੰਧਰ ਦੇ ਰਾਮਾ ਮੰਡੀ ਗਰੁੱਪ ਤੋਂ ਇਲਾਵਾ ਅਵਤਾਰ ਨਗਰ ਸਮੇਤ ਦਸੂਹਾ ਅਤੇ ਹੁਸ਼ਿਆਰਪੁਰ-1 ਵਿਚ ਚਾਰ ਸ਼ਰਾਬ ਗਰੁੱਪਾਂ ਦੇ 100 ਦੇ ਕਰੀਬ ਠੇਕੇ ਬੰਦ ਰਹੇ | ਆਬਕਾਰੀ ਵਿਭਾਗ ਨੇ ਉਕਤ ਸ਼ਰਾਬ ਗਰੁੱਪਾਂ ਵਲੋਂ ਸ਼ਰਾਬ ਪੇਟੀ ਵੇਚਣ ਦੇ ਮਾਮਲੇ ਵਿਚ ਇਨ੍ਹਾਂ ਦੇ ਚਲਾਨ ਕੀਤੇ ਸਨ ਤੇ ਬੀਤੇ ਦਿਨੀਂ ਇਕ ਆਦੇਸ਼ ਜਾਰੀ ਕਰਕੇ ਚਾਰ ਗਰੁੱਪਾਂ ਦੇ 100 ਠੇਕੇ ਬੰਦ ਰੱਖਣ ਦੀ ਹਦਾਇਤ ਦਿੱਤੀ ਸੀ | 14 ਮਈ ਨੂੰ ਅਵਤਾਰ ਨਗਰ ਅਤੇ ਰਾਮਾ ਮੰਡੀ ਗਰੁੱਪ ਦੇ 50 ਤੋਂ ਜ਼ਿਆਦਾ ਠੇਕੇ ਬੰਦ ਰਹੇ ਤੇ ਇਸ ਦੇ ਨਾਲ ਬਾਕੀ ਠੇਕੇ ਦਸੂਹਾ ਅਤੇ ਹੁਸ਼ਿਆਰਪੁਰ ਵਿਚ ਵੀ 51 ਠੇਕੇ ਬੰਦ ਰਹੇ | ਅਵਤਾਰ ਨਗਰ ਅਤੇ ਰਾਮਾ ਮੰਡੀ ਗਰੁੱਪ ਦੇ ਠੇਕੇ 14 ਮਈ ਨੂੰ ਬੰਦ ਰੱਖਣ ਦੇ ਆਦੇਸ਼ ਸੀ ਜਦਕਿ ਦਸੂਹਾ ਅਤੇ ਹੁਸ਼ਿਆਰਪੁਰ ਦੇ 14 ਅਤੇ 15 ਮਈ ਨੂੰ ਸ਼ਰਾਬ ਦੇ ਠੇਕੇ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਗਏ ਸਨ | 15 ਮਈ ਨੂੰ ਦਸੂਹਾ ਅਤੇ ਹੁਸ਼ਿਆਰਪੁਰ-1 ਦੇ ਸ਼ਰਾਬ ਠੇਕੇ ਬੰਦ ਰਹਿਣਗੇ | 100 ਸ਼ਰਾਬ ਠੇਕਿਆਂ ਦੇ ਬੰਦ ਰਹਿਣ ਕਰਕੇ ਸ਼ਰਾਬ ਗਰੁੱਪਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਵੇਗਾ | ਆਬਕਾਰੀ ਵਿਭਾਗ ਦੇ ਡੀ. ਈ. ਟੀ. ਸੀ. ਸ੍ਰੀ ਸੁਰਿੰਦਰ ਕੁਮਾਰ ਗਰਗ ਵਲੋਂ ਪੇਟੀ ਵਿਚ ਸ਼ਰਾਬ ਵੇਚਣ ਦੇ ਮਾਮਲੇ ਵਿਚ ਕਾਰਵਾਈ ਕੀਤੀ ਸੀ | ਬੰਦ ਕੀਤੇ ਗਏ ਗਰੁੱਪਾਂ ਵਿਚ ਰਾਮਾ ਮੰਡੀ ਗਰੁੱਪ ਕੋਲ 23 ਸ਼ਰਾਬ ਦੇ ਠੇਕੇ, ਅਵਤਾਰ ਨਗਰ ਗਰੁੱਪ ਕੋਲ 28 ਠੇਕੇ ਹੁਸ਼ਿਆਰਪੁਰ ਸਿਟੀ 1 ਦੇ 14 ਤੇ ਦਸੂਹਾ ਵਿਚ 41 ਠੇਕੇ ਸ਼ਾਮਿਲ ਹਨ ਜਿਹੜੇ ਕਿ ਇਸ ਪਾਬੰਦੀ ਦੇ ਘੇਰੇ ਵਿਚ ਆਏ ਹਨ | ਇਕ ਜਾਂ ਦੋ ਦਿਨ ਬੰਦ ਰਹਿਣ ਕਰਕੇ ਰਾਮਾ ਮੰਡੀ ਗਰੁੱਪ ਨੂੰ ਇਕ ਦਿਨ ਦੀ 12.50 ਲੱਖ ਰੁਪਏ ਲਾਇਸੈਂਸ, ਅਵਤਾਰ ਨਗਰ ਗਰੁੱਪ ਦੀ 12 ਲੱਖ, ਹੁਸ਼ਿਆਰਪੁਰ -1 ਗਰੁੱਪ ਦੀ 12.50 ਲੱਖ ਤੇ ਦਸੂਹਾ ਗਰੁੱਪ ਦੀ ਇਕ ਦਿਨ ਦੀ ਕਰੀਬ 21 ਲੱਖ ਰੁਪਏ ਲਾਇਸੈਂਸ ਫ਼ੀਸ ਦਾ ਹੀ ਘਾਟਾ ਪਵੇਗਾ | ਆਬਕਾਰੀ ਵਿਭਾਗ ਦੇ ਡੀ. ਈ. ਟੀ.ਸੀ. ਸੁਰਿੰਦਰ ਕੁਮਾਰ ਗਰਗ ਨੇ ਦੱਸਿਆ ਕਿ ਆਬਕਾਰੀ ਵਿਭਾਗ ਵਲੋਂ ਉਨਾਂ ਗਰੁੱਪਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਜਿਨਾਂ ਵਲੋਂ ਪੇਟੀ ਵਿਚ ਸ਼ਰਾਬ ਵੇਚੀ ਜਾਵੇਗੀ | ਇਸ ਬਾਰੇ ਸਰਕਾਰ ਦੀਆਂ ਸਖ਼ਤ ਹਦਾਇਤਾਂ ਹਨ | ਉਧਰ ਰਾਮਾ ਮੰਡੀ ਤੇ ਅਵਤਾਰ ਨਗਰ ਗਰੁੱਪ ਦੇ ਜਿਹੜੇ 50 ਠੇਕੇ ਇਕ ਦਿਨ ਲਈ ਬੰਦ ਸੀ, ਉਹ ਸ਼ਾਮ ਨੂੰ ਖ਼ੋਲ ਦਿੱਤੇ ਗਏ |

Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਦੇ ਕਈ ਵਿਭਾਗਾਂ ਦੇ ਰਿਕਾਰਡ ਨੂੰ ਲੈ ਕੇ ਪ੍ਰਭਾਵਿਤ ਹੋ ਰਹੀ ਹੈ ਜਾਂਚ ਅਗਲੀ ਖ਼ਬਰ ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ ਲਈ ਨਾਮਜ਼ਦਗੀਆਂ ਦੇ ਦੂਜੇ ਦਿਨ 17 ਨਾਮਜ਼ਦਗੀ ਪੱਤਰ ਦਾਖਲ
Ad Position 24