09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਛਾਉਣੀ ਹਲਕੇ ਦੀਆਂ ਟੁੱਟੀਆਂ ਸੜਕਾਂ ਜਲਦ ਬਣਾਈਆਂ ਜਾਣ-ਪੱਪੂ ਗਾਖਲ

Ad Position 21
No active advertisement
ਅਜੀਤ ਡੈਸਕ 16-05-2026
ਜਲੰਧਰ, 15 ਮਈ (ਜਸਪਾਲ ਸਿੰਘ)-ਉੱਘੇ ਸਮਾਜ ਸੇਵਕ ਸ੍ਰੀ ਜਸਵੰਤ ਸਿੰਘ ਪੱਪੂ ਗਾਖਲ ਨੇ ਜਲੰਧਰ ਛਾਉਣੀ ਹਲਕੇ ਦੀਆਂ ਸੜਕਾਂ ਜਲਦ ਬਣਾਏ ਜਾਣ ਦੀ ਮੰਗ ਕਰਦੇ ਹੋਏ ਕਿਹਾ ਕਿ ਰਾਜ ਦੇ ਲੋਕ ਨਿਰਮਾਣ ਵਿਭਾਗ ਵਲੋਂ ਇਹ ਸੜਕਾਂ ਪਿਛਲੇ ਕਰੀਬ 8-9 ਮਹੀਨਿਆਂ ਤੋਂ ਪੁੱਟ ਕੇ ਸੁੱਟੀਆਂ ਹੋਈਆਂ ਹਨ ਤੇ ਇਨ੍ਹਾਂ ਉੱਪਰ ਪੱਥਰ ਤਾਂ ਪਾ ਦਿੱਤੇ ਗਏ ਪਰ ਉੱਪਰ ਲੁੱਕ ਨਹੀਂ ਪਾਈ ਜਾ ਰਹੀ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਦੇ ਕੁੱਝ ਸਾਥੀਆਂ ਵਲੋਂ ਜਲੰਧਰ ਛਾਉਣੀ ਵਿਧਾਨ ਸਭਾ ਹਲਕੇ ਦੀਆਂ ਸੜਕਾਂ ਦਾ ਦੌਰਾ ਕੀਤਾ ਗਿਆ ਤੇ ਇਸ ਦੌਰਾਨ ਸਾਹਮਣੇ ਆਇਆ ਕਿ ਘੱਟੋ-ਘੱਟ 7 ਪਿੰਡਾਂ ਵਿੱਚ ਸੜਕਾਂ 'ਤੇ ਸਿਰਫ਼ ਨੀਂਹ ਪੱਥਰ ਲਗਾ ਕੇ ਜਾਂ ਪੱਥਰ ਪਾ ਕੇ ਕੰਮ ਰੋਕ ਦਿੱਤਾ ਗਿਆ ਪਰ ਅੱਜ ਤੱਕ ਸੜਕਾਂ ਦਾ ਅਸਲ ਨਿਰਮਾਣ ਸ਼ੁਰੂ ਨਹੀਂ ਹੋਇਆ ਤੇ ਇਹੋ ਹਾਲ ਪੂਰੇ ਹਲਕੇ ਦੇ ਪਿੰਡਾਂ ਦਾ ਹੈ | ਪੱਪੂ ਗਾਖਲ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਇਨ੍ਹਾਂ ਸੜਕਾਂ ਦੇ ਕੰਮ 'ਚ ਈਰਾਨ-ਅਮਰੀਕਾ ਜੰਗ ਨੂੰ ਅੜਿੱਕਾ ਦੱਸਣ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਸ ਜੰਗ ਦਾ ਖਮਿਆਜਾ ਜਲੰਧਰ ਛਾਉਣੀ ਹਲਕੇ ਦੇ ਲੋਕ ਕਿਉਂ ਭੁਗਤਣ | ਜੇਕਰ ਲੁੱਕ ਮਹਿੰਗੀ ਹੋਈ ਹੈ ਤਾਂ ਇਸ ਦਾ ਹੱਲ ਸਰਕਾਰ ਨੂੰ ਸਮੇਂ ਸਿਰ ਕੱਢਣਾ ਚਾਹੀਦਾ ਸੀ ਪਰ ਅੱਜ 9 ਮਹੀਨਿਆਂ ਤੋਂ ਹਲਕੇ ਦੇ ਲੋਕ ਪੱਥਰਾਂ ਉੱਪਰੋਂ ਦੀ ਲੰਘਣ ਲਈ ਮਜ਼ਬੂਰ ਹਨ | ਉਨ੍ਹਾਂ ਇਨ੍ਹਾਂ ਸੜਕਾਂ 'ਤੇ ਜਲਦ ਲੁੱਕ ਪਾਏ ਜਾਣ ਦੀ ਮੰਗ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਐਲ. ਪੀ. ਯੂ. ਵਿਖੇ ਫੈਸ਼ਨ ਸ਼ੋਅ ਦੌਰਾਨ ਵਿਦਿਆਰਥੀਆਂ ਵਲੋਂ ਰਚਨਾਤਮਕਤਾ ਦਾ ਪ੍ਰਦਰਸ਼ਨ ਅਗਲੀ ਖ਼ਬਰ ਕੰਟੋਨਮੈਂਟ ਬੋਰਡ ਸਕੂਲ ਜਲੰਧਰ ਛਾਉਣੀ ਦਾ ਨਤੀਜਾ ਰਿਹਾ ਸ਼ਾਨਦਾਰ
Ad Position 24