ਦੁਸਾਂਝ ਕਲਾਂ ਰੋਡ 'ਤੇ ਮਿੰਨੀ ਬੱਸਾਂ 'ਚ ਚੱਲਦੇ ਲੱਚਰ ਗੀਤ ਬੰਦ ਕਰਵਾਉਣ ਦੀ ਮੰਗ
ਅਜੀਤ ਡੈਸਕ
23-05-2026
ਦੁਸਾਂਝ ਕਲਾਂ 22 ਮਈ (ਰਾਮ ਪ੍ਰਕਾਸ਼ ਟੋਨੀ)-ਦੁਸਾਂਝ ਕਲਾਂ ਇਲਾਕੇ ਦੇ ਮੋਹਤਬਰਾਂ ਅਤੇ ਪੰਚਾਂ ਸਰਪੰਚਾਂ ਨੇ ਦੱਸਿਆ ਕਿ ਕਦੇ ਪੰਜਾਬ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੇ ਬੱਸਾਂ ਵਿਚ ਟੇਪ ਰਿਕਾਰਡ ਇਸ ਕਰਕੇ ਲਗਵਾਏ ਸਨ ਕਿ ਬੱਸਾਂ ਵਿਚ ਸਫ਼ਰ ਕਰਦੇ ਸਮੇਂ ਸਵਾਰੀਆਂ ਧਾਰਮਿਕ ਗੀਤ ਸੁਣ ਕੇ ਸਕੂਨ ਪ੍ਰਾਪਤ ਕਰ ਸਕਣ¢ ਪਰ ਦੁਸਾਂਝ ਕਲਾਂ ਰੋਡ 'ਤੇ ਚੱਲਦੀਆਂ ਮਿੰਨੀ ਬੱਸਾਂ ਵਾਲਿਆਂ ਨੇ ਪੱਛਮੀ ਸੱਭਿਆਚਾਰ ਨੂੰ ਅਪਣਾਉਂਦੇ ਹੋਏ ਗਿਆਨੀ ਜ਼ੈਲ ਸਿੰਘ ਦੀ ਸੋਚ ਨੂੰ ਖੋਰਾ ਲਗਾਇਆ ਹੈ¢ ਬੱਸਾਂ 'ਚ ਧਾਰਮਿਕ ਗੀਤ ਚਲਾਉਣ ਦੀ ਬਜਾਏ ਅੱਜ ਕੱਲ੍ਹ ਬੱਸਾਂ ਵਿਚ ਸ਼ਰੇਆਮ ਲੱਚਰ ਗੀਤ ਵਜਾਏ ਜਾ ਰਹੇ ਹਨ¢ ਇਲਾਕੇ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਦੁਸਾਂਝ ਕਲਾਂ ਰੋਡ 'ਤੇ ਮਿੰਨੀ ਬੱਸਾਂ ਵਿਚ ਵੱਜਦੇ ਲੱਚਰ ਗੀਤ ਫ਼ੌਰੀ ਤੌਰ 'ਤੇ ਬੰਦ ਕਰਵਾਏ ਜਾਣ¢